ਗਲਤ ਜੀਵਨਸ਼ੈਲੀ ਕਰਕੇ ਲੋਕ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸਦੇ ਨਾਲ ਹੀ ਕੁਝ ਲੋਕ ਭਾਰ ਵਧਣ ਤੋਂ ਪਰੇਸ਼ਾਨ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰੀਕੇ ਅਜ਼ਮਾਉਦੇ ਹਨ ਪਰ ਫਿਰ ਵੀ ਕੋਈ ਫਰਕ ਨਜ਼ਰ ਨਹੀਂ ਆਉਦਾ ਹੈ। ਕੁਝ ਲੋਕ ਭਾਰ ਘਟਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਖਾਣ ਲੱਗਦੇ ਹਨ, ਜਿਸ ਕਾਰਨ ਕਈ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਦਵਾਈਆਂ ਨਾਲ ਭਾਰ ਘਟਣ ਦੀ ਜਗ੍ਹਾਂ ਹੋਰ ਕਈ ਸਮੱਸਿਆਵਾਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਤੁਸੀਂ ਡਾਕਟਰ ਚੈਤਾਲੀ ਰਾਠੌੜ ਦੁਆਰਾ ਦੱਸੀ ਇੱਕ ਘਰੇਲੂ ਡਰਿੰਕ ਅਜ਼ਮਾ ਸਕਦੇ ਹੋ। ਡਾਕਟਰ ਚੈਤਾਲੀ ਰਾਠੌੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਇਸ ਡਰਿੰਕ ਦੇ ਫਾਇਦੇ ਅਤੇ ਬਣਾਉਣ ਦੇ ਤਰੀਕੇ ਬਾਰੇ ਦੱਸਿਆ ਹੈ।
ਘਰੇਲੂ ਡਰਿੰਕ ਕਿਵੇਂ ਬਣਾਈਏ?
ਪੇਟ ਦੀਆਂ ਸਮੱਸਿਆਵਾਂ ਅਤੇ ਭਾਰ ਨੂੰ ਘਟਾਉਣ ਲਈ ਸਭ ਤੋਂ ਪਹਿਲਾ ਇੱਕ ਗਲਾਸ ਲੱਸੀ ਦਾ ਲਓ। ਇਸ 'ਚ ਮੁੱਠੀ ਭਰ ਕਰੀ ਪੱਤੇ ਅਤੇ ਪੁਦੀਨੇ ਦੇ ਪੱਤੇ ਪਾਓ। ਫਿਰ ਇਸ 'ਚ ਕਾਲਾ ਲੂਣ ਅਤੇ ਭੁੰਨੇ ਹੋਏ ਜੀਰੇ ਦੇ ਪਾਊਡਰ ਦਾ ਮਿਸ਼ਰਣ ਪਾਓ। ਇਸ ਤਰ੍ਹਾਂ ਤੁਹਾਡੀ ਘਰੇਲੂ ਡਰਿੰਕ ਤਿਆਰ ਹੈ। ਇਸ ਡਰਿੰਕ ਨੂੰ ਦੁਪਹਿਰ ਦੇ ਖਾਣੇ ਦੌਰਾਨ ਪੀਓ।