ਪੰਜਾਬ

punjab

ETV Bharat / photos

BAFTA ਈਵੈਂਟ 'ਚ ਚਮਕਦਾਰ ਸਾੜੀ ਨਾਲ ਖਿੱਚ ਦਾ ਕੇਂਦਰ ਬਣੀ ਦੀਪਿਕਾ ਪਾਦੂਕੋਣ, ਦੇਖੋ ਤਸਵੀਰਾਂ - ਦੀਪਿਕਾ ਪਾਦੂਕੋਣ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਸਕਰ 2023 ਤੋਂ ਬਾਅਦ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫਟਾ) ਐਵਾਰਡਸ ਵਿੱਚ ਡੈਬਿਊ ਕੀਤਾ ਹੈ। ਭਾਰਤ ਦੀ ਨੁਮਾਇੰਦਗੀ ਕਰਨ ਲਈ ਉਸਨੇ ਰਿਵਾਇਤੀ ਦਿੱਖ ਨੂੰ ਚੁਣਿਆ। ਆਓ ਇੱਕ ਨਜ਼ਰ ਮਾਰੀਏ 'ਪਦਮਾਵਤ' ਦੀ ਅਦਾਕਾਰਾ ਦੇ ਦੇਸੀ ਲੁੱਕ 'ਤੇ...।

By ETV Bharat Entertainment Team

Published : Feb 19, 2024, 12:33 PM IST

ਅੱਜ ਯਾਨੀ 19 ਫਰਵਰੀ ਨੂੰ ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਆਪਣੇ ਬਾਫਟਾ ਡੈਬਿਊ ਲਈ ਦੀਪਿਕਾ ਨੇ ਇੱਕ ਸੁਨਹਿਰੀ-ਸਿਲਵਰ ਰੰਗ ਦੀ ਚਮਕੀਲੀ ਸਾੜੀ ਚੁਣੀ, ਜਿਸ ਨੂੰ ਉਸਨੇ ਸਟ੍ਰੈਪੀ ਸਲੀਵਜ਼ ਦੇ ਨਾਲ ਇੱਕ ਮੈਚਿੰਗ ਬਲਾਊਜ਼ ਨਾਲ ਜੋੜਿਆ।
ਦੀਪਿਕਾ ਪਾਦੂਕੋਣ ਨੇ ਗਲੈਮਰ ਲਈ ਸੁੰਦਰ ਮੇਕਅੱਪ ਰੱਖਿਆ।
ਦੀਪਿਕਾ ਨੇ ਗਹਿਣਿਆਂ ਲਈ ਸਿਰਫ ਇੱਕ ਸੁੰਦਰ ਮੁੰਦਰੀ ਚੁਣੀ।
ਦੀਪਿਕਾ ਨੇ ਮੈਸੀ ਹੇਅਰ ਸਟਾਈਲ ਕੀਤਾ ਸੀ, ਜੋ ਉਸ 'ਤੇ ਵਧੀਆ ਲੱਗ ਰਿਹਾ ਸੀ। ਸਾੜ੍ਹੀ 'ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ।
ਦੀਪਿਕਾ ਪਾਦੂਕੋਣ ਨੇ ਪਿਛਲੇ ਸਾਲ ਆਸਕਰ 'ਚ ਡੈਬਿਊ ਕੀਤਾ ਸੀ। ਉਹ ਇਸ ਐਵਾਰਡ ਫੰਕਸ਼ਨ 'ਚ ਬਤੌਰ ਪੇਸ਼ਕਾਰ ਵੀ ਸ਼ਾਮਲ ਹੋਈ ਸੀ।
ਆਸਕਰ ਈਵੈਂਟ ਲਈ ਦੀਪਿਕਾ ਨੇ ਆਫ ਸ਼ੋਲਡਰ ਬਲੈਕ ਗਾਊਨ ਚੁਣਿਆ ਸੀ।
ਦੀਪਿਕਾ ਨੇ ਬਲੈਕ ਗਾਊਨ 'ਤੇ ਡਾਇਮੰਡ ਸੈੱਟ ਪਾਇਆ ਸੀ।
ਆਸਕਰ ਲੁੱਕ ਤੋਂ ਬਾਅਦ ਦੀਪਿਕਾ ਦੇ ਬਾਫਟਾ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇਸ ਦੇਸੀ ਲੁੱਕ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।

ABOUT THE AUTHOR

...view details