ਹੈਦਰਾਬਾਦ:ਡਾਇਬਟੀਜ਼ ਇੱਕ ਆਮ ਸਮੱਸਿਆ ਬਣ ਗਈ ਹੈ, ਜਿਸਦਾ ਦੁਨੀਆਂ ਭਰ ਦੇ ਕਈ ਲੋਕ ਸਾਹਮਣਾ ਕਰ ਰਹੇ ਹਨ। ਡਾਇਬਟੀਜ਼ ਕਈ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ। ਹਾਲਾਂਕਿ, ਸ਼ੂਗਰ ਦਾ ਕੋਈ ਸਥਾਈ ਇਲਾਜ ਨਹੀਂ ਹੈ, ਪਰ ਇਸ ਦਾ ਪ੍ਰਬੰਧਨ ਕਰਨਾ ਸੰਭਵ ਹੈ। ਰਾਤ ਨੂੰ ਸੌਂਦੇ ਸਮੇਂ ਕੁਝ ਨਜ਼ਰ ਆਉਣ ਵਾਲੇ ਲੱਛਣ ਸ਼ੂਗਰ ਦਾ ਸੰਕੇਤ ਹੋ ਸਕਦੇ ਹੋ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ ਅਤੇ ਇਲਾਜ ਕਰਵਾਓ। ਇਸ ਬਾਰੇ ਡੀਸੀ ਤੋਂ ਕਾਇਰੋਪ੍ਰੈਕਟਰ ਡਾ. ਐਰਿਕ ਬਰਗ ਨੇ ਜਾਣਕਾਰੀ ਦਿੱਤੀ ਹੈ।
ਰਾਤ ਨੂੰ ਸੌਂਦੇ ਸਮੇਂ ਨਜ਼ਰ ਆਉਣ ਵਾਲੇ ਲੱਛਣ:
ਬਹੁਤ ਜ਼ਿਆਦਾ ਪਸੀਨਾ ਆਉਣਾ : ਬਹੁਤ ਜ਼ਿਆਦਾ ਪਸੀਨਾ ਆਮ ਤੌਰ 'ਤੇ ਚਿਹਰੇ, ਗਰਦਨ ਜਾਂ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਆਉਦਾ ਹੈ, ਤਾਂ ਇਹ ਸ਼ੂਗਰ ਦਾ ਲੱਛਣ ਹੋ ਸਕਦਾ ਹੈ।
ਬਹੁਤ ਪਿਆਸ ਲੱਗਣੀ: ਜਦੋਂ ਗੁਰਦੇ ਤੁਹਾਡੇ ਪਿਸ਼ਾਬ ਰਾਹੀਂ ਸ਼ੂਗਰ ਨੂੰ ਬਾਹਰ ਕੱਢ ਦਿੰਦੇ ਹਨ, ਤਾਂ ਤੁਸੀਂ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਗੁਆ ਦਿੰਦੇ ਹੋ ਅਤੇ ਡੀਹਾਈਡ੍ਰੇਟ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਸ ਲਈ ਤੁਹਾਨੂੰ ਬਹੁਤ ਪਿਆਸ ਲੱਗ ਸਕਦੀ ਹੈ।
ਬੇਚੈਨ ਲੱਤਾਂ ਦਾ ਸਿੰਡਰੋਮ: ਜ਼ਿਆਦਾ ਖੰਡ ਵਿਟਾਮਿਨ ਬੀ1 ਨੂੰ ਘਟਾਉਂਦੀ ਹੈ। ਵਿਟਾਮਿਨ ਬੀ 1 ਦੀ ਕਮੀ ਕਾਰਨ ਲੱਤਾਂ ਵਿੱਚ ਲੈਕਟਿਕ ਐਸਿਡ ਬਣ ਜਾਂਦਾ ਹੈ ਅਤੇ ਆਕਸੀਜਨ ਦੀ ਕਮੀ ਹੋਣ ਲੱਗਦੀ ਹੈ। ਇਹ ਮੈਗਨੀਸ਼ੀਅਮ ਦੀ ਕਮੀ ਦਾ ਲੱਛਣ ਵੀ ਹੋ ਸਕਦਾ ਹੈ।
ਦੇਰੀ ਨਾਲ ਨੀਂਦ: ਹਾਈ ਬਲੱਡ ਸ਼ੂਗਰ ਤੋਂ ਪੀੜਿਤ ਲੋਕਾਂ ਨੂੰ ਰਾਤ ਦੇ ਸਮੇਂ ਦੇਰ ਨਾਲ ਨੀਂਦ ਆ ਸਕਦੀ ਹੈ।