ਹੈਦਰਾਬਾਦ:ਔਰਤਾਂ ਮਾਹਵਾਰੀ ਦੇ ਦੌਰਾਨ ਸੈਨੇਟਰੀ ਪੈਡਾਂ ਦੀ ਜਗ੍ਹਾਂ ਮਾਹਵਾਰੀ ਕੱਪ ਦੀ ਵਰਤੋਂ ਕਰ ਸਕਦੀਆਂ ਹਨ। ਮਾਹਵਾਰੀ ਕੱਪ ਔਰਤਾਂ ਲਈ ਆਰਾਮਦਾਇਕ ਸਾਬਤ ਹੋ ਸਕਦੇ ਹਨ। ਇਸ ਦੇ ਕੁਝ ਸਿਹਤ ਲਾਭ ਵੀ ਹੁੰਦੇ ਹਨ। ਦੇਸ਼ ਦੇ ਕੁਝ ਵਿਕਸਤ ਰਾਜਾਂ ਵਿੱਚ ਮਾਹਵਾਰੀ ਕੱਪ ਦੀ ਵਰਤੋਂ ਪੜ੍ਹੀਆਂ-ਲਿਖੀਆਂ ਔਰਤਾਂ ਵੱਲੋਂ ਕੀਤੀ ਜਾਂਦੀ ਹੈ। ਮਾਹਵਾਰੀ ਕੱਪ ਦੀ ਵਰਤੋਂ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦੀ ਹੈ। ਇਸਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਪੀਰੀਆਡਸ ਦੌਰਾਨ ਸੁਵਿਧਾਜਨਕ ਮਹਿਸੂਸ ਹੁੰਦਾ ਹੈ, ਇਨਫੈਕਸ਼ਨ ਦੀ ਸੰਭਾਵਨਾ ਘੱਟ ਜਾਂਦੀ ਹੈ, ਮਾਹਵਾਰੀ ਕੱਪ ਦੀ ਵਰਤੋਂ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਸਰੀਰਕ ਮਿਹਨਤ ਕੀਤੀ ਜਾ ਸਕਦੀ ਹੈ।
ਮਾਹਵਾਰੀ ਕੱਪ ਦੇ ਫਾਇਦੇ: ਮਾਹਵਾਰੀ ਕੱਪ ਦੀ ਵਰਤੋਂ ਕਰਨ ਨਾਲ ਕਈ ਲਾਭ ਮਿਲ ਸਕਦੇ ਹਨ। ਮਾਹਵਾਰੀ ਕੱਪ ਸਿਰਫ਼ ₹300 ਤੋਂ ₹400 ਵਿੱਚ ਉਪਲਬਧ ਹਨ। ਔਰਤਾਂ ਪੀਰੀਅਡਸ ਦੌਰਾਨ 10 ਸਾਲ ਤੱਕ ਇਸਦੀ ਵਰਤੋਂ ਕਰ ਸਕਦੀਆਂ ਹਨ, ਜਦਕਿ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਵਰਤਣਾ ਥੋੜ੍ਹਾ ਮਹਿੰਗਾ ਹੁੰਦਾ ਹੈ। ਇਸ ਦੇ ਨਾਲ ਹੀ, ਸੈਨੇਟਰੀ ਪੈਡ ਨੂੰ ਵਾਰ-ਵਾਰ ਬਦਲਣ ਦੀ ਸਮੱਸਿਆ ਰਹਿੰਦੀ ਹੈ। ਮਾਹਵਾਰੀ ਕੱਪ ਸਿਲੀਕੋਨ ਦਾ ਬਣਿਆ ