ਪੰਜਾਬ

punjab

ETV Bharat / international

ਬਲੋਚਿਸਤਾਨ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਖ਼ਿਲਾਫ਼ ਅਗਵਾ ਕੀਤੇ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਪ੍ਰਦਰਸ਼ਨ - PAKISTAN SECURITY FORCES

ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ 'ਚ ਪੁਲਿਸ ਪ੍ਰਸ਼ਾਸਨ ਖਿਲਾਫ ਲੋਕਾਂ 'ਚ ਭਾਰੀ ਗੁੱਸਾ।

pakistan security forces
ਬਲੋਚਿਸਤਾਨ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਖ਼ਿਲਾਫ਼ ਅਗਵਾ ਕੀਤੇ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਪ੍ਰਦਰਸ਼ਨ ((ANI))

By ETV Bharat Punjabi Team

Published : Nov 25, 2024, 6:55 PM IST

ਬਲੋਚਿਸਤਾਨ: ਪਾਕਿਸਤਾਨ ਸੁਰੱਖਿਆ ਬਲਾਂ ਦੁਆਰਾ ਅਗਵਾ ਕੀਤੇ ਗਏ ਦੋ ਵਿਅਕਤੀਆਂ ਦੇ ਪਰਿਵਾਰਾਂ ਨੇ ਐਤਵਾਰ ਨੂੰ ਆਪਣੇ ਅਜ਼ੀਜ਼ਾਂ ਦੀ ਤੁਰੰਤ ਅਤੇ ਸੁਰੱਖਿਅਤ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਬਲੋਚ ਯਕਜੇਹਤੀ ਕਮੇਟੀ ਨੇ ਪੀੜਤਾਂ ਦੀ ਪਛਾਣ ਦਿਲ ਜਾਨ ਬਲੋਚ ਅਤੇ ਨਸੀਬ ਉੱਲਾ ਬਦਨੀ ਵਜੋਂ ਕੀਤੀ ਹੈ। ਨਸੀਬ ਉੱਲਾ ਬਦਨੀ ਨੂੰ 24 ਨਵੰਬਰ 2014 ਨੂੰ ਬਲੋਚਿਸਤਾਨ ਦੇ ਨੁਸ਼ਕੀ ਜ਼ਿਲ੍ਹੇ ਤੋਂ ਅਗਵਾ ਕੀਤਾ ਗਿਆ ਸੀ। ਉਸ ਦੇ ਲਾਪਤਾ ਹੋਣ ਦੀ 10ਵੀਂ ਬਰਸੀ 'ਤੇ ਉਸ ਦੇ ਪਰਿਵਾਰ ਨੇ ਕਵੇਟਾ ਪ੍ਰੈੱਸ ਕਲੱਬ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ। ਪਰਿਵਾਰ ਉਸ ਦੀ ਸੁਰੱਖਿਅਤ ਵਾਪਸੀ ਲਈ ਲਗਾਤਾਰ ਮੰਗ ਕਰ ਰਿਹਾ ਹੈ।

ਰੋਸ ਪ੍ਰਦਰਸ਼ਨ

ਹਾਲਾਂਕਿ ਬਲੋਚ ਯਕਜੇਹਾਤੀ ਕਮੇਟੀ ਦੇ ਅਨੁਸਾਰ ਸਰਕਾਰ ਨੇ ਅਤਿਆਚਾਰ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ। ਬਲੋਚ ਯਕਜੇਹਤੀ ਕਮੇਟੀ ਦੇ ਅਨੁਸਾਰ ਦਿਲ ਜਾਨ ਬਲੋਚ ਨੂੰ 22 ਜੂਨ 2024 ਨੂੰ ਜ਼ਬਰਦਸਤੀ ਗਾਇਬ ਕਰ ਦਿੱਤਾ ਗਿਆ ਸੀ। ਪਰਿਵਾਰ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਫੌਜੀ ਬਲ ਅਤੇ ਪ੍ਰਸ਼ਾਸਨ ਧਰਨਾ ਰੋਕਣ ਲਈ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

