ਪੰਜਾਬ

punjab

ETV Bharat / health

ਮਰਦਾਂ ਨਾਲੋਂ ਔਰਤਾਂ ਇਸ ਕੰਮ ਨੂੰ ਕਰਨ 'ਚ ਲੈਂਦੀਆਂ ਨੇ ਵਧੇਰੇ ਦਿਲਚਸਪੀ, ਖੋਜ 'ਚ ਹੋਇਆ ਖੁਲਾਸਾ - Women in Sexual Relations

Women in Sexual Relations: ਔਰਤਾਂ ਮਰਦਾਂ ਨਾਲੋਂ ਸੈਕਸ ਵਿੱਚ ਵਧੇਰੇ ਦਿਲਚਸਪੀ ਰੱਖਦੀਆਂ ਹਨ ਅਤੇ ਉਹ ਸਮਾਜਿਕ ਅਤੇ ਧਾਰਮਿਕ ਵਿਸ਼ਵਾਸਾਂ ਕਾਰਨ ਇਸ ਭਾਵਨਾ ਨੂੰ ਜ਼ਿਆਦਾ ਪ੍ਰਗਟ ਨਹੀਂ ਕਰ ਪਾਉਦੀਆਂ। ਇਹ ਖੁਲਾਸਾ ਇੱਕ ਅਧਿਐਨ ਰਾਹੀ ਕੀਤਾ ਗਿਆ ਹੈ।

Women in Sexual Relations
Women in Sexual Relations (Getty Images)

By ETV Bharat Health Team

Published : Jul 3, 2024, 10:54 AM IST

ਹੈਦਰਾਬਾਦ:ਸੈਕਸ ਮਰਦਾਂ ਅਤੇ ਔਰਤਾਂ ਦੋਵਾਂ ਲਈ ਆਮ ਗੱਲ ਹੈ। ਪਰ ਔਰਤਾਂ ਸੈਕਸ ਕਰਨ ਜਾਂ ਇਸ ਬਾਰੇ ਖੁੱਲ੍ਹ ਕੇ ਗੱਲ੍ਹ ਨਹੀਂ ਕਰ ਪਾਉਂਦੀਆਂ ਹਨ, ਜਿਨ੍ਹਾਂ ਇੱਕ ਮਰਦ ਕਰ ਪਾਉਦਾ ਹੈ। ਜ਼ਿਆਦਾਤਰ ਔਰਤਾਂ ਅਜਿਹਾ ਸਮਾਜ ਦੇ ਡਰ ਕਾਰਨ ਕਰਦੀਆਂ ਹਨ। ਅਸੀ ਅੱਜ ਵੀ ਅਜਿਹੇ ਸਮਾਜ 'ਚ ਰਹਿੰਦੇ ਹਾਂ, ਜਿੱਥੇ ਔਰਤਾਂ ਜੇਕਰ ਸੈਕਸ ਬਾਰੇ ਗੱਲ ਕਰਨ, ਤਾਂ ਉਨ੍ਹਾਂ ਨੂੰ ਅਸ਼ਲੀਲ ਕਰਾਰ ਦਿੱਤਾ ਜਾਂਦਾ ਹੈ। ਇਸ ਸਬੰਧੀ ਹੁਣ ਇੱਕ ਖੋਜ ਕੀਤੀ ਗਈ ਹੈ, ਜਿਸ 'ਚ ਮਰਦਾਂ ਅਤੇ ਔਰਤਾਂ ਦੀਆਂ ਜਿਨਸੀ ਤਰਜੀਹਾਂ ਅਤੇ ਦੋ ਲਿੰਗਾਂ ਦੇ ਵੱਖੋ-ਵੱਖਰੇ ਵਿਚਾਰਾਂ ਸਮੇਤ ਵੱਖ-ਵੱਖ ਚੀਜ਼ਾਂ ਦਾ ਖੁਲਾਸਾ ਕੀਤਾ ਗਿਆ ਹੈ।

ਖੋਜ 'ਚ ਹੋਇਆ ਖੁਲਾਸਾ: ਇਸ ਖੋਜ 'ਚ ਦੱਸਿਆ ਗਿਆ ਹੈ ਕਿ ਔਰਤਾਂ ਮਰਦਾਂ ਨਾਲੋਂ ਸੈਕਸ ਵਿੱਚ ਵਧੇਰੇ ਦਿਲਚਸਪੀ ਰੱਖਦੀਆਂ ਹਨ। ਔਰਤਾਂ ਨੂੰ ਸੈਕਸ ਕਰਨ ਦੀ ਜ਼ਿਆਦਾ ਇੱਛਾ ਹੁੰਦੀ ਹੈ। ਪਰ ਔਰਤਾਂ ਮਰਦਾਂ ਦੇ ਮੁਕਾਬਲੇ ਸੈਕਸ ਕਰਨ ਦੀ ਆਪਣੀ ਇੱਛਾ ਨੂੰ ਲੁਕਾ ਕੇ ਰੱਖਦੀਆਂ ਹਨ, ਕਿਉਕਿ ਉਹ ਅੱਜ ਵੀ ਅਜਿਹੇ ਸਮਾਜ ਵਿੱਚ ਰਹਿ ਰਹੀਆਂ ਹਨ, ਜਿੱਥੇ ਉਹ ਆਪਣੇ ਪਤੀਆਂ ਦੇ ਸਾਹਮਣੇ ਵੀ ਆਪਣੀਆਂ ਜਿਨਸੀ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਨਹੀਂ ਕਰ ਸਕਦੀਆਂ ਹਨ। ਦੱਸ ਦਈਏ ਕਿ ਜਦੋ ਇੱਕ ਮਰਦ ਕਿਸੇ ਔਰਤ ਨੂੰ ਦੇਖ ਕੇ ਆਕਰਸ਼ਣ ਹੁੰਦਾ ਹੈ, ਤਾਂ ਉਸਦੀ ਸੈਕਸ ਕਰਨ ਦੀ ਇੱਛਾ ਵਧਦੀ ਹੈ। ਦੂਜੇ ਪਾਸੇ, ਮਰਦਾਂ ਦੇ ਮੁਕਾਬਲੇ ਔਰਤਾਂ ਕੋਲ੍ਹ ਆਕਰਸ਼ਣ ਤੋਂ ਇਲਾਵਾ ਹੋਰ ਕਈ ਕਾਰਨ ਹੁੰਦੇ ਹਨ, ਜੋ ਉਨ੍ਹਾਂ ਨੂੰ ਸੈਕਸ ਕਰਨ ਲਈ ਪ੍ਰੇਰਿਤ ਕਰਦੇ ਹਨ।

ABOUT THE AUTHOR

...view details