ਲੁਧਿਆਣਾ:ਪੰਜਾਬ ਵਿੱਚ ਹਾਲ ਹੀ 'ਚ ਹੋਈਆਂ ਜ਼ਿਮਨੀ ਚੋਣਾਂ ਤੋਂ ਬਾਅਦ, ਹੁਣ ਨਿਗਮ ਚੋਣਾਂ ਲਈ ਚੋਣ ਮੈਦਾਨ ਭੱਖ਼ਿਆ ਹੋਇਆ ਹੈ। ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਨਾਮ ਐਲਾਨਿਆ ਜਾ ਰਿਹਾ ਹੈ। ਭਾਜਪਾ ਵਲੋਂ ਵੀ ਲੁਧਿਆਣਾ ਨਿਗਮ ਚੋਣਾਂ ਲਈ 93 ਸੀਟਾਂ ਤੋਂ ਉਮੀਦਵਾਰ ਐਲਾਨੇ ਗਏ ਹਨ। ਇਸ ਤੋਂ ਇਲਾਵਾ, ਅਜੇ 2 ਸੀਟਾਂ ਬਾਕੀ ਹਨ, ਜਿਸ ਉੱਤੇ ਅੱਜ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ।
ਭਾਜਪਾ ਨੇ ਪੁਰਾਣੇ ਚਿਹਰਿਆਂ ਦੇ ਨਾਲ-ਨਾਲ ਕੁਝ ਨਵੇਂ ਚਿਹਰਿਆਂ 'ਤੇ ਵੀ ਦਾਅ ਲਾਇਆ ਹੈ। ਅੱਜ ਪਾਰਟੀ ਬਾਕੀ ਰਹਿੰਦੇ ਦੋ ਵਾਰਡ ਨੰਬਰ 80 ਅਤੇ 90 ਲਈ ਉਮੀਦਵਾਰਾਂ ਦਾ ਐਲਾਨ ਕਰੇਗੀ।
ਭਲਕੇ ਨਾਮਜ਼ਦੀਆਂ ਭਰਨ ਦਾ ਆਖਰੀ ਦਿਨ, 21 ਨੂੰ ਵੋਟਿੰਗ
ਨਾਮਜ਼ਦਗੀਆਂ ਭਰਨ ਲਈ ਅੱਜ ਅਤੇ ਕੱਲ੍ਹ ਦਿਨ ਬਾਕੀ ਹੈ। ਨਾਮਜ਼ਦਗੀਆਂ 9 ਦਸੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਰਿਟਰਨਿੰਗ ਦਫ਼ਤਰ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ। ਨਾਮਜ਼ਦਗੀ ਦੀ ਆਖਰੀ ਮਿਤੀ 12 ਦਸੰਬਰ ਨੂੰ ਦੁਪਹਿਰ 3 ਵਜੇ ਤੱਕ ਹੋਵੇਗੀ। 14 ਦਸੰਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ। ਚੋਣਾਂ 21 ਦਸੰਬਰ ਨੂੰ ਹੋਣੀਆਂ ਹਨ।
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਬਾਕੀ ਉਮੀਦਵਾਰਾਂ ਦੀ ਸੂਚੀ ਅੱਜ ਦੁਪਹਿਰ ਤੋਂ ਪਹਿਲਾਂ ਜਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ, ਆਮ ਆਦਮੀ ਪਾਰਟੀ ਵੀ ਅੱਜ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇਗੀ।
ਕਈ ਪੁਰਾਣੇ ਚਿਹਰਿਆਂ ਉੱਤੇ ਜਤਾਇਆ ਭਰੋਸਾ