ਹੈਦਰਾਬਾਦ:ਤੇਜ਼ ਸੰਗੀਤ ਸੁਣਨ ਲਈ ਲੋਕ ਸਫ਼ਰ ਦੌਰਾਨ ਹੈੱਡਫੋਨ ਦੀ ਵਰਤੋ ਕਰਦੇ ਹਨ, ਜੋ ਕਿ ਨੁਕਸਾਨਦੇਹ ਹੋ ਸਕਦਾ ਹੈ। 30 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਕੰਨਾਂ 'ਚ ਹੈੱਡਫੋਨ ਲਗਾਉਣ ਨਾਲ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਦਿਮਾਗ 'ਤੇ ਵੀ ਅਸਰ ਪੈ ਸਕਦਾ ਹੈ। ਇਸ ਲਈ ਹੈੱਡਫੋਨ ਦੀ ਜ਼ਿਆਦਾ ਸਮੇਂ ਤੱਕ ਵਰਤੋ ਕਰਨ ਤੋਂ ਬਚਣਾ ਚਾਹੀਦਾ ਹੈ।
ਹੈੱਡਫੋਨ ਦੀ ਵਰਤੋ ਕਿਵੇਂ ਹੋ ਸਕਦੀ ਖਤਰਨਾਕ?: ਹੈੱਡਫੋਨ ਤੋਂ ਆਉਣ ਵਾਲੀ ਅਵਾਜ਼ ਤੁਹਾਡੇ ਕੰਨ ਦੇ ਪਰਦਿਆਂ ਨਾਲ ਟਕਰਾਉਦੀ ਹੈ, ਜਿਸ ਕਾਰਨ ਲੰਬੇ ਸਮੇਂ ਤੱਕ ਹੈੱਡਫੋਨਾਂ ਦੀ ਵਰਤੋ ਕਰਨ ਨਾਲ ਤੁਹਾਡੇ ਕੰਨਾਂ 'ਤੇ ਬੂਰਾ ਅਸਰ ਪੈ ਸਕਦਾ ਹੈ। ਜ਼ਿਆਦਾ ਸਮੇਂ ਤੱਕ ਹੈੱਡਫੋਨ ਦੀ ਵਰਤੋ ਕਰਨ ਨਾਲ ਕੰਨਾਂ 'ਚ ਬੈਕਟੀਰੀਆਂ ਵਧਦੇ ਹਨ, ਜੋ ਕਿ ਖਤਰਨਾਕ ਹੋ ਸਕਦਾ ਹੈ।
ਹੈੱਡਫੋਨ ਦੀ ਵਰਤੋ ਦੇ ਨੁਕਸਾਨ:
- ਕੰਨਾਂ 'ਚ ਦਰਦ
- ਬਹਿਰਾਪਨ
- ਦਿਮਾਗ 'ਤੇ ਪ੍ਰਭਾਵ
- ਸੁਣਨ ਦੀ ਸਮੱਸਿਆ
- ਕੰਨ ਨਾਲ ਜੁੜੀਆਂ ਬਿਮਾਰੀਆਂ
- ਹੈੱਡਫੋਨ ਹਾਦਸੇ ਦਾ ਵੀ ਕਾਰਨ ਬਣ ਸਕਦੇ ਹਨ।
- ਹੈੱਡਫੋਨ ਚੱਕਰ ਆਉਣ ਦਾ ਕਾਰਨ ਬਣ ਸਕਦੇ ਹਨ
- ਕੰਨ 'ਚ ਇੰਨਫੈਕਸ਼ਨ
ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ: ਹੈੱਡਫੋਨ ਦਾ ਜ਼ਿਆਦਾ ਸਮੇਂ ਤੱਕ ਇਸਤੇਮਾਲ ਨਾ ਕਰੋ। ਗਾਣੇ ਸੁਣਦੇ ਸਮੇਂ ਆਵਾਜ਼ ਤੇਜ਼ ਨਾ ਕਰੋ, ਸਗੋਂ ਘੱਟ ਆਵਾਜ਼ 'ਚ ਹੀ ਗਾਣੇ ਸੁਣੋ। ਕਿਸੇ ਹੋਰ ਦੇ ਹੈੱਡਫੋਨ ਦਾ ਇਸਤੇਮਾਲ ਨਾ ਕਰੋ ਅਤੇ ਨਾ ਹੀ ਆਪਣੇ ਹੈੱਡਫੋਨ ਕਿਸੇ ਨੂੰ ਦਿਓ। ਜੇਕਰ ਤੁਸੀਂ ਹੈੱਡਫੋਨ ਦਾ ਇਸਤੇਮਾਲ ਕਰਦੇ ਹੋ, ਤਾਂ ਕਿਸੇ ਬਿਹਤਰ ਕੰਪਨੀ ਵਾਲੇ ਹੈੱਡਫੋਨ ਹੀ ਖਰੀਦੋ। ਲੋਕਲ ਹੈੱਡਫੋਨ ਦਾ ਇਸਤੇਮਾਲ ਕਰਨ ਤੋਂ ਬਚੋ। ਜੇਕਰ ਤੁਸੀਂ ਹੈੱਡਫੋਨ ਖਰੀਦ ਰਹੇ ਹੋ, ਤਾਂ ਖਰੀਦਣ ਤੋਂ ਪਹਿਲਾ ਉਨ੍ਹਾਂ ਨੂੰ ਰੋਗਾਣੂ ਮੁਕਤ ਕਰੋ। ਆਪਣੇ ਹੈੱਡਫੋਨਾਂ ਨੂੰ ਰੋਜ਼ਾਨਾ ਸਾਫ਼ ਕਰੋ। ਹੈੱਡਫੋਨ ਨੂੰ ਧੋ ਕੇ ਪੂਰੀ ਤਰ੍ਹਾਂ ਨਾਲ ਹਵਾ 'ਚ ਸੁੱਕਣ ਲਈ ਛੱਡ ਦਿਓ।