ਅੱਜ ਦੇ ਸਮੇਂ 'ਚ ਭਾਰ ਇੱਕ ਆਮ ਸਮੱਸਿਆ ਬਣ ਗਿਆ ਹੈ। ਭਾਰ ਵਧਣ ਤੋਂ ਕਈ ਲੋਕ ਪਰੇਸ਼ਾਨ ਹਨ। ਭਾਰ ਵਧਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ 'ਚ ਗਲਤ ਖੁਰਾਕ ਅਤੇ ਜੀਵਨਸ਼ੈਲੀ ਵੀ ਸ਼ਾਮਲ ਹੈ। ਲੋਕ ਭਾਰ ਘਟਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ ਪਰ ਫਿਰ ਵੀ ਕੋਈ ਫਰਕ ਨਜ਼ਰ ਨਹੀਂ ਆਉਦਾ। ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਘਰ 'ਚ ਹੀ ਆਸਾਨੀ ਨਾਲ ਭਾਰ ਨੂੰ ਘੱਟ ਕਰ ਸਕਦੇ ਹੋ? ਇਸ ਲਈ ਤੁਹਾਨੂੰ ਘਰ 'ਚ ਹੀ ਕੁਝ ਚੀਜ਼ਾਂ ਮਿਲਾ ਕੇ ਖਾਸ ਤਰ੍ਹਾਂ ਦੀ ਡਰਿੰਕ ਤਿਆਰ ਕਰਨੀ ਹੋਵੇਗੀ।
ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਭਾਰ ਘਟਾਉਣ ਲਈ ਇੱਕ ਖਾਸ ਤਰ੍ਹਾ ਦੀ ਡਰਿੰਕ ਦੱਸੀ ਹੈ ਅਤੇ ਇਸ ਡਰਿੰਕ ਨੂੰ ਤਿਆਰ ਕਰਨ ਦਾ ਤਰੀਕਾ ਵੀ ਦੱਸਿਆ ਹੈ।
ਭਾਰ ਘਟਾਉਣ ਲਈ ਕਰਨ ਲਈ ਕੀ ਕਰੀਏ?
ਪੋਸ਼ਣ ਵਿਗਿਆਨੀ ਨੇ ਪੰਜ ਅਜਿਹੇ ਤੱਤ ਦੱਸੇ ਹਨ, ਜੋ ਤੁਸੀਂ ਪਾਣੀ ਵਿੱਚ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਮੈਟਾਬੋਲਿਜ਼ਮ ਤੇਜ਼ ਹੋਵੇਗਾ ਅਤੇ ਭਾਰ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।
- ਨਿੰਬੂ: ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰ ਨੂੰ ਡੀਟੌਕਸੀਫਾਈ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਤੁਸੀਂ ਭਾਰ ਨੂੰ ਕੰਟਰੋਲ ਕਰ ਸਕਦੇ ਹੋ।
- ਅਦਰਕ: ਅਦਰਕ ਆਪਣੇ ਸਾੜ ਵਿਰੋਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਪਾਚਨ ਵਿੱਚ ਸਹਾਇਤਾ ਕਰਦਾ ਹੈ ਅਤੇ ਚਰਬੀ ਨੂੰ ਸਾੜਨ ਵਿੱਚ ਮਦਦ ਕਰਦਾ ਹੈ। ਚਰਬੀ ਸੜ ਜਾਣ ਤੋਂ ਬਾਅਦ ਤੁਹਾਡਾ ਭਾਰ ਆਪਣੇ ਆਪ ਘੱਟ ਹੋਣ ਲੱਗੇਗਾ।
- ਖੀਰਾ: ਖੀਰੇ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਜ਼ਿਆਦਾਤਰ ਲੋਕ ਸਲਾਦ ਦੇ ਰੂਪ 'ਚ ਖਾਂਦੇ ਹਨ। ਖੀਰਾ ਕੈਲੋਰੀ ਵਿੱਚ ਘੱਟ ਅਤੇ ਹਾਈਡ੍ਰੇਟਿੰਗ ਵਿੱਚ ਜ਼ਿਆਦਾ ਹੁੰਦਾ ਹੈ। ਖੀਰਾ ਫੁੱਲਣ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਪਾਚਨ ਨੂੰ ਸਮਰਥਨ ਦਿੰਦਾ ਹੈ।
- ਪੁਦੀਨਾ: ਪੁਦੀਨੇ ਦੇ ਪੱਤੇ ਪਾਚਨ ਨੂੰ ਬਿਹਤਰ ਬਣਾਉਂਦੇ ਹਨ ਅਤੇ ਮੈਟਾਬੋਲਿਜ਼ਮ ਨੂੰ ਸਮਰਥਨ ਦਿੰਦੇ ਹੋਏ ਇੱਕ ਤਾਜ਼ਗੀ ਭਰਪੂਰ ਸੁਆਦ ਜੋੜਦੇ ਹਨ।
- ਐਪਲ ਸਾਈਡਰ ਸਿਰਕਾ:ਐਪਲ ਸਾਈਡਰ ਸਿਰਕੇ 'ਚ ਐਸੀਟਿਕ ਐਸਿਡ ਹੁੰਦਾ ਹੈ, ਜੋ ਚਰਬੀ ਨੂੰ ਸਾੜਨ ਅਤੇ ਭੁੱਖ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।
ਇਹ ਵੀ ਪੜ੍ਹੋ:-