ਪੰਜਾਬ

punjab

ETV Bharat / health

ਰਾਤ ਨੂੰ ਦੇਰ ਨਾਲ ਸੌਣ ਵਾਲਿਆਂ ਨੂੰ ਹੋ ਸਕਦੀਆਂ ਨੇ ਇਹ 7 ਸਮੱਸਿਆਵਾਂ, ਇੱਕ ਕਲਿੱਕ ਵਿੱਚ ਜਾਣੋ - Side effects of sleeping late

Side Effects Of Sleeping Late: ਗਲਤ ਜੀਵਨਸ਼ੈਲੀ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਰਾਤ ਨੂੰ ਦੇਰ ਨਾਲ ਸੌਣਾ। ਕਈ ਲੋਕ ਸਾਰੀ ਰਾਤ ਫੋਨ 'ਤੇ ਲੱਗੇ ਰਹਿੰਦੇ ਹਨ, ਜਿਸ ਕਾਰਨ ਨੀਂਦ ਪ੍ਰਭਾਵਿਤ ਹੋ ਜਾਂਦੀ ਹੈ।

Side Effects Of Sleeping Late
Side Effects Of Sleeping Late (Getty Images)

By ETV Bharat Health Team

Published : Aug 6, 2024, 2:52 PM IST

ਹੈਦਰਾਬਾਦ:ਸਾਡੇ ਸਰੀਰ ਨੂੰ ਜਿਸ ਤਰ੍ਹਾਂ ਪਾਣੀ, ਹਵਾ ਅਤੇ ਭੋਜਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਨੀਂਦ ਦੀ ਵੀ ਲੋੜ ਹੁੰਦੀ ਹੈ। ਜੇਕਰ ਸਰੀਰ ਨੂੰ ਭਰਪੂਰ ਮਾਤਰਾ 'ਚ ਨੀਂਦ ਨਾ ਮਿਲੇ, ਤਾਂ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਰਾਤ ਨੂੰ ਨੀਂਦ ਨਾ ਆਉਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਵਿੱਚੋ ਇੱਕ ਹੈ ਮੋਬਾਈਲ ਅਤੇ ਲੈਪਟਾਪ ਦੀ ਜ਼ਿਆਦਾ ਸਮੇਂ ਤੱਕ ਵਰਤੋ ਕਰਨਾ। ਖੁਦ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਤ ਨੂੰ ਦੇਰ ਨਾਲ ਸੌਣ ਕਰਕੇ ਕਿਹੜਿਆਂ ਬਿਮਾਰੀਆਂ ਹੋ ਸਕਦੀਆਂ ਹਨ।

ਰਾਤ ਨੂੰ ਦੇਰ ਨਾਲ ਸੌਣ ਕਰਕੇ ਹੋਣ ਵਾਲੀਆਂ ਬਿਮਾਰੀਆਂ:

  1. ਰਾਤ ਨੂੰ ਦੇਰ ਨਾਲ ਸੌਣ ਕਰਕੇ ਸਾਡਾ ਸਰੀਰ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ, ਕਿਉਕਿ ਅਜਿਹਾ ਵਿਅਕਤੀ ਆਪਣੇ ਦਿਮਾਗ 'ਚ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ।
  2. ਜਿਹੜੇ ਲੋਕ ਦੇਰ ਨਾਲ ਸੌਂਦੇ ਹਨ, ਉਨ੍ਹਾਂ ਨੂੰ ਦਿਨ ਭਰ ਆਲਸ ਆਉਦਾ ਹੈ।
  3. ਦੇਰ ਰਾਤ ਤੱਕ ਜਾਗਣ ਨਾਲ ਮੂਡ ਚਿੜਚਿੜਾ ਹੋ ਜਾਂਦਾ ਹੈ ਅਤੇ ਜਲਦੀ-ਜਲਦੀ ਗੁੱਸਾ ਵੀ ਆਉਣ ਲੱਗਦਾ ਹੈ।
  4. ਦੇਰ ਰਾਤ ਜਾਗਣ ਨਾਲ ਭਾਰ ਵਧਣ ਦਾ ਡਰ ਵੀ ਰਹਿੰਦਾ ਹੈ। ਜੇਕਰ ਭਾਰ ਵੱਧ ਜਾਵੇ, ਤਾਂ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
  5. ਇਸ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ।
  6. ਦੇਰ ਰਾਤ ਤੱਕ ਸੌਣ ਨਾਲ ਯਾਦਾਸ਼ਤ ਕੰਮਜ਼ੋਰ ਹੋ ਜਾਂਦੀ ਹੈ।
  7. ਜੇਕਰ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਜਲਦੀ ਸੌਣ ਦੀ ਆਦਤ ਬਣਾਓ। ਅਜਿਹਾ ਕਰਕੇ ਤੁਸੀਂ ਖੁਦ ਨੂੰ ਕਈ ਬਿਮਾਰੀਆਂ ਤੋਂ ਬਚਾ ਸਕੋਗੇ।

ABOUT THE AUTHOR

...view details