ਪੰਜਾਬ

punjab

ETV Bharat / international

ਕੈਨੇਡਾ 'ਚ ਮਜ਼ਦੂਰਾਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ, 6 ਲੋਕਾਂ ਦੀ ਹੋਈ ਮੌਤ - ਜੈਟਸਟ੍ਰੀਮ ਟਵਿਨ ਟਰਬੋਪ੍ਰੌਪ ਏਅਰਲਾਈਨਰ

Canada Plane Crash: ਕੈਨੇਡਾ ਵਿੱਚ ਮਜ਼ਦੂਰਾਂ ਨੂੰ ਖਾਣਾਂ ਵਿੱਚ ਲਿਜਾ ਰਿਹਾ ਇੱਕ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਫੌਜ ਅਤੇ ਸੰਘੀ ਪੁਲਿਸ ਮੌਕੇ 'ਤੇ ਪਹੁੰਚ ਗਈ। ਬਚਾਅ ਕਰਮਚਾਰੀਆਂ ਨੇ ਮਲਬਾ ਬਰਾਮਦ ਕਰ ਲਿਆ ਹੈ।

Canada Plane Crash
Canada Plane Crash

By ETV Bharat Punjabi Team

Published : Jan 24, 2024, 11:40 AM IST

ਕੈਨੇਡਾ: ਉੱਤਰੀ ਕੈਨੇਡਾ ਵਿੱਚ ਮਜ਼ਦੂਰਾਂ ਨੂੰ ਇੱਕ ਖਾਣ ਵਿੱਚ ਲਿਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਇਸ ਹਾਦਸੇ 'ਚ ਇਕ ਵਿਅਕਤੀ ਦੀ ਜਾਨ ਬਚ ਗਈ ਹੈ। ਹਾਲਾਂਕਿ ਵਿਅਕਤੀ ਦੀ ਹਾਲਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ।

ਜਹਾਜ਼ ਕਰੈਸ਼ ਹੋਣ ਤੋਂ ਬਾਅਦ ਫੌਜ ਅਤੇ ਸੰਘੀ ਪੁਲਿਸ ਮੌਕੇ 'ਤੇ ਪਹੁੰਚ ਗਈ। ਬਚਾਅ ਕਰਮਚਾਰੀਆਂ ਨੇ ਮਲਬਾ ਬਰਾਮਦ ਕਰ ਲਿਆ ਹੈ। ਟਰੈਂਟਨ, ਓਨਟਾਰੀਓ ਵਿੱਚ ਜੁਆਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੇ ਕਿਹਾ ਕਿ ਸਵੇਰੇ 8:50 ਵਜੇ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਸ਼ਹਿਰ ਦੇ ਇੱਕ ਹਸਪਤਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਸ ਪ੍ਰੋਟੋਕੋਲ ਨੂੰ ਸਰਗਰਮ ਕਰ ਦਿੱਤਾ ਹੈ। ਉਥੇ ਹੀ ਆਰਕਟਿਕ ਖੇਤਰ ਦੇ ਮੁੱਖ ਕੋਰੋਨਰ ਗਾਰਥ ਐਗਰਬਰਗਰ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਜਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।

ਜੈਟਸਟ੍ਰੀਮ ਟਵਿਨ ਟਰਬੋਪ੍ਰੌਪ ਏਅਰਲਾਈਨਰ ਦਾ ਸੰਚਾਲਨ ਕਰਨ ਵਾਲੀ ਨੌਰਥਵੈਸਟਰਨ ਏਅਰ ਨੇ ਕਿਹਾ ਕਿ ਇਹ ਇੱਕ ਚਾਰਟਰ ਜਹਾਜ਼ ਸੀ ਜੋ ਮਜ਼ਦੂਰਾਂ ਨੂੰ ਖਾਣ ਵਿੱਚ ਲੈ ਜਾ ਰਿਹਾ ਸੀ। ਜਹਾਜ਼ ਰਨਵੇਅ ਤੋਂ ਮਹਿਜ਼ 1.1 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ। ਫਿਲਹਾਲ ਫੋਰਟ ਸਮਿਥ ਤੋਂ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਇੱਕ ਟੀਮ ਤਾਇਨਾਤ ਕੀਤੀ ਹੈ।

ਇਸ ਹਾਦਸੇ ਬਾਰੇ ਰੀਓ ਟਿੰਟੋ ਦੇ ਮੁੱਖ ਕਾਰਜਕਾਰੀ ਜੈਕਬ ਸਟੋਸ਼ੋਲਮ ਨੇ ਕਿਹਾ ਕਿ ਕੰਪਨੀ ਇਸ ਹਾਦਸੇ ਤੋਂ ਬਹੁਤ ਦੁਖੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਨੌਰਥਵੈਸਟਰਨ ਏਅਰ ਨੇ ਇਕ ਖਾਨ ਲਈ ਚਾਰਟਰ ਫਲਾਈਟ 'ਤੇ ਜਹਾਜ਼ ਦੀ ਪਛਾਣ ਜੈਟਸਟ੍ਰੀਮ ਟਵਿਨ ਟਰਬੋਪ੍ਰੌਪ ਵਜੋਂ ਕੀਤੀ ਹੈ।

ABOUT THE AUTHOR

...view details