ਹੈਦਰਾਬਾਦ: ਮੋਬਾਈਲ ਫੋਨ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਲੋਕ ਹਰ ਸਮੇਂ ਫੋਨ ਨੂੰ ਆਪਣੇ ਕੋਲ੍ਹ ਰੱਖਦੇ ਹਨ। ਇੱਥੋ ਤੱਕ ਕਿ ਰਾਤ ਦੇ ਸਮੇਂ ਵੀ ਲੋਕ ਫੋਨ ਨੂੰ ਸਿਰਹਾਣੇ ਥੱਲੇ ਜਾਂ ਆਪਣੇ ਕੋਲ੍ਹ ਰੱਖ ਕੇ ਸੌਂਦੇ ਹਨ। ਅਜਿਹਾ ਕਰਨ ਨਾਲ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਨਾਲ ਨਾ ਸਿਰਫ਼ ਸਰੀਰਕ ਸਗੋਂ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਜੇਕਰ ਤੁਹਾਨੂੰ ਆਪਣਾ ਫੋਨ ਕੋਲ੍ਹ ਰੱਖ ਕੇ ਸੌਣ ਦੀ ਆਦਤ ਹੈ, ਤਾਂ ਤਰੁੰਤ ਇਸ ਆਦਤ 'ਚ ਸੁਧਾਰ ਕਰ ਲਓ
ਮੋਬਾਈਲ ਫੋਨ ਨੇੜੇ ਰੱਖ ਕੇ ਸੌਂਦੇ ਹੋ, ਤਾਂ ਕਰ ਰਹੇ ਹੋ ਸਭ ਤੋਂ ਵੱਡੀ ਗਲਤੀ, ਕਈ ਗੰਭੀਰ ਬਿਮਾਰੀਆਂ ਦੇ ਹੋ ਸਕਦੇ ਨੇ ਸ਼ਿਕਾਰ - Side Effects of Mobile - SIDE EFFECTS OF MOBILE
Side Effects of Mobile: ਇਨੀਂ ਦੀਨੀ ਮੋਬਾਈਲ ਦਾ ਇਸਤੇਮਾਲ ਤੇਜ਼ੀ ਨਾਲ ਵੱਧ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਕੋਈ ਇਸਦਾ ਇਸਤੇਮਾਲ ਕਰਦਾ ਹੈ। ਲੋਕਾਂ ਨੂੰ ਮੋਬਾਈਲ ਦੀ ਇਸ ਤਰ੍ਹਾਂ ਲਤ ਲੱਗ ਗਈ ਹੈ ਕਿ ਕਈ ਲੋਕ ਇਸਨੂੰ ਰਾਤ ਦੇ ਸਮੇਂ ਵੀ ਆਪਣੇ ਕੋਲ੍ਹ ਰੱਖ ਕੇ ਹੀ ਸੌਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ।
Side Effects of Mobile (Getty Images)
Published : Aug 11, 2024, 11:00 AM IST
ਫੋਨ ਕੋਲ੍ਹ ਰੱਖ ਕੇ ਸੌਣ ਦੇ ਨੁਕਸਾਨ:
- WHO ਦਾ ਕਹਿਣਾ ਹੈ ਕਿ ਫੋਨ ਤੋਂ ਨਿਕਲਣ ਵਾਲੀ RF ਰੇਡੀਏਸ਼ਨ ਦਿਮਾਗ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ।
