ਹੈਦਰਾਬਾਦ: ਲੰਬੇ ਸਮੇਂ ਤੱਕ ਫੋਨ ਦੇਖਣਾ ਅਤੇ ਘੰਟਿਆਂ ਤੱਕ ਕੰਪਿਊਟਰ ਦੇ ਸਾਹਮਣੇ ਕੰਮ ਕਰਨ ਵਰਗੇ ਕਾਰਨਾਂ ਕਰਕੇ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ, ਜਿਸ ਕਾਰਨ ਨਿਗ੍ਹਾਂ ਵਾਲੀਆਂ ਐਨਕਾਂ ਲੱਗ ਜਾਂਦੀਆਂ ਹਨ। ਹਾਲਾਂਕਿ, ਐਨਕਾਂ ਲਗਾਉਣ ਕਾਰਨ ਕੁਝ ਲੋਕਾਂ ਦੇ ਨੱਕ 'ਤੇ ਨਿਸ਼ਾਨ ਪੈ ਜਾਂਦੇ ਹਨ, ਜਿਸ ਕਾਰਨ ਚਿਹਰੇ ਦੀ ਸੁੰਦਰਤਾਂ ਖਰਾਬ ਹੋ ਜਾਂਦੀ ਹੈ। ਇਸ ਲਈ ਤੁਸੀਂ ਕੁਝ ਨੁਸਖੇ ਅਜ਼ਮਾ ਕੇ ਇਨ੍ਹਾਂ ਦਾਗ-ਧੱਬਿਆਂ ਨੂੰ ਘੱਟ ਕਰ ਸਕਦੇ ਹੋ।
ਨੱਕ 'ਤੇ ਐਨਕਾਂ ਦੇ ਨਿਸ਼ਾਨ ਹਟਾਉਣ ਲਈ ਸੁਝਾਅ:
ਐਲੋਵੇਰਾ ਜੂਸ: ਐਲੋਵੇਰਾ ਦਾ ਜੂਸ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਫਿਣਸੀਆਂ ਨੂੰ ਘੱਟ ਕਰਨ ਅਤੇ ਚਿਹਰੇ ਨੂੰ ਚਮਕਾਉਣ ਵਿੱਚ ਮਦਦ ਮਿਲਦੀ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਐਨਕਾਂ ਕਾਰਨ ਨੱਕ 'ਤੇ ਪੈਣ ਵਾਲੇ ਦਾਗ-ਧੱਬਿਆਂ ਨੂੰ ਘੱਟ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨੱਕ 'ਤੇ ਪਏ ਐਨਕਾਂ ਦੇ ਨਿਸ਼ਾਨ 'ਤੇ ਐਲੋਵੇਰਾ ਦਾ ਜੂਸ ਰੋਜ਼ਾਨਾ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਚੰਗੇ ਨਤੀਜੇ ਸਾਹਮਣੇ ਆਉਣਗੇ।