ਹੈਦਰਾਬਾਦ:ਯਾਦਾਸ਼ਤ ਕੰਮਜ਼ੋਰ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ। ਲੋਕ ਛੋਟੀ-ਛੋਟੀ ਗੱਲ੍ਹ ਭੁੱਲ ਜਾਂਦੇ ਹਨ। ਇਹ ਸਮੱਸਿਆ ਜ਼ਿਆਦਾ ਬਜ਼ੁਰਗ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ, ਪਰ ਅੱਜ ਕੱਲ੍ਹ ਹਰ ਉਮਰ ਦੇ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਹਨ। ਕਈ ਲੋਕ ਯਾਦਾਸ਼ਤ ਤੇਜ਼ ਕਰਨ ਲਈ ਬਦਾਮ ਦਾ ਸਹਾਰਾ ਲੈਂਦੇ ਹਨ। ਇਸ ਤੋਂ ਇਲਾਵਾ, ਤੁਸੀਂ ਹੋਰ ਵੀ ਕਈ ਤਰੀਕਿਆਂ ਨਾਲ ਦਿਮਾਗ ਨੂੰ ਤੇਜ਼ ਬਣਾ ਸਕਦੇ ਹੋ। ਅਸੀ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਦਿਮਾਗ ਹਮੇਸ਼ਾ ਕਿਰਿਆਸ਼ੀਲ, ਮਜ਼ਬੂਤ ਅਤੇ ਉਨ੍ਹਾਂ ਆਦਤਾਂ ਵੱਲ ਵੀ ਧਿਆਨ ਦੇਵੇਗਾ ਜੋ ਸਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਇਨ੍ਹਾਂ ਤਰੀਕਿਆਂ ਨਾਲ ਦਿਮਾਗ ਹੋਵੇਗਾ ਤੇਜ਼:
ਗਣਿਤ ਵਿੱਚ ਦਿਲਚਸਪੀ ਵਧਾਓ: ਗਣਿਤ ਵਿੱਚ ਰੁਚੀ ਰੱਖਣ ਵਾਲੇ ਬੱਚੇ ਤੇਜ਼ ਦਿਮਾਗ਼ ਦੇ ਹੁੰਦੇ ਹਨ। ਅਜਿਹੇ 'ਚ ਰੋਜ਼ਾਨਾ ਇਸ ਦਾ ਅਭਿਆਸ ਕਰਨ ਨਾਲ ਉਨ੍ਹਾਂ ਦੇ ਦਿਮਾਗ ਨੂੰ ਤੇਜ਼ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਗਣਿਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੂਜਿਆਂ ਨਾਲੋਂ ਤੇਜ਼ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ, ਕਈ ਅਜਿਹੀਆਂ ਖੇਡਾਂ ਵੀ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬੱਚਿਆਂ ਵਿੱਚ ਗਣਿਤ ਨੂੰ ਲੈ ਕੇ ਰੁਚੀ ਪੈਦਾ ਕਰ ਸਕਦੇ ਹੋ।