- ਇਹ ਦਿਮਾਗ ਦੇ ਰਿਏਕਸ਼ਨ ਟਾਈਮ, ਨੀਂਦ ਦੇ ਪੈਟਰਨ ਅਤੇ ਦਿਮਾਗ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੀ ਹੈ।
- ਜੇਕਰ ਤੁਸੀਂ ਫੋਨ ਨੂੰ ਲਗਾਤਾਰ ਆਪਣੀ ਪੈਂਟ ਦੀ ਜੇਬ 'ਚ ਰੱਖਦੇ ਹੋ, ਤਾਂ ਜਣਨ ਸ਼ਕਤ ਘੱਟ ਹੋ ਸਕਦੀ ਹੈ।
- ਦਿਲ ਵਿੱਚ ਲੱਗੇ ਪੇਸਮੇਕਰ ਅਤੇ ਹੇਅਰਿੰਗ ਏਡ ਪ੍ਰਭਾਵਿਤ ਹੁੰਦੀ ਹੈ।
- ਗਰਮੀਆਂ 'ਚ ਗੰਨੇ ਦਾ ਜੂਸ ਪੀਣ ਨਾਲ ਮਿਲ ਸਕਦੈ ਨੇ ਕਈ ਲਾਭ, ਸਰੀਰ 'ਚ ਨਜ਼ਰ ਆਉਣਗੇ ਇਹ ਬਦਲਾਅ - Benefits Of Sugarcane Juice
- ਵਿਟਾਮਿਨਾਂ ਦੀ ਕਮੀ ਨੂੰ ਦੂਰ ਕਰਨ ਦਾ ਸਭ ਤੋਂ ਆਸਾਨ ਤਰੀਕਾ, ਖੁਰਾਕ 'ਚ ਕਰ ਲਓ ਬਦਲਾਅ, ਜਾਣੋ ਕਿਸ ਤਰ੍ਹਾਂ ਦੀ ਖੁਰਾਕ ਹੋ ਸਕਦੀ ਹੈ ਫਾਇਦੇਮੰਦ - Ways To Overcome Vitamin Deficiency
- ਕਈ ਗੰਭੀਰ ਬਿਮਾਰੀਆਂ ਤੋਂ ਖੁਦ ਦੇ ਬਚਾਅ ਲਈ ਸੰਤੁਲਿਤ ਖੁਰਾਕ ਖਾਣਾ ਬਿਹਤਰ, ਬਸ ਇਨ੍ਹਾਂ 5 ਚੀਜ਼ਾਂ ਨੂੰ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ - Health Tips
ਜ਼ਿਆਦਾ ਮੋਬਾਈਲ ਦੀ ਵਰਤੋ ਕਰਨ ਦੇ ਨੁਕਸਾਨ: ਖੋਜਕਾਰਾਂ ਦਾ ਕਹਿਣਾ ਹੈ ਕਿ ਅਸੀਂ ਦਿਨ ਵਿੱਚ ਸਿਰਫ਼ 2 ਘੰਟੇ ਹੀ ਮੋਬਾਈਲ ਦੀ ਵਰਤੋਂ ਕਰ ਸਕਦੇ ਹਾਂ। ਜੇਕਰ ਇਸ ਤੋਂ ਜ਼ਿਆਦਾ ਸਕ੍ਰੀਨ ਟਾਈਮ ਹੋਵੇ, ਤਾਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
- ਨੀਂਦ ਅਤੇ ਮੂਡ ਬਦਲਦਾ ਹੈ
- ਚਿੰਤਾ ਅਤੇ ਤਣਾਅ ਦੀ ਸਮੱਸਿਆ ਵੱਧ ਸਕਦੀ ਹੈ
- ਇਕਾਗਰਤਾ ਨੂੰ ਨੁਕਸਾਨ ਪਹੁੰਚਦਾ ਹੈ
- ਗਰਦਨ ਅਤੇ ਮੋਢੇ 'ਚ ਦਰਦ
- ਸਿਰ ਦਰਦ ਦੀ ਸਮੱਸਿਆ
- ਅੱਖ ਦਾ ਨੁਕਸਾਨ
- ਡਾਰਕ ਸਰਕਲ
- ਥੰਬ ਸਕ੍ਰੀਨ ਦੀ ਸਮੱਸਿਆ
- ਜ਼ਿਆਦਾ ਹੈੱਡਫੋਨ ਲਗਾਉਣ ਕਾਰਨ ਕੰਨਾਂ ਦੀ ਸਮੱਸਿਆ ਹੋ ਸਕਦੀ ਹੈ।