ਹੀਂਗ ਦੀ ਵਰਤੋ ਹਰ ਘਰ 'ਚ ਖਾਣਾ ਬਣਾਉਣ ਸਮੇਂ ਕੀਤੀ ਜਾਂਦੀ ਹੈ। ਹੀਂਗ ਦੀ ਵਰਤੋ ਜ਼ਿਆਦਾਤਰ ਲੋਕ ਭੋਜਨ ਦਾ ਸਵਾਦ ਵਧਾਉਣ ਅਤੇ ਖੁਸ਼ਬੂ ਲਈ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਹੀਂਗ ਸਿਹਤ ਨੂੰ ਕਈ ਲਾਭ ਵੀ ਪਹੁੰਚਾਉਦਾ ਹੈ।
ਹੀਂਗ ਦੇ ਸਿਹਤ ਲਾਭ
ਪਾਚਨ ਕਿਰਿਆ 'ਚ ਸੁਧਾਰ: ਰੋਜ਼ਾਨਾ ਪਕਵਾਨਾਂ ਵਿੱਚ ਹੀਂਗ ਨੂੰ ਸ਼ਾਮਿਲ ਕਰਨ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਇਹ ਮਾਮਲਾ 2011 ਵਿੱਚ ਜਰਨਲ ਆਫ਼ ਐਥਨੋਫਾਰਮਾਕੋਲੋਜੀ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਵੀ ਪਾਇਆ ਗਿਆ ਸੀ, ਜਿਸ 'ਚ ਸਮਝਾਇਆ ਗਿਆ ਸੀ ਕਿ ਇਸ ਦੇ ਕੁਦਰਤੀ ਐਂਟੀ-ਇਨਫਲੇਮੇਟਰੀ, ਐਂਟੀਸਪਾਸਮੋਡਿਕ ਅਤੇ ਐਂਟੀ-ਫਲੇਟੁਲੈਂਟ ਗੁਣ ਪਾਚਨ ਨੂੰ ਸੁਧਾਰਨ 'ਚ ਮਦਦ ਕਰ ਸਕਦੇ ਹਨ। ਹੀਂਗ ਪੇਟ ਦਰਦ, ਗੈਸ ਅਤੇ ਬਦਹਜ਼ਮੀ ਨੂੰ ਠੀਕ ਕਰਨ ਲਈ ਵੀ ਫਾਇਦੇਮੰਦ ਹੈ।
ਪੀਰੀਅਡਸ ਦੇ ਦਰਦ ਤੋਂ ਰਾਹਤ: ਪੀਰੀਅਡਸ ਦੌਰਾਨ ਇੱਕ ਔਰਤ ਨੂੰ ਬੇਅਰਾਮੀ ਅਤੇ ਕੜਵੱਲ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਇਨ੍ਹਾਂ ਨੂੰ ਘੱਟ ਕਰਨ ਲਈ ਕਈ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹੀਂਗ ਇਸ ਦਰਦ ਨੂੰ ਦੂਰ ਕਰਨ 'ਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ, ਇਹ ਔਰਤਾਂ ਵਿੱਚ ਪ੍ਰੋਜੇਸਟ੍ਰੋਨ ਹਾਰਮੋਨ ਪੈਦਾ ਕਰਦਾ ਹੈ ਅਤੇ ਜਣੇਪੇ ਦੌਰਾਨ ਜ਼ਿਆਦਾ ਖੂਨ ਵਹਿਣ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ, ਇਹ ਇੱਕ ਕੁਦਰਤੀ ਖੂਨ ਨੂੰ ਪਤਲਾ ਕਰਨ ਅਤੇ ਸਹੀ ਖੂਨ ਸੰਚਾਰ ਨੂੰ ਯਕੀਨੀ ਬਣਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।