ਹੈਦਰਾਬਾਦ: ਖੰਘ ਦਾ ਸ਼ਿਕਾਰ ਹਰ ਕੋਈ ਹੋ ਸਕਦਾ ਹੈ। ਇਹ ਇੱਕ ਆਮ ਸਮੱਸਿਆ ਹੈ। ਕਈ ਵਾਰ ਖੰਘ ਆਪਣੇ ਆਪ ਠੀਕ ਹੋ ਜਾਂਦੀ ਹੈ ਜਦਕਿ ਕਈ ਵਾਰ ਦਵਾਈਆਂ ਲੈਣੀਆਂ ਪੈਂਦੀਆਂ ਹਨ। ਕਈ ਵਾਰ ਖੰਘ ਦੀ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਇਸ ਨਾਲ ਛਾਤੀ ਅਤੇ ਪਸਲੀਆਂ ਵਿੱਚ ਦਰਦ ਹੋਣ ਲੱਗਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣ ਦੀ ਲੋੜ ਹੈ।
ਖੰਘ ਦੀਆਂ ਕਿਸਮਾਂ: ਜੇਕਰ ਖੰਘਦੇ ਸਮੇਂ ਬਲਗਮ ਨਿਕਲ ਰਹੀ ਹੋਵੇ, ਤਾਂ ਇਸਨੂੰ ਬਲਗਮ ਵਾਲੀ ਖੰਘ ਜਾਂ ਗਿੱਲੀ ਖੰਘ ਕਿਹਾ ਜਾਂਦਾ ਹੈ। ਦੂਜੇ ਪਾਸੇ ਜੇਕਰ ਬਲਗਮ ਬਾਹਰ ਨਹੀਂ ਆ ਰਹੀ, ਤਾਂ ਇਸ ਨੂੰ ਸੁੱਕੀ ਖੰਘ ਕਿਹਾ ਜਾਂਦਾ ਹੈ। ਸੁੱਕੀ ਖੰਘ ਦੀ ਸਮੱਸਿਆ ਰਾਤ ਨੂੰ ਅਕਸਰ ਵੱਧ ਜਾਂਦੀ ਹੈ ਅਤੇ ਇਸ ਕਾਰਨ ਲੋਕਾਂ ਦੀ ਨੀਂਦ ਖਰਾਬ ਹੋਣ ਲੱਗਦੀ ਹੈ। ਇਹੀ ਕਾਰਨ ਹੈ ਕਿ ਖੰਘ ਲਈ ਕਈ ਅੰਗਰੇਜ਼ੀ ਦਵਾਈਆਂ ਵਿੱਚ ਅਜਿਹੇ ਤੱਤ ਮਿਲਾਏ ਜਾਂਦੇ ਹਨ, ਜੋ ਜਲਦੀ ਨੀਂਦ ਲੈਣ ਵਿੱਚ ਮਦਦ ਕਰਦੇ ਹਨ ਅਤੇ ਖੰਘ ਤੋਂ ਰਾਹਤ ਦਿਵਾਉਦੇ ਹਨ। ਹਾਲਾਂਕਿ, ਖੰਘ ਲਈ ਬਜ਼ਾਰ ਵਿੱਚ ਬਹੁਤ ਸਾਰੇ ਕਫ ਸੀਰਪ ਉਪਲਬਧ ਹਨ, ਪਰ ਜ਼ਿਆਦਾਤਰ ਲੋਕ ਆਯੁਰਵੈਦਿਕ ਖੰਘ ਸੀਰਪ ਲੈਣਾ ਪਸੰਦ ਕਰਦੇ ਹਨ, ਕਿਉਂਕਿ ਆਯੁਰਵੈਦਿਕ ਕਫ ਸੀਰਪ ਪੀਣ ਨਾਲ ਨੀਂਦ ਆਉਂਦੀ ਹੈ ਅਤੇ ਇਹ ਪੁਰਾਣੀ ਖੰਘ ਨੂੰ ਜਲਦੀ ਠੀਕ ਕਰਦੀ ਹੈ।
ਖੰਘ ਦੇ ਕਾਰਨ:ਕਈ ਵਾਰ ਆਈਸਕ੍ਰੀਮ ਜਾਂ ਕੋਲਡ ਡਰਿੰਕਸ ਪੀਣ ਵਾਲੀਆਂ ਠੰਡੀਆਂ ਚੀਜ਼ਾਂ ਤੋਂ ਬਾਅਦ ਖੰਘ ਹੋਣਾ ਆਮ ਗੱਲ ਹੈ। ਇਸ ਤੋਂ ਇਲਾਵਾ, ਜ਼ੁਕਾਮ ਜਾਂ ਗਲੇ ਦੀ ਲਾਗ ਕਾਰਨ ਵੀ ਖੰਘ ਦੀ ਸਮੱਸਿਆ ਹੋ ਸਕਦੀ ਹੈ।
ਖੰਘ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ: ਖੰਘ ਹੋਣ 'ਤੇ ਜ਼ਿਆਦਾਤਰ ਲੋਕ ਘਰੇਲੂ ਉਪਚਾਰ ਅਪਣਾਉਣ ਬਾਰੇ ਸੋਚਦੇ ਹਨ। ਆਯੁਰਵੈਦਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਖੰਘ ਦੇ ਇਲਾਜ ਵਿੱਚ ਸਹੀ ਘਰੇਲੂ ਨੁਸਖਿਆਂ ਨੂੰ ਅਪਣਾਇਆ ਜਾਵੇ, ਤਾਂ ਖੰਘ ਜਲਦੀ ਠੀਕ ਹੋ ਸਕਦੀ ਹੈ।
ਖੰਘ ਲਈ ਸ਼ਹਿਦ: ਸ਼ਹਿਦ ਸੁੱਕੀ ਅਤੇ ਬਲਗਮ ਵਾਲੀ ਖੰਘ ਦੇ ਇਲਾਜ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਸੌਂਦੇ ਸਮੇਂ ਖੰਘ ਨੂੰ ਘੱਟ ਕੀਤਾ ਜਾ ਸਕਦਾ ਹੈ। ਆਯੁਰਵੇਦ ਅਨੁਸਾਰ, ਸ਼ਹਿਦ ਵਿੱਚ ਕਫ ਦੇ ਗੁਣ ਹੁੰਦੇ ਹਨ, ਜੋ ਖੰਘ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਤੁਲਸੀ: ਤੁਲਸੀ ਦੀ ਵਰਤੋਂ ਖੰਘ ਦੇ ਇਲਾਜ ਲਈ ਪ੍ਰਾਚੀਨ ਕਾਲ ਤੋਂ ਆਯੁਰਵੇਦ ਵਿੱਚ ਕੀਤੀ ਜਾਂਦੀ ਰਹੀ ਹੈ। ਤੁਲਸੀ ਵਿੱਚ ਐਂਟੀਮਾਈਕਰੋਬਾਇਲ, ਐਂਟੀ-ਇਨਫਲੇਮੇਟਰੀ, ਐਂਟੀਟਿਊਸਿਵ ਅਤੇ ਐਂਟੀ-ਐਲਰਜੀ ਤੱਤ ਪਾਏ ਜਾਂਦੇ ਹਨ, ਜੋ ਖੰਘ ਤੋਂ ਜਲਦੀ ਰਾਹਤ ਦਿਵਾਉਦੇ ਹਨ। ਇਹੀ ਕਾਰਨ ਹੈ ਕਿ ਤੁਲਸੀ ਦੀ ਵਰਤੋਂ ਜ਼ਿਆਦਾਤਰ ਆਯੁਰਵੈਦਿਕ ਕਫ ਸੀਰਪ ਵਿੱਚ ਕੀਤੀ ਜਾਂਦੀ ਹੈ।