ਹੈਦਰਾਬਾਦ: ਦਿਮਾਗ ਸਾਡੇ ਪੂਰੇ ਸਰੀਰ ਨੂੰ ਕੰਟਰੋਲ ਕਰਦਾ ਹੈ। ਇਸ ਲਈ ਤੁਹਾਡਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਸਾਡੀਆਂ ਕੁਝ ਅਜਿਹੀਆਂ ਗਲਤ ਆਦਤਾਂ ਹੁੰਦੀਆਂ ਹਨ, ਜਿਸ ਕਰਕੇ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ। ਇਸ ਕਾਰਨ ਯਾਦਾਸ਼ਤ, ਸੋਚਣ ਸ਼ਕਤੀ ਆਦਿ 'ਤੇ ਗਲਤ ਪ੍ਰਭਾਵ ਪੈਂਦਾ ਹੈ। ਇਸ ਲਈ ਤੁਹਾਨੂੰ ਆਪਣੀਆਂ ਕੁਝ ਗਲਤ ਆਦਤਾਂ 'ਚ ਸੁਧਾਰ ਕਰਨਾ ਚਾਹੀਦਾ ਹੈ।
ਇਨ੍ਹਾਂ ਗਲਤ ਆਦਤਾਂ ਕਾਰਨ ਦਿਮਾਗ ਹੋ ਸਕਦੈ ਕੰਮਜ਼ੋਰ:
ਜ਼ਿਆਦਾ ਸਮੇਂ ਤੱਕ ਬੈਠੇ ਰਹਿਣਾ: ਦਫ਼ਤਰ 'ਚ ਕੰਮ ਕਰਦੇ ਹੋਏ ਲੋਕਾਂ ਨੂੰ ਜ਼ਿਆਦਾ ਸਮੇਂ ਤੱਕ ਇੱਕ ਹੀ ਜਗ੍ਹਾਂ 'ਤੇ ਬੈਠੇ ਰਹਿਣਾ ਪੈਂਦਾ ਹੈ। ਇਸ ਕਾਰਨ ਦਿਮਾਗ ਦਾ ਬਲੱਡ ਸਰਕੁਲੇਸ਼ਨ ਘਟ ਹੋ ਜਾਂਦਾ ਹੈ, ਜੋ ਬ੍ਰੇਨ ਸੈੱਲਾਂ ਨੂੰ ਕਾਫ਼ੀ ਪ੍ਰਭਾਵਿਤ ਕਰਦਾ ਹੈ। ਇਸ ਲਈ ਆਪਣੇ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਜ਼ਿਆਦਾ ਸਮੇਂ ਤੱਕ ਇੱਕ ਹੀ ਜਗ੍ਹਾਂ 'ਤੇ ਬੈਠੇ ਨਾ ਰਹੋ, ਸਗੋ ਸੈਰ ਕਰਦੇ ਰਹੋ।
ਜ਼ਿਆਦਾ ਸਮੇਂ ਤੱਕ ਸਕ੍ਰੀਨ ਦੇਖਣਾ: ਅੱਜ ਦੇ ਸਮੇਂ 'ਚ ਲੋਕ ਸਮਾਰਟਫੋਨ, ਟੀਵੀ ਅਤੇ ਲੈਪਟਾਪ ਆਦਿ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਨਿਕਲਣ ਵਾਲੀ ਬਲੂ ਲਾਈਟ ਤੁਹਾਡੇ ਦਿਮਾਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨਾਲ ਦਿਮਾਗ ਥੱਕ ਜਾਂਦਾ ਹੈ ਅਤੇ ਇਨਸੌਮਨੀਆ ਵਰਗੀ ਸਮੱਸਿਆ ਹੋ ਸਕਦੀ ਹੈ।
ਖਰਾਬ ਡਾਈਟ: ਦਿਮਾਗ ਨੂੰ ਸਿਹਤਮੰਦ ਰੱਖਣ ਲਈ ਵਧੀਆਂ ਖੁਰਾਕ ਬਹੁਤ ਜ਼ਰੂਰੀ ਹੁੰਦੀ ਹੈ। ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਦਿਮਾਗ ਸੈੱਲ ਖਰਾਬ ਹੋਣ ਲੱਗਦੇ ਹਨ। ਇਸਦੇ ਨਾਲ ਹੀ ਸ਼ਰਾਬ, ਸ਼ੂਗਰ ਵੀ ਤੁਹਾਡੇ ਦਿਮਾਗ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਸਿਹਤਮੰਦ ਖੁਰਾਕ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰੋ।
ਰਾਤ ਨੂੰ ਲੇਟ ਨਾ ਸੌਵੋ: ਅੱਜ ਦੇ ਸਮੇਂ 'ਚ ਲੋਕ ਰਾਤ ਨੂੰ ਲੇਟ ਸੌਂਦੇ ਹਨ, ਜਿਸ ਕਾਰਨ ਨੀਂਦ ਪੂਰੀ ਨਹੀਂ ਹੋ ਪਾਉਦੀ। ਨੀਂਦ ਪੂਰੀ ਨਾ ਹੋਣ ਕਰਕੇ ਦਿਮਾਗ 'ਤੇ ਗਲਤ ਅਸਰ ਪੈ ਸਕਦਾ ਹੈ, ਜਿਸ ਕਾਰਨ ਯਾਦਾਸ਼ਤ ਕੰਮਜ਼ੋਰ ਹੋ ਜਾਂਦੀ ਹੈ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਰੋਜ਼ ਰਾਤ ਨੂੰ ਚੰਗੀ ਨੀਂਦ ਲਓ।
ਪਾਣੀ ਦੀ ਕਮੀ: ਪਾਣੀ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਭਰਪੂਰ ਮਾਤਰਾ 'ਚ ਪਾਣੀ ਪੀਓ। ਪਾਣੀ ਪੀਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ। ਦਰਅਸਲ, ਪਾਣੀ ਦੀ ਕਮੀ ਨਾਲ ਦਿਮਾਗ 'ਤੇ ਗਲਤ ਅਸਰ ਪੈਂਦਾ ਹੈ। ਇਸ ਲਈ ਰੋਜ਼ 8-9 ਗਲਾਸ ਪਾਣੀ ਪੀਓ, ਤਾਂਕਿ ਸਰੀਰ ਨੂੰ ਹਾਈਡ੍ਰੇਟ ਰੱਖਿਆ ਜਾ ਸਕੇ।