ਲੁਧਿਆਣਾ:21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਦੇ ਉਮੀਦਵਾਰ ਸਰਗਰਮ ਨਜ਼ਰ ਆ ਰਹੇ ਹਨ। ਇਸ ਹੀ ਤਹਿਤ ਲੁਧਿਆਣਾ ਦੇ ਵਾਰਡ ਨੰਬਰ 58 ਦੇ ਆਪ ਉਮੀਦਵਾਰ ਸਤਨਾਮ ਸੰਨੀ ਵੀ ਚੋਣ ਪਰਚਾਰ ਕਰ ਰਹੇ ਹਨ। ਇਸ ਮੌਕੇ ਜਦ ਲੁਧਿਆਣਾ ਤੋਂ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 58 ਤੋਂ ਉਮੀਦਵਾਰ ਸਤਨਾਮ ਸਿੰਘ ਸੰਨੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਉਹਨਾਂਂ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਜਿਹੜੇ ਕੰਮ ਨਹੀਂ ਹੋਏ, ਉਨ੍ਹਾਂ ਨੂੰ ਉਹ ਮੁਕੰਮਲ ਕੀਤੇ ਜਾਣਗੇ।
ਮਹਿਜ਼ ਕਹਿਣ ਨੂੰ ਹੈ ਲੁਧਿਆਣਾ ਸਮਾਰਟ ਸਿਟੀ
ਉਹਨਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਸਿਰਫ ਕਹਿਣ ਤੱਕ ਹੀ ਸੀਮਿਤ ਰਹਿ ਗਈ ਹੈ। ਉਹਨਾਂ ਕਿਹਾ ਕਿ ਜਿਹੜੇ ਹਾਲਾਤ ਹਨ ਉਹ ਕਾਫੀ ਖਰਾਬ ਨੇ ਕਾਫੀ ਕੰਮ ਹੋਣ ਵਾਲਾ ਹੈ। ਪਿਛਲੇ ਠੇਕੇਦਾਰ ਕੰਮ ਦੇ ਵਿੱਚ ਅਣਗਹਿਲੀਆਂ ਵਰਤ ਰਹੇ ਸਨ, ਕਿਉਂਕਿ ਕੰਮ ਕਰਵਾਉਣ ਵਾਲੇ ਕੰਮ ਸ਼ੁਰੂ ਕਰਵਾ ਕੇ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਸੌਂ ਜਾਂਦੇ ਸਨ, ਪਰ ਜਦੋਂ ਕੋਲ ਖੜ ਕੇ ਕੰਮ ਕਰਵਾਉਣਾ ਹੁੰਦਾ ਹੈ, ਜੋ ਕਿ ਹੁਣ ਅਸੀਂ ਕਰਵਾ ਰਹੇ ਹਾਂ।
ਬਰਸਾਤੀ ਪਾਣੀ ਅੱਜ ਵੀ ਹੈ ਲੋਕਾਂ ਦੀ ਵੱਡੀ ਸਮੱਸਿਆ
ਵਾਰਡ ਨੰਬਰ 58 ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਕਿਹਾ ਕਿ ਇਲਾਕੇ ਦੇ ਵਿੱਚ ਬਰਸਾਤ ਦਾ ਪਾਣੀ ਸੀਵਰੇਜ ਦੇ ਵਿੱਚ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਨਾਲ ਨਾ ਸਿਰਫ ਬਰਸਾਤੀ ਪਾਣੀ ਖਰਾਬ ਹੋ ਰਿਹਾ ਜਦਕਿ ਸੀਵਰੇਜ ਦੇ ਵਿੱਚ ਬਰਸਾਤ ਦਾ ਪਾਣੀ ਜਾਂਦਾ ਹੈ ਤਾਂ ਉਹ ਬਲੋਕ ਹੋ ਜਾਂਦਾ ਹੈ। ਜਿਸ ਕਰਕੇ ਇਲਾਕੇ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਸੀ। ਉਹਨਾਂ ਕਿਹਾ ਕਿ ਇਹ ਕੰਮ ਕਰਵਾਉਣ ਵਾਲੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਕੂਲ ਦੀ ਹਾਲਤ ਵੀ ਕਾਫੀ ਖਸਤਾ ਹੈ, ਸਕੂਲ ਦੀ ਇਮਾਰਤ ਪੁਰਾਣੀ ਬਣੀ ਹੋਈ ਹੈ ਇਸ ਨੂੰ ਵੀ ਦਰੁਸਤ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਕੂਲ ਨੂੰ ਹੋਰ ਅੱਪਗ੍ਰੇਡ ਕੀਤਾ ਜਾਵੇਗਾ।