ਗਰਭਅਵਸਥਾ ਦਾ ਸਮੇਂ ਹਰ ਇੱਕ ਔਰਤ ਲਈ ਖਾਸ ਹੁੰਦਾ ਹੈ। ਇਸ ਦੌਰਾਨ ਕਈ ਸਾਵਧਾਨੀਆਂ ਦੀ ਪਾਲਣਾ ਕਰਨਾ ਜ਼ਰੂਰੀ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਭ ਧਾਰਨ ਕਰਨ ਤੋਂ ਪਹਿਲਾ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਕਰਕੇ ਤੁਸੀਂ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੋਗੇ ਅਤੇ ਗਰਭਅਵਸਥਾ ਦੌਰਾਨ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਤੁਸੀਂ ਗਰਭ ਧਾਰਨ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਹੇਠਾਂ ਦਿੱਤੇ 3 ਨੁਕਤੇ, ਜਿਨ੍ਹਾਂ ਵਿੱਚ ਸਰੀਰਕ ਸਿਹਤ, ਅਧਿਆਤਮਕ ਸਿਹਤ ਅਤੇ ਮਾਨਸਿਕ ਸਿਹਤ ਆਦਿ ਸ਼ਾਮਲ ਹਨ, ਦੀ ਪਾਲਣਾ ਕਰਨੀ ਚਾਹੀਦੀ ਹੈ।
ਗਰਭ ਧਾਰਨ ਕਰਨ ਤੋਂ ਪਹਿਲਾ ਧਿਆਨ ਰੱਖਣ ਵਾਲੀਆਂ ਗੱਲਾਂ
ਸਰੀਰਕ ਸਿਹਤ
- ਘੱਟੋ-ਘੱਟ 300 ਮਿੰਟ ਹਫ਼ਤੇ ਲਈ ਕਸਰਤ ਕਰੋ। ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰੋ।
- ਪੈਦਲ, ਜੌਗਿੰਗ, ਰਨਿੰਗ, ਯੋਗਾ, ਸਟ੍ਰੇਚਿੰਗ, ਸਾਈਕਲਿੰਗ, ਤੈਰਾਕੀ ਕਰੋ।
- ਗਰਭ ਧਾਰਨ ਕਰਨ ਤੋਂ 3 ਮਹੀਨੇ ਪਹਿਲਾਂ ਤੰਬਾਕੂਨੋਸ਼ੀ, ਕੈਫੀਨ ਅਤੇ ਅਲਕੋਹਲ ਨੂੰ ਛੱਡ ਦਿਓ।
- ਰਾਤ ਦਾ ਖਾਣਾ ਸੌਣ ਤੋਂ ਘੱਟੋ-ਘੱਟ 2-3 ਘੰਟੇ ਪਹਿਲਾਂ ਲੈਣ ਦੀ ਕੋਸ਼ਿਸ਼ ਕਰੋ।
- ਯਕੀਨੀ ਬਣਾਓ ਕਿ ਤੁਸੀਂ ਹਰ ਰਾਤ ਘੱਟੋ-ਘੱਟ 6-8 ਘੰਟੇ ਸੌਂਦੇ ਹੋ।
- ਆਪਣੀ ਖੁਰਾਕ ਵਿੱਚ ਖਜੂਰ, ਘਿਓ, ਚੌਲ, ਦੁੱਧ, ਬਦਾਮ, ਮੂੰਗੀ ਦੀਆਂ ਫਲੀਆਂ ਵਰਗੇ ਭੋਜਨ ਸ਼ਾਮਲ ਕਰੋ ਜੋ ਤੁਹਾਡੇ ਸ਼ੁਕ੍ਰਾਣੂ ਅਤੇ ਅੰਡਕੋਸ਼ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੇ ਹਨ।