ਕਲਾ ਨਾਲ ਜੁੜੋ: ਕਲਾ ਵੱਲ ਝੁਕਾਅ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਦਿਮਾਗ ਦਾ ਵਿਕਾਸ ਹੋਵੇਗਾ ਅਤੇ ਨਵੀਆਂ ਚੀਜ਼ਾਂ ਸਿੱਖਣ ਵਿੱਚ ਮਦਦ ਮਿਲੇਗੀ। ਕਲਾ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਵੱਖ-ਵੱਖ ਤਰੀਕਿਆਂ ਨਾਲ ਚੀਜ਼ਾਂ ਬਾਰੇ ਸੋਚਦੇ ਹਨ। ਜੇ ਤੁਸੀਂ ਚਾਹੋ ਤਾਂ ਸੰਗੀਤ, ਡਾਂਸ, ਪੇਂਟਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਕਲਾ ਵਿੱਚ ਕੁਝ ਸਮਾਂ ਬਿਤਾਓ। ਇਸ ਤਰ੍ਹਾਂ ਤੁਸੀਂ ਆਪਣੇ ਦਿਮਾਗ ਨੂੰ ਤਾਜ਼ਾ ਰੱਖ ਸਕੋਗੇ।
ਕ੍ਰਾਸਵਰਡ ਪਹੇਲੀ ਨੂੰ ਹੱਲ ਕਰੋ:ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਪਹੇਲੀਆਂ ਜ਼ਰੂਰ ਹੱਲ ਕੀਤੀਆਂ ਹੋਣਗੀਆਂ। ਇਹ ਬੁਝਾਰਤਾਂ ਤੁਹਾਡੀ ਬੁੱਧੀ ਨੂੰ ਤੇਜ਼ ਕਰਦੀਆਂ ਹਨ। ਕ੍ਰਾਸਵਰਡ ਪਹੇਲੀਆਂ ਇੱਕ ਪ੍ਰਸਿੱਧ ਗਤੀਵਿਧੀ ਹੈ, ਜਿਸ ਨਾਲ ਦਿਮਾਗ ਦੀ ਕਸਰਤ ਹੁੰਦੀ ਹੈ। ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਕ੍ਰਾਸਵਰਡ ਪਹੇਲੀਆਂ ਪ੍ਰੀ-ਕਲੀਨਿਕਲ ਡਿਮੈਂਸ਼ੀਆ ਵਾਲੇ ਲੋਕਾਂ ਵਿੱਚ ਯਾਦਦਾਸ਼ਤ ਦੇ ਨੁਕਸਾਨ ਨੂੰ ਰੋਕ ਸਕਦੀਆਂ ਹਨ।
ਵਿਜ਼ੂਅਲਾਈਜ਼ੇਸ਼ਨ: ਵਿਜ਼ੂਅਲਾਈਜ਼ੇਸ਼ਨ ਵਿੱਚ ਦਿਮਾਗ ਪ੍ਰਾਪਤ ਜਾਣਕਾਰੀ ਦੇ ਅਧਾਰ 'ਤੇ ਕਲਪਨਾ ਕਰਦਾ ਹੈ। ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਵਿਜ਼ੂਅਲਾਈਜ਼ੇਸ਼ਨ ਦਾ ਅਭਿਆਸ ਕਰ ਸਕਦੇ ਹੋ। ਉਦਾਹਰਨ ਲਈ, ਖਾਣਾ ਪਕਾਉਣ ਤੋਂ ਪਹਿਲਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਕੀ ਪਕਾਉਣ ਜਾ ਰਹੇ ਹੋ ਅਤੇ ਪਕਵਾਨ ਤਿਆਰ ਕਰਨ ਲਈ ਕਿਹੜੀਆਂ ਸਮੱਗਰੀਆਂ ਦੀ ਲੋੜ ਹੈ, ਇਸਨੂੰ ਪਕਾਉਣ ਤੋਂ ਬਾਅਦ ਇਹ ਕਿਵੇਂ ਦਿਖਣਾ ਚਾਹੀਦਾ ਹੈ ਅਤੇ ਇਸਦਾ ਸੁਆਦ ਕਿਵੇਂ ਹੋਵੇਗਾ। ਰਾਤ ਨੂੰ ਸੌਂਦੇ ਸਮੇਂ, ਸਵੇਰ ਤੋਂ ਸ਼ਾਮ ਤੱਕ ਆਪਣੀ ਹਰ ਰੁਟੀਨ ਦੀ ਕਲਪਨਾ ਕਰੋ। ਇਸ ਨਾਲ ਤੁਹਾਡੀ ਯਾਦਦਾਸ਼ਤ ਵੀ ਵਧੇਗੀ। ਸਹੀ ਖਾਣ-ਪੀਣ ਦੀਆਂ ਆਦਤਾਂ, ਯੋਗਾ, ਧਿਆਨ ਅਤੇ ਨਿਯਮਤ ਕਸਰਤ ਕਰੋ।