ਪੰਜਾਬ

punjab

ਟਾਇਫੂਨ ਅਤੇ ਭਾਰੀ ਮੀਂਹ ਦੀ ਸੰਭਾਵਨਾ ਦੇ ਵਿਚਕਾਰ ਚੀਨ 'ਚ ਨਦੀ 'ਤੇ ਬਣਿਆ ਡੈਮ ਟੁੱਟਿਆ - River dike breach

By IANS

Published : Jul 29, 2024, 2:23 PM IST

River Dike Breach: ਸ਼ਹਿਰ ਦੇ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਹੈੱਡਕੁਆਰਟਰ ਨੇ ਦੱਸਿਆ ਕਿ ਡੈਮ ਟੁੱਟਣ ਦੀ ਘਟਨਾ ਐਤਵਾਰ ਰਾਤ ਕਰੀਬ 8 ਵਜੇ ਵਾਪਰੀ। ਹੁਨਾਨ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।

River dike breach
ਨਦੀ ਦਾ ਬੰਨ੍ਹ ਦਾ ਟੁੱਟਿਆ ((IANS))

ਬੀਜਿੰਗ—ਚੀਨ ਦੇ ਹੁਨਾਨ ਸੂਬੇ 'ਚ ਇਕ ਨਦੀ 'ਤੇ ਬਣਿਆ ਬੰਨ੍ਹ ਐਤਵਾਰ ਨੂੰ ਅਚਾਨਕ ਟੁੱਟ ਗਿਆ। ਜਿਸ ਤੋਂ ਬਾਅਦ 3800 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਡੈਮ ਮੱਧ ਚੀਨ ਦੇ ਹੁਨਾਨ ਸੂਬੇ 'ਚ ਮੌਜੂਦ ਹੈ। ਸਿਨਹੂਆ ਸਮਾਚਾਰ ਏਜੰਸੀ ਨੇ ਸ਼ਹਿਰ ਦੇ ਹੜ੍ਹ ਨਿਯੰਤਰਣ ਅਤੇ ਸੋਕਾ ਰਾਹਤ ਹੈੱਡਕੁਆਰਟਰ ਦੇ ਹਵਾਲੇ ਨਾਲ ਕਿਹਾ ਕਿ ਡੈਮ ਟੁੱਟਣ ਦੀ ਘਟਨਾ ਐਤਵਾਰ ਰਾਤ ਕਰੀਬ 8 ਵਜੇ ਵਾਪਰੀ। ਪਤਾ ਲੱਗਾ ਕਿ ਬੰਨ੍ਹ ਵਿੱਚ ਦਰਾਰ ਪੈ ਗਈ ਸੀ।

ਇਸ ਦੇ ਨਾਲ ਹੀ, ਜਿਵੇਂ ਹੀ ਡੈਮ ਟੁੱਟਣ ਦੀ ਖ਼ਬਰ ਮਿਲੀ। ਜਿਆਂਗਟਾਨ ਸ਼ਹਿਰ ਦੇ ਯੀਸੁਹੇ ਸ਼ਹਿਰ ਵਿੱਚ ਰਹਿਣ ਵਾਲੇ ਕੁੱਲ 3,832 ਨਿਵਾਸੀਆਂ ਨੂੰ ਬਾਹਰ ਕੱਢਿਆ ਗਿਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹੈੱਡਕੁਆਰਟਰ ਨੇ ਕਿਹਾ, “ਹਥਿਆਰਬੰਦ ਪੁਲਿਸ, ਮਿਲੀਸ਼ੀਆ ਅਤੇ ਬਚਾਅ ਕਰਮਚਾਰੀਆਂ ਸਮੇਤ 1,205 ਲੋਕਾਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਜਿਸ ਵਿੱਚ 1,000 ਤੋਂ ਵੱਧ ਸਥਾਨਕ ਅਧਿਕਾਰੀਆਂ ਅਤੇ ਪਾਰਟੀ ਮੈਂਬਰਾਂ ਦੀ ਮਦਦ ਲਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਨਤਾਂਗ ਅਤੇ ਸ਼ਿਨਹੂ ਦੇ ਦੋ ਪਿੰਡਾਂ ਤੋਂ ਕੱਢੇ ਗਏ ਨਿਵਾਸੀਆਂ ਦੇ ਰਹਿਣ ਲਈ ਚਾਰ ਸਥਾਨਕ ਸਕੂਲਾਂ ਵਿੱਚ ਸ਼ੈਲਟਰ ਬਣਾਏ ਗਏ ਹਨ। ਹਾਲਾਂਕਿ, ਜ਼ਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਰਹਿਣ ਲਈ ਚਲੇ ਗਏ ਹਨ।

ਅਧਿਕਾਰੀਆਂ ਦੇ ਅਨੁਸਾਰ, ਐਤਵਾਰ ਨੂੰ ਜਿਆਂਗਟਾਨ ਕਾਉਂਟੀ ਦੇ ਹੁਆਸ਼ੀ ਸ਼ਹਿਰ ਵਿੱਚ ਜ਼ੁਆਨਸ਼ੂਈ ਨਦੀ ਦੇ ਇੱਕ ਹਿੱਸੇ ਵਿੱਚ ਇੱਕ ਹੋਰ ਪਾੜ ਪੈ ਗਿਆ। ਨਦੀ ਯਾਂਗਸੀ ਦੀ ਇੱਕ ਪ੍ਰਮੁੱਖ ਸਹਾਇਕ ਨਦੀ ਜ਼ਿਆਂਗਜ਼ਿਆਂਗ ਨਦੀ ਵਿੱਚ ਵਹਿੰਦੀ ਹੈ। ਇਸ ਦੌਰਾਨ ਚੀਨ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਤੂਫਾਨ ਗੇਮੀ ਦੇ ਪ੍ਰਭਾਵ ਕਾਰਨ ਹੁਨਾਨ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਅਤੇ ਸੂਬੇ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ ਸ਼ਾਮ ਤੋਂ ਸੋਮਵਾਰ ਤੱਕ ਬਹੁਤ ਭਾਰੀ ਮੀਂਹ ਪੈ ਸਕਦਾ ਹੈ।

ABOUT THE AUTHOR

...view details