ਸਿਹਤਮੰਦ ਰਹਿਣ ਲਈ ਸਰੀਰ ਨੂੰ ਲੋੜੀਦੀ ਮਾਤਰਾ 'ਚ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰੀਰ ਨੂੰ ਕਿੰਨੇ ਪਾਣੀ ਦੀ ਲੋੜ ਹੈ ਅਤੇ ਕੀ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਤਾਂ ਨਹੀਂ ਪੀ ਰਹੇ? ਹਰ ਇੱਕ ਦੇ ਮਨ 'ਚ ਸਵਾਲ ਆਉਦਾ ਹੈ ਕਿ ਇਹ ਕਿਵੇਂ ਪਤਾ ਕੀਤਾ ਜਾ ਸਕਦਾ ਹੈ? ਦੱਸ ਦੇਈਏ ਕਿ ਪਿਸ਼ਾਬ ਦਾ ਰੰਗ ਤੁਹਾਨੂੰ ਦੱਸ ਸਕਦਾ ਹੈ ਕਿ ਸਰੀਰ ਨੂੰ ਹੋਰ ਕਿੰਨੇ ਪਾਣੀ ਦੀ ਲੋੜ ਹੈ? ਡਾ. ਚੈਤਾਲੀ ਰਾਠੌੜ ਨੇ ਆਪਣੇ ਇੰਸਟਾਗ੍ਰਾਮ ਅਕਟਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ।
ਨਾ ਕਰੋ ਇਹ ਗਲਤੀਆਂ
ਕੁਝ ਲੋਕ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਬਿਨ੍ਹਾਂ ਕਿਸੇ ਦੀ ਸਲਾਹ 'ਤੇ ਕੁਝ ਤਰੀਕੇ ਅਪਣਾਉਣ ਲੱਗਦੇ ਹਨ, ਜੋ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਹੇਠਾਂ ਦਿੱਤੀਆਂ ਗਲਤੀਆਂ ਨਾ ਕਰੋ:-
- ਸਵੇਰੇ ਉੱਠਣ ਤੋਂ ਪਹਿਲਾਂ ਲੀਟਰ ਪਾਣੀ ਪੀਣਾ
- ਰੋਜ਼ਾਨਾ ਇੱਕ ਖਾਸ ਮਾਤਰਾ ਵਿੱਚ ਪਾਣੀ ਪੀਣ ਦਾ ਟੀਚਾ ਰੱਖਣਾ।
- ਇੱਕੋ ਸਮੇਂ ਬਹੁਤ ਸਾਰਾ ਪਾਣੀ ਪੀਣਾ
- ਪਿਆਸ ਦੀ ਇੱਛਾ ਨੂੰ ਪੂਰਾ ਨਾ ਕਰਨਾ
ਡਾਕਟਰ ਚੈਤਾਲੀ ਰਾਠੌੜ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਪਾਣੀ ਜ਼ਿਆਦਾ ਨਹੀਂ ਪੀਣਾ ਚਾਹੀਦਾ। ਪਾਣੀ ਪੀਣ ਦੀ ਮਾਤਰਾ ਸਰੀਰ ਦੀ ਸਥਿਤੀ, ਬਿਮਾਰੀ, ਦਵਾਈਆਂ, ਗਤੀਵਿਧੀ ਦੇ ਪੱਧਰਾਂ ਅਤੇ ਮੌਸਮਾਂ ਦੇ ਅਨੁਸਾਰ ਹਰ ਵਿਅਕਤੀ ਵਿੱਚ ਵੱਖਰੀ ਹੋਣੀ ਚਾਹੀਦੀ ਹੈ।-ਡਾਕਟਰ ਚੈਤਾਲੀ ਰਾਠੌੜ