ਕਾਂਟੈਕਟ ਲੈਂਸ ਨੂੰ ਐਨਕਾਂ ਦਾ ਸੁਰੱਖਿਅਤ ਬਦਲ ਮੰਨਿਆ ਜਾਂਦਾ ਹੈ। ਪਰ ਕਈ ਵਾਰ ਕਾਂਟੈਕਟ ਲੈਂਸ ਦੀ ਵਰਤੋਂ ਨਾਲ ਜੁੜੀਆਂ ਕੁਝ ਗਲਤੀਆਂ ਅੱਖਾਂ ਦੀ ਲਾਗ ਜਾਂ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਕਾਂਟੈਕਟ ਲੈਂਸਾਂ ਨੂੰ ਸਹੀ ਢੰਗ ਨਾਲ ਅਤੇ ਸਾਰੀਆਂ ਸਾਵਧਾਨੀਆਂ ਨਾਲ ਵਰਤਿਆ ਜਾਵੇ।
ਕੀ ਹੈ ਕਾਂਟੈਕਟ ਲੈਂਸ?
ਅੱਜ-ਕੱਲ੍ਹ ਕਾਂਟੈਕਟ ਲੈਂਸ ਦੀ ਵਰਤੋਂ ਨਾ ਸਿਰਫ਼ ਐਨਕਾਂ ਦੇ ਬਦਲ ਵਜੋਂ ਕੀਤੀ ਜਾਂਦੀ ਹੈ ਸਗੋਂ ਇੱਕ ਫੈਸ਼ਨ ਆਈਟਮ ਵਜੋਂ ਵੀ ਕੀਤੀ ਜਾਂਦੀ ਹੈ। ਇਹ ਅਸਲ ਵਿੱਚ ਛੋਟੀਆਂ ਪਾਰਦਰਸ਼ੀ ਪਲਾਸਟਿਕ ਦੀਆਂ ਡਿਸਕਾਂ ਵਾਂਗ ਹੁੰਦੀਆਂ ਹਨ, ਜੋ ਅੱਖਾਂ ਦੀ ਪੁਤਲੀ ਉੱਤੇ ਰੱਖੀਆਂ ਜਾਂਦੀਆਂ ਹਨ। ਕਾਂਟੈਕਟ ਲੈਂਸ ਐਨਕਾਂ ਦਾ ਇੱਕ ਅਦਿੱਖ ਵਿਕਲਪ ਹਨ ਜੋ ਨਾ ਸਿਰਫ਼ ਨਜ਼ਰ ਨੂੰ ਸੁਧਾਰਦੀਆਂ ਹਨ ਬਲਕਿ ਅੱਖਾਂ ਨੂੰ ਇੱਕ ਆਕਰਸ਼ਕ ਦਿੱਖ ਵੀ ਦਿੰਦੀਆਂ ਹਨ। ਬਜ਼ਾਰ ਵਿੱਚ ਕਈ ਕਿਸਮਾਂ ਦੇ ਕਾਂਟੈਕਟ ਲੈਂਸ ਉਪਲਬਧ ਹਨ ਜੋ ਵੱਖ-ਵੱਖ ਸਮੇਂ ਦੀ ਵਰਤੋਂ ਲਈ ਬਣਾਏ ਜਾਂਦੇ ਹਨ, ਜਿਵੇਂ ਕਿ ਕੁਝ ਇੱਕ ਵਾਰ ਵਰਤੋਂ ਲਈ ਹੁੰਦੇ ਹਨ ਜਦਕਿ ਕੁਝ ਲੰਬੇ ਸਮੇਂ ਲਈ ਹੁੰਦੇ ਹਨ। ਪਰ ਚਾਹੇ ਕਾਂਟੈਕਟ ਲੈਂਸ ਨੰਬਰ ਵਾਲੇ ਹੋਣ ਜਾਂ ਫਿਰ ਵੱਖ-ਵੱਖ ਰੰਗਾਂ ਦੇ ਹੋਣ, ਜੋ ਮੁੱਖ ਤੌਰ 'ਤੇ ਫੈਸ਼ਨ ਕਾਰਨ ਅੱਖਾਂ ਦੀਆਂ ਪੁਤਲੀਆਂ ਦਾ ਰੰਗ ਬਦਲਣ ਲਈ ਵਰਤੇ ਜਾਂਦੇ ਹਨ, ਇਨ੍ਹਾਂ ਦੀ ਵਰਤੋਂ ਵਿੱਚ ਸਫਾਈ ਅਤੇ ਸਾਵਧਾਨੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਕਾਂਟੈਕਟ ਲੈਂਸ ਦੀ ਵਰਤੋਂ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।
ਡਾਕਟਰ ਕੀ ਕਹਿੰਦੇ ਹਨ?
ਨਵੀਂ ਦਿੱਲੀ ਦੇ ਨੇਤਰ ਰੋਗ ਵਿਗਿਆਨੀ ਡਾ: ਨੂਪੁਰ ਜੋਸ਼ੀ ਦਾ ਕਹਿਣਾ ਹੈ ਕਿ ਕਾਂਟੈਕਟ ਲੈਂਸ ਦੀ ਵਰਤੋਂ ਕਰਦੇ ਸਮੇਂ ਥੋੜ੍ਹੀ ਜਿਹੀ ਲਾਪਰਵਾਹੀ ਵੀ ਤੁਹਾਡੀਆਂ ਅੱਖਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਕਾਂਟੈਕਟ ਲੈਂਸ ਸਹੀ ਢੰਗ ਨਾਲ ਨਾ ਪਹਿਨਣ ਜਾਂ ਉਨ੍ਹਾਂ ਨਾਲ ਸਬੰਧਤ ਸਫਾਈ ਦਾ ਧਿਆਨ ਨਾ ਰੱਖਣ ਨਾਲ ਨਾ ਸਿਰਫ ਅੱਖਾਂ ਵਿੱਚ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਸਗੋਂ ਲੰਬੇ ਸਮੇਂ ਵਿੱਚ ਅਜਿਹੀਆਂ ਆਦਤਾਂ ਅੱਖਾਂ ਦੀ ਰੌਸ਼ਨੀ 'ਤੇ ਵੀ ਮਾੜਾ ਪ੍ਰਭਾਵ ਪਾ ਸਕਦੀਆਂ ਹਨ।-ਨਵੀਂ ਦਿੱਲੀ ਦੇ ਨੇਤਰ ਰੋਗ ਵਿਗਿਆਨੀ ਡਾ: ਨੂਪੁਰ ਜੋਸ਼ੀ