ਸਵੇਰ ਦਾ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਕੁਝ ਲੋਕ ਨਾਸ਼ਤਾ ਛੱਡ ਦਿੰਦੇ ਹਨ, ਜੋ ਸਰੀਰ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਨਾਸ਼ਤਾ ਛੱਡਣਾ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ਲਈ ਤੁਹਾਨੂੰ ਸਵੇਰ ਦੇ ਭੋਜਨ ਨੂੰ ਛੱਡਣਾ ਨਹੀਂ ਚਾਹੀਦਾ। ਸ਼ੂਗਰ ਦੇ ਮਰੀਜ਼ਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਵੇਰ ਦੇ ਸਮੇਂ ਭੋਜਨ ਵਿੱਚ ਕੀ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਸ਼ੂਗਰ ਦੇ ਰੋਗੀਆਂ ਲਈ ਖੁਰਾਕ:
ਓਟਸ: ਓਟਸ ਡਾਇਬਟੀਜ਼ ਦੇ ਮਰੀਜ਼ਾਂ ਲਈ ਵਧੀਆ ਨਾਸ਼ਤਾ ਹੋ ਸਕਦਾ ਹੈ। ਓਟਸ ਵਿੱਚ ਉੱਚ ਫਾਈਬਰ ਹੁੰਦਾ ਹੈ। ਓਟਸ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ। ਇਸ ਲਈ ਨਿਊਟ੍ਰੀਸ਼ਨਿਸਟ ਡਾ: ਸੁਚਰਿਤਾ ਸੇਨਗੁਪਤਾ ਸੁਝਾਅ ਦਿੰਦੀ ਹੈ ਕਿ ਤੁਸੀਂ ਓਟਸ ਮਸਾਲਾ ਖਿਚੜੀ ਨੂੰ ਨਾਸ਼ਤੇ ਵਿੱਚ ਸ਼ਾਮਲ ਕਰ ਸਕਦੇ ਹੋ।
ਅੰਡੇ: ਡਾਇਬਟੀਜ਼ ਦੇ ਮਰੀਜ਼ ਆਪਣੀ ਖੁਰਾਕ ਵਿੱਚ ਅੰਡੇ ਨੂੰ ਸ਼ਾਮਲ ਕਰ ਸਕਦੇ ਹਨ। ਅੰਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੇ ਹਨ। ਅੰਡੇ ਹੋਰ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ। ਤੁਸੀਂ ਉਬਲੇ ਹੋਏ ਅੰਡੇ ਖਾ ਸਕਦੇ ਹੋ, ਜੋ ਤੁਹਾਡੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨਗੇ।
2017 ਵਿੱਚ ‘ਜਰਨਲ ਆਫ਼ ਦ ਅਮੈਰੀਕਨ ਕਾਲਜ ਆਫ਼ ਕਾਰਡੀਓਲਾਜੀ’ਵਿੱਚ ਪ੍ਰਕਾਸ਼ਿਤ ਖੋਜ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਸ਼ੂਗਰ ਤੋਂ ਬਚਣ ਲਈ ਸਿਰਫ ਉਬਲੇ ਹੋਏ ਅੰਡੇ, ਲੂਣ, ਮਿਰਚ ਅਤੇ ਧਨੀਆ ਖਾਣਾ ਸਭ ਤੋਂ ਵਧੀਆ ਹੈ।
ਸਮੂਦੀਜ਼: ਸਮੂਦੀਜ਼ ਆਸਾਨੀ ਨਾਲ ਪਚਣ ਵਾਲੇ ਭੋਜਨ ਹੁੰਦੇ ਹਨ, ਜੋ ਜਲਦੀ ਤਿਆਰ ਹੁੰਦੇ ਹਨ ਅਤੇ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ ਖਾਣ ਲਈ ਸੁਆਦੀ ਹੁੰਦੇ ਹਨ। ਸਮੂਦੀ ਵੀ ਬਹੁਤ ਪੌਸ਼ਟਿਕ ਹੁੰਦੀ ਹੈ। ਇਸ ਲਈ ਤੁਸੀਂ ਵੱਖ-ਵੱਖ ਸੁੱਕੇ ਮੇਵੇ ਅਤੇ ਤਾਜ਼ੇ ਫਲਾਂ ਨੂੰ ਮਿਲਾ ਕੇ ਸਮੂਦੀ ਬਣਾ ਸਕਦੇ ਹੋ। ਇਸ ਬਾਰੇ ਡਾਕਟਰ ਨਾਲ ਸਲਾਹ ਕਰੋ ਕਿ ਸ਼ੂਗਰ ਲਈ ਕਿਹੜੇ ਫਲ ਖਾਏ ਜਾ ਸਕਦੇ ਹਨ।