ਹੈਦਰਾਬਾਦ: ਬਦਲਦੇ ਮੌਸਮ ਦੇ ਚਲਦਿਆ ਕਈ ਬਿਮਾਰੀਆ ਦਾ ਖਤਰਾ ਵੱਧ ਜਾਂਦਾ ਹੈ। ਇਸ ਦੌਰਾਨ ਕਈ ਲੋਕਾਂ ਨੂੰ ਸੁੱਕੀ ਖੰਘ ਹੋਣ ਲੱਗਦੀ ਹੈ। ਇਸ ਖੰਘ ਕਾਰਨ ਛਾਤੀ 'ਚ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆ ਖਾਂਦੇ ਹਨ, ਜਿਸ ਕਾਰਨ ਜਲਦੀ ਆਰਾਮ ਨਹੀਂ ਮਿਲ ਪਾਉਦਾ। ਇਸ ਲਈ ਤੁਸੀਂ ਸੁੱਕੀ ਖੰਘ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਸੁੱਕੀ ਖੰਘ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:
ਲੂਣ ਅਤੇ ਅਦਰਕ: ਅਦਰਕ 'ਚ ਐਂਟੀਮਾਈਕ੍ਰੋਬਾਇਲ ਗੁਣ ਪਾਏ ਜਾਂਦੇ ਹਨ, ਜੋ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦ ਕਰਦੇ ਹਨ। ਸੁੱਕੀ ਖੰਘ ਤੋਂ ਛੁਟਕਾਰਾ ਪਾਉਣ ਲਈ ਲੂਣ ਅਤੇ ਅਦਰਕ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਅਦਰਕ ਨੂੰ ਛਿੱਲ ਲਓ ਅਤੇ ਛੋਟੇ-ਛੋਟੇ ਟੁੱਕੜਿਆ 'ਚ ਕੱਟ ਲਓ। ਫਿਰ ਤਵੇ 'ਤੇ ਘਿਓ 'ਚ ਅਦਰਕ ਨੂੰ ਭੁੰਨ ਕੇ ਇਸ 'ਤੇ ਲੂਣ ਪਾ ਲਓ। ਇਸ ਤੋਂ ਬਾਅਦ ਗਰਮ-ਗਰਮ ਹੀ ਇਸਨੂੰ ਮੂੰਹ 'ਚ ਪਾ ਕੇ ਕੁਝ ਸਮੇਂ ਲਈ ਚੂਸੋ। ਇਸ ਨਾਲ ਸੁੱਕੀ ਖੰਘ ਤੋਂ ਆਰਾਮ ਮਿਲੇਗਾ।
ਹਲਦੀ ਅਤੇ ਕਾਲੀ ਮਿਰਚ:ਹਲਦੀ 'ਚ ਸਾੜ ਵਿਰੋਧੀ, ਐਂਟੀ ਬੈਕਟੀਰੀਅਲ ਅਤੇ ਐਂਟੀ ਵਾਈਰਲ ਗੁਣ ਪਾਏ ਜਾਂਦੇ ਹਨ ਅਤੇ ਇਸਦੇ ਨਾਲ ਕਾਲੀ ਮਿਰਚ ਦਾ ਇਸਤੇਮਾਲ ਕਰਨਾ ਹੋਰ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਸੁੱਕੀ ਖੰਘ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ। ਇਸ ਲਈ ਤੁਸੀਂ ਇੱਕ ਗਲਾਸ ਸੰਤਰੇ ਦੇ ਜੂਸ 'ਚ ਅੱਧਾ ਚਮਚ ਹਲਦੀ ਪਾਊਡਰ ਅਤੇ ਛੋਟਾ ਚਮਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀ ਸਕਦੇ ਹੋ।
ਘਿਓ ਅਤੇ ਕਾਲੀ ਮਿਰਚ: ਸ਼ੁੱਧ ਦੇਸੀ ਘਿਓ 'ਚ ਸਾੜ ਵਿਰੋਧੀ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਗਲੇ ਦੀ ਖਰਾਸ਼ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਅਜਿਹੇ 'ਚ ਕਾਲੀ ਮਿਰਚ ਅਤੇ ਘਿਓ ਨੂੰ ਗਰਮ ਕਰਕੇ ਇਸ 'ਚ ਲੂਣ ਮਿਲਾ ਕੇ ਖਾਣ ਨਾਲ ਸੁੱਕੀ ਖੰਘ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਲੂਣ ਵਾਲੇ ਪਾਣੀ ਨਾਲ ਗਰਾਰੇ:ਸੁੱਕੀ ਖੰਘ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗਰਮ ਪਾਣੀ 'ਚ ਲੂਣ ਮਿਲਾ ਕੇ ਗਰਾਰੇ ਵੀ ਕਰ ਸਕਦੇ ਹੋ। ਗਰਾਰੇ ਕਰਨ ਦੌਰਾਨ ਛਾਤੀ 'ਚ ਇਕੱਠਾ ਹੋਇਆ ਜ਼ੁਕਾਮ ਬਾਹਰ ਨਿਕਲਣ ਲੱਗਦਾ ਹੈ। ਇਸ ਨੂੰ ਦਿਨ 'ਚ ਦੋ ਤੋਂ ਤਿੰਨ ਵਾਰ ਕਰੋ। ਅਜਿਹਾ ਕਰਨ ਨਾਲ ਤੁਸੀਂ ਸੁੱਕੀ ਖੰਘ ਤੋਂ ਛੁਟਕਾਰਾ ਪਾ ਸਕਦੇ ਹੋ।
ਗਰਮ ਪਾਣੀ ਅਤੇ ਸ਼ਹਿਦ:ਇੱਕ ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਅਤੇ ਬਜ਼ੁਰਗਾਂ ਨੂੰ ਤੁਸੀਂ ਗਰਮ ਪਾਣੀ ਅਤੇ ਸ਼ਹਿਦ ਦੇ ਸਕਦੇ ਹੋ। ਇਸ ਲਈ ਇੱਕ ਗਲਾਸ ਗਰਮ ਪਾਣੀ 'ਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ। ਸ਼ਹਿਦ ਗਲੇ ਨੂੰ ਆਰਾਮ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸਦੇ ਨਾਲ ਹੀ, ਗਲੇ ਦੀ ਜਲਨ ਨੂੰ ਵੀ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।