ਹੈਦਰਾਬਾਦ: ਬਦਲਦੀ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਬਿਮਾਰੀਆਂ ਤੋਂ ਬਚਣ ਲਈ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਸਾਡਾ ਸਾਰਾ ਦਿਨ ਬੈਠ ਕੇ ਲੰਘ ਜਾਂਦਾ ਹੈ, ਜਿਸ ਕਰਕੇ ਭਾਰ ਵਧਣ ਸਮੇਤ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਸੈਰ ਨੂੰ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ 'ਚ ਜ਼ਰੂਰ ਸ਼ਾਮਲ ਕਰੋ। ਸੈਰ ਕਰਨ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ।
ਸੈਰ ਕਰਨ ਦੇ ਫਾਇਦੇ:
ਦਿਮਾਗ ਲਈ ਫਾਇਦੇਮੰਦ: ਸੈਰ ਕਰਨ ਨਾਲ ਸਾਡੇ ਦਿਮਾਗ ਦਾ ਬਲੱਡ ਫਲੋ ਬਿਹਤਰ ਤਰੀਕੇ ਨਾਲ ਹੁੰਦਾ ਹੈ। ਇਸ ਕਾਰਨ ਦਿਮਾਗ ਦੇ ਸੈੱਲਾਂ ਤੱਕ ਆਕਸੀਜਨ ਠੀਕ ਤਰੀਕੇ ਨਾਲ ਪਹੁੰਚ ਪਾਉਦੀ ਹੈ ਅਤੇ ਸੈੱਲ ਬਿਹਤਰ ਤਰੀਕੇ ਨਾਲ ਕੰਮ ਕਰ ਪਾਉਦੇ ਹਨ। ਸੈਰ ਕਰਨ ਨਾਲ ਤਣਾਅ ਅਤੇ ਚਿੰਤਾ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਮੂਡ ਵਧੀਆਂ ਰਹਿੰਦਾ ਹੈ।
ਦਿਲ ਲਈ ਫਾਇਦੇਮੰਦ:ਸੈਰ ਕਰਨ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੋਣ ਦੇ ਨਾਲ-ਨਾਲ ਹਾਈਪਰਟੈਨਸ਼ਨ ਦੀ ਸਮੱਸਿਆ ਵੀ ਘਟ ਹੁੰਦੀ ਹੈ। ਇਸਦੇ ਨਾਲ ਹੀ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਘਟ ਕੀਤਾ ਜਾ ਸਕਦਾ ਹੈ।