ਹੈਦਰਾਬਾਦ:ਅੱਜ ਦੇ ਸਮੇਂ 'ਚ ਹਰ ਵਿਅਕਤੀ ਰਿਲੇਸ਼ਨਸ਼ਿਪ ਹੈ। ਕਈ ਲੋਕਾਂ ਨੂੰ ਰਿਲੇਸ਼ਨਸ਼ਿਪ 'ਚ ਆਪਣਾ ਪਿਆਰ ਦਿਖਾਉਣ ਲਈ ਗਿਫ਼ਟ ਦੇਣਾ ਸਭ ਤੋਂ ਵਧੀਆਂ ਆਪਸ਼ਨ ਲੱਗਦਾ ਹੈ। ਪਰ ਮਹਿੰਗੇ ਤੌਹਫ਼ੇ ਹੀ ਨਹੀਂ, ਸਗੋਂ ਛੋਟੀਆਂ-ਛੋਟੀਆਂ ਚੀਜ਼ਾਂ ਕਰਕੇ ਵੀ ਤੁਸੀਂ ਆਪਣੇ ਪਾਰਟਨਰ ਨੂੰ ਖੁਸ਼ ਕਰ ਸਕਦੇ ਹੋ। ਇਨ੍ਹਾਂ ਤਰੀਕਿਆਂ ਨਾਲ ਤੁਹਾਡੇ ਰਿਸ਼ਤੇ 'ਚ ਪਿਆਰ ਹੋਰ ਵੀ ਵਧੇਗਾ।
ਪਾਰਟਨਰ ਨੂੰ ਖੁਸ਼ ਕਰਨ ਦੇ ਤਰੀਕੇ:
ਪਿਆਰ ਨਾਲ ਗਲੇ ਲਗਾਉਣਾ: ਤੁਸੀਂ ਆਪਣੇ ਪਾਰਟਨਰ ਨੂੰ ਪਿਆਰ ਨਾਲ ਗਲੇ ਲਗਾ ਸਕਦੇ ਹੋ। ਇਸ ਨਾਲ ਤੁਹਾਡਾ ਆਪਸੀ ਕੰਨੈਕਸ਼ਨ ਵਧੇਗਾ ਅਤੇ ਇਮੋਸ਼ਨਲ ਸਪੋਰਟ ਦਾ ਅਹਿਸਾਸ ਵੀ ਹੋਵੇਗਾ।
ਪਾਰਟਨਰ ਦੇ ਸਿਰ 'ਤੇ ਹੱਥ ਲਗਾਉਣਾ: ਪਾਰਟਨਰ ਦੇ ਸਿਰ 'ਤੇ ਪਿਆਰ ਨਾਲ ਹੱਥ ਲਗਾਉਣਾ ਵੀ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦਾ ਹੈ। ਇਹ ਪਿਆਰ ਦਿਖਾਉਣ ਦਾ ਤਰੀਕਾ ਹੈ। ਇਸਦੇ ਨਾਲ ਹੀ, ਦਿਮਾਗ ਨੂੰ ਆਰਾਮ ਵੀ ਮਿਲਦਾ ਹੈ। ਸਿਰ 'ਤੇ ਪਿਆਰ ਨਾਲ ਹੱਥ ਲਗਾਉਣ ਤੋਂ ਇਲਾਵਾ, ਤੁਸੀਂ ਆਪਣੇ ਪਾਰਟਨਰ ਦੇ ਮੋਢਿਆਂ ਦੀ ਮਸਾਜ, ਪੈਰਾਂ ਦੇ ਤਲ਼ਿਆਂ ਦੀ ਮਾਲਿਸ਼ ਕਰਕੇ ਆਪਣੇ ਸਾਥੀ ਪ੍ਰਤੀ ਆਪਣਾ ਪਿਆਰ ਅਤੇ ਦੇਖਭਾਲ ਦਿਖਾ ਸਕਦੇ ਹੋ।
ਪਾਰਟਨਰ ਦਾ ਪਸੰਦੀਦਾ ਕੰਮ ਕਰਨਾ: ਤੁਸੀਂ ਆਪਣੇ ਪਾਰਟਨਰ ਦਾ ਪਸੰਦੀਦਾ ਕੰਮ ਕਰ ਸਕਦੇ ਹੋ। ਮਹਿੰਗੇ ਤੌਹਫਿਆਂ ਨਾਲੋਂ ਇਹ ਚੀਜ਼ਾਂ ਜ਼ਿਆਦਾ ਅਸਰਦਾਰ ਹੁੰਦੀਆਂ ਹਨ। ਜੇਕਰ ਤੁਹਾਡੇ ਸਾਥੀ ਨੂੰ ਘੁੰਮਣਾ ਪਸੰਦ ਹੈ, ਤਾਂ ਤੁਸੀਂ ਉਸ ਨਾਲ ਬਾਹਰ ਖਾਣੇ ਅਤੇ ਫਿਲਮ ਦੇਖਣ ਜਾ ਸਕਦੇ ਹੋ।
ਪਾਰਟਨਰ ਨਾਲ ਬੈਠ ਕੇ ਚਾਹ ਪੀਣਾ: ਤੁਸੀਂ ਆਪਣੇ ਪਾਰਟਨਰ ਦੇ ਨਾਲ ਇਕੱਲੇ ਸਮੇਂ ਬਿਤਾ ਸਕਦੇ ਹੋ। ਇਸ ਨਾਲ ਪਿਆਰ ਹੋਰ ਵੀ ਵਧੇਗਾ। ਇਸ ਲਈ ਤੁਸੀਂ ਆਪਣੇ ਸਾਥੀ ਨਾਲ ਚਾਹ ਪੀਂਦੇ-ਪੀਂਦੇ ਗੱਲ੍ਹਾਂ ਕਰ ਸਕਦੇ ਹੋ।
ਆਪਣੇ ਸਾਥੀ ਦੀ ਗੱਲ੍ਹ ਸੁਣੋ: ਕਦੇ-ਕਦੇ ਆਪਣੇ ਪਾਰਟਨਰ ਦੀ ਗੱਲ੍ਹ ਸ਼ਾਂਤੀ ਨਾਲ ਬੈਠ ਕੇ ਵੀ ਸੁਣਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਆਪਣਾ ਸੁੱਖ-ਦੁੱਖ ਇੱਕ-ਦੂਜੇ ਨੂੰ ਦੱਸ ਸਕੋਗੇ ਅਤੇ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।