ਦਿਨੋ-ਦਿਨ ਵੱਧ ਰਹੀ ਹਿੰਸਾ

ਕਾਬਲੇਜ਼ਿਕਰ ਹੈਨ ਕਿ ਬਲੋਚ ਯਕਜੇਹਤੀ ਕਮੇਟੀ ਨੇ ਐਤਵਾਰ ਨੂੰ ਐਕਸ 'ਤੇ ਇਕ ਪੋਸਟ ਵਿਚ ਕਿਹਾ, ''ਦਿਲ ਜਾਨ ਬਲੋਚ ਅਤੇ ਨਸੀਬ ਉੱਲਾ ਬਦਨੀ ਦੇ ਪਰਿਵਾਰਕ ਮੈਂਬਰ ਆਪਣੇ ਅਜ਼ੀਜ਼ਾਂ ਦੀ ਸੁਰੱਖਿਅਤ ਰਿਕਵਰੀ ਲਈ ਪ੍ਰਦਰਸ਼ਨ ਕਰ ਰਹੇ ਹਨ, ਕਿਉਂਕਿ ਰਾਜ ਵਿਚ ਹਿੰਸਾ ਅਤੇ ਨਸਲਕੁਸ਼ੀ ਦਿਨੋ-ਦਿਨ ਤੇਜ਼ ਹੋ ਰਹੀ ਹੈ। ਕਤਲਾਂ ਦੀ ਵਧਦੀ ਗਿਣਤੀ ਨਾਲ ਨਸਲਕੁਸ਼ੀ ਅਤੇ ਅੱਤਿਆਚਾਰ ਵੱਧ ਰਹੇ ਹਨ। ਕੱਲ੍ਹ ਅਬਦੁਲ ਗੱਫਾਰ ਬਲੋਚ ਨਾਂ ਦੇ ਮਛੇਰੇ ਨੂੰ ਕੋਸਟ ਗਾਰਡ ਅਰਧ ਸੈਨਿਕ ਬਲਾਂ ਨੇ ਗੋਲੀ ਮਾਰ ਦਿੱਤੀ ਸੀ। ਉਨ੍ਹਾਂ ਦੀ ਮੱਛੀ ਫੜਨ ਵਾਲੀ ਕਿਸ਼ਤੀ ਤਬਾਹ ਹੋ ਗਈ"।

ਝੂਠਾ ਭਰੋਸਾ

ਬਲੋਚ ਯਕਜੀਹਤੀ ਕਮੇਟੀ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਅਵਾਰਨ ਵਿੱਚ ਤਿੰਨ ਰੋਜ਼ਾ ਧਰਨਾ ਦਿੱਤਾ ਗਿਆ ਸੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਆਪਣਾ ਧਰਨਾ ਖ਼ਤਮ ਕਰਦੇ ਹਨ ਤਾਂ ਦਿਲ ਜਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਇਨ੍ਹਾਂ ਭਰੋਸੇ ’ਤੇ ਵਿਸ਼ਵਾਸ ਕਰਦਿਆਂ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ। ਹਾਲਾਂਕਿ ਅਧਿਕਾਰੀ ਭਰੋਸਾ ਦੇ ਕੇ ਵਾਪਸ ਚਲੇ ਗਏ।ਜਦਕਿ ਦਿਲ ਜਾਨ ਅਜੇ ਨਹੀਂ ਮਿਿਲਆ।

ਸੱਤਾ ਦੀ ਇਸ ਸ਼ਰੇਆਮ ਦੁਰਵਰਤੋਂ

ਹਾਲ ਹੀ ਵਿੱਚ ਬਲੋਚਿਸਤਾਨ ਦੇ ਗਵਾਦਰ ਜ਼ਿਲ੍ਹੇ ਵਿੱਚ ਪਾਕਿਸਤਾਨੀ ਤੱਟ ਰੱਖਿਅਕਾਂ ਨੇ ਇੱਕ ਬਲੋਚ ਮਛੇਰੇ ਦਾ ਕਤਲ ਕਰ ਦਿੱਤੀ ਸੀ। ਬਲੋਚ ਨੈਸ਼ਨਲ ਮੂਵਮੈਂਟ (ਬੀਐਨਐਮ) ਦੇ ਮਨੁੱਖੀ ਅਧਿਕਾਰ ਵਿੰਗ ਪੰਕ ਨੇ ਹਿੰਸਾ ਦੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਹ ਵੀ ਇਲਜ਼ਾਮ ਲਾਇਆ ਗਿਆ ਸੀ ਕਿ ਪਾਕਿਸਤਾਨੀ ਤੱਟ ਰੱਖਿਅਕ ਮੇਜਰ ਅਹਿਮਦ ਵੱਲੋਂ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਡੁੱਬਣ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਅਬਦੁੱਲ ਗੱਫਾਰ ਬਲੋਚ ਦੀ ਬੇਰਹਿਮੀ ਨਾਲ ਕਤਲ ਕੀਤਾ। ਇਸ ਦੌਰਾਨ ਅਬਦੁਲ ਸਾਦਿਕ ਜ਼ਖਮੀ ਹੋ ਗਿਆ। ਸੱਤਾ ਦੀ ਇਸ ਸ਼ਰੇਆਮ ਦੁਰਵਰਤੋਂ ਅਤੇ ਨਾਗਰਿਕਾਂ ਵਿਰੁੱਧ ਹਿੰਸਾ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ABOUT THE AUTHOR

...view details