ਢਿੱਡ ਦੀ ਵਧਦੀ ਚਰਬੀ ਅੱਜ ਦੇ ਸਮੇਂ 'ਚ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ ਜਿਵੇਂ ਕਿ ਕਸਰਤ ਕਰਨਾ, ਜਿਮ ਜਾਣਾ, ਡਾਈਟਿੰਗ ਆਦਿ। ਪਰ ਸਿਰਫ਼ ਇਨ੍ਹਾਂ ਤਰੀਕਿਆਂ ਨੂੰ ਅਪਣਾਉਣ ਨਾਲ ਹੀ ਢਿੱਡ ਦੀ ਚਰਬੀ ਘੱਟ ਨਹੀਂ ਹੋਵੇਗੀ ਸਗੋਂ ਤੁਹਾਨੂੰ ਕੁਝ ਸਿਹਤਮੰਦ ਆਦਤਾਂ ਨੂੰ ਵੀ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰਨਾ ਹੋਵੇਗਾ।
ਪੋਸ਼ਣ ਵਿਗਿਆਮੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਕੁਝ ਸਿਹਤਮੰਦ ਆਦਤਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਆਦਤਾਂ ਨੂੰ ਅਪਣਾ ਕੇ ਤੁਸੀਂ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ।
ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਆਦਤਾਂ
ਪ੍ਰੋਟੀਨ ਨਾਲ ਭਰਪੂਰ ਖੁਰਾਕ: ਪ੍ਰੋਟੀਨ ਨਾਲ ਭਰਪੂਰ ਖੁਰਾਕ ਖਾਣਾ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਚਰਬੀ ਵਾਲੇ ਮੀਟ, ਅੰਡੇ, ਮੱਛੀ, ਜਾਂ ਫਲ਼ੀਦਾਰਾਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਹ ਭੋਜਨ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਅਤੇ ਚਰਬੀ ਨੂੰ ਪਿਘਲਾਉਣ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ, ਮਾਸਪੇਸ਼ੀਆਂ ਨੂੰ ਵੀ ਸੁਰੱਖਿਅਤ ਰੱਖਦੇ ਹਨ।