ਹੈਦਰਾਬਾਦ: ਜੀਵਨ 'ਚ ਵਧੀਆਂ ਰਿਸ਼ਤੇ ਬਹੁਤ ਮਹੱਤਵਪੂਰਨ ਹੁੰਦੇ ਹਨ। ਕਿਸੇ ਵੀ ਰਿਸ਼ਤੇ ਨੂੰ ਹਮੇਸ਼ਾਂ ਬਣਾਏ ਰੱਖਣ ਲਈ ਦੋਨੋ ਪਾਸੇ ਦੀਆਂ ਕੋਸ਼ਿਸ਼ਾਂ ਜ਼ਰੂਰੀਆਂ ਹੁੰਦੀਆਂ ਹਨ। ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਹਾਡਾ ਸਾਥੀ ਅਜਿਹਾ ਨਹੀਂ ਕਰ ਰਿਹਾ, ਤਾਂ ਤੁਹਾਡਾ ਰਿਸ਼ਤਾ ਜਲਦੀ ਟੁੱਟ ਸਕਦਾ ਹੈ। ਕਈ ਰਿਸ਼ਤਿਆਂ 'ਚ ਔਰਤਾਂ ਗਲਤੀ ਕਰ ਜਾਂਦੀਆਂ ਹਨ ਅਤੇ ਕਈ ਵਾਰ ਮਰਦ ਗਲਤ ਹੁੰਦੇ ਹਨ। ਕਈ ਮਰਦਾਂ 'ਚ ਅਜਿਹੀਆਂ ਆਦਤਾਂ ਹੁੰਦੀਆਂ ਹਨ, ਜਿਸ ਕਾਰਨ ਰਿਸ਼ਤਾ ਖਰਾਬ ਹੋ ਸਕਦਾ ਹੈ। ਇਸ ਲਈ ਮਰਦਾਂ ਨੂੰ ਆਪਣੀਆਂ ਅਜਿਹੀਆਂ ਆਦਤਾਂ 'ਚ ਬਦਲਾਅ ਕਰਨਾ ਚਾਹੀਦਾ ਹੈ।
ਮੁੰਡਿਆਂ ਨੂੰ ਇਨ੍ਹਾਂ ਆਦਤਾਂ 'ਚ ਕਰਨਾ ਚਾਹੀਦਾ ਬਦਲਾਅ:
ਹਮੇਸ਼ਾਂ ਕੰਮ 'ਚ ਵਿਅਸਤ ਰਹਿਣਾ: ਹਰ ਕਿਸੇ ਨੂੰ ਕੰਮ ਕਰਨਾ ਪੈਂਦਾ ਹੈ, ਪਰ ਕੰਮ ਦੇ ਚੱਕਰ 'ਚ ਪੂਰੇ ਦਿਨ ਬਾਹਰ ਰਹਿਣਾ ਗਲਤ ਹੈ। ਜ਼ਿਆਦਾ ਵਿਅਸਤ ਰਹਿਣ ਕਾਰਨ ਤੁਸੀਂ ਆਪਣੇ ਰਿਸ਼ਤਿਆਂ ਨੂੰ ਸਮੇਂ ਨਹੀਂ ਦੇ ਪਾਉਦੇ। ਮਰਦਾਂ 'ਚ ਇਹ ਆਦਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਉਹ ਕੰਮ 'ਚ ਜ਼ਿਆਦਾ ਵਿਅਸਤ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤਿਆਂ 'ਚ ਕੜਵਾਹਟ ਆ ਸਕਦੀ ਹੈ।
ਕੰਮ ਨੂੰ ਜ਼ਿਆਦਾ ਮਹੱਤਵ ਦੇਣਾ: ਹਰ ਇੱਕ ਦੀ ਜ਼ਿੰਦਗੀ 'ਚ ਕੰਮ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਰਿਸ਼ਤਿਆਂ ਨੂੰ ਸਮੇਂ ਦੇਣਾ ਵੀ ਮਹੱਤਵਪੂਰਨ ਹੈ। ਮਰਦ ਹਮੇਸ਼ਾ ਇਹ ਗਲਤੀ ਕਰ ਜਾਂਦੇ ਹਨ ਕਿ ਉਹ ਰਿਸ਼ਤਿਆਂ ਨਾਲੋ ਕੰਮ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਖਰਾਬ ਹੋ ਸਕਦਾ ਹੈ।
ਖੁੱਲ੍ਹ ਕੇ ਗੱਲ੍ਹ ਕਰੋ: ਕੁਝ ਮਰਦ ਕਿਸੇ ਵੀ ਮੁੱਦੇ 'ਤੇ ਆਪਣੇ ਪਾਰਟਨਰ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਦੇ, ਜਿਸ ਕਾਰਨ ਰਿਸ਼ਤੇ ਕੰਮਜ਼ੋਰ ਹੋਣ ਲੱਗਦੇ ਹਨ। ਇਸ ਲਈ ਹਮੇਸ਼ਾ ਆਪਣੇ ਪਾਰਟਨਰ ਨਾਲ ਹਰ ਇੱਕ ਮੁੱਦੇ 'ਤੇ ਖੁੱਲ੍ਹ ਕੇ ਚਰਚਾ ਕਰੋ।
ਪਾਰਟਨਰ ਨੂੰ ਸਮੇਂ ਨਾ ਦੇਣਾ: ਚਾਹੇ ਜਿਨ੍ਹਾਂ ਮਰਜ਼ੀ ਕੰਮ ਹੋਵੇ, ਪਰ ਆਪਣੇ ਪਾਰਟਨਰ ਨੂੰ ਸਮੇਂ ਜ਼ਰੂਰ ਦਿਓ। ਪਰ ਕੁਝ ਮਰਦਾਂ ਦੀ ਆਦਤ ਹੁੰਦੀ ਕਿ ਉਹ ਆਪਣੇ ਜੀਵਨਸਾਥੀ ਨੂੰ ਸਮੇਂ ਨਹੀਂ ਦਿੰਦੇ ਅਤੇ ਆਪਣੇ ਦੋਸਤਾਂ ਨਾਲ ਜ਼ਿਆਦਾ ਸਮੇਂ ਬਿਤਾਉਦੇ ਹਨ। ਅਜਿਹੇ 'ਚ ਤੁਹਾਡੇ ਰਿਸ਼ਤਿਆਂ 'ਚ ਦੂਰੀ ਆ ਸਕਦੀ ਹੈ।
ਇੱਕ-ਦੂਜੇ ਦੀ ਇੱਜ਼ਤ ਨਾ ਕਰਨਾ: ਇੱਜ਼ਤ ਤੋਂ ਬਿਨ੍ਹਾਂ ਕੋਈ ਵੀ ਰਿਸ਼ਤਾ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਪਾਉਦਾ। ਪਰ ਕੁਝ ਲੋਕ ਦੂਜਿਆਂ ਸਾਹਮਣੇ ਇੱਕ-ਦੂਜੇ ਦੀ ਇੱਜ਼ਤ ਨਹੀਂ ਕਰਦੇ, ਜਿਸ ਕਾਰਨ ਰਿਸ਼ਤੇ ਟੁੱਟਣ ਦਾ ਡਰ ਰਹਿੰਦਾ ਹੈ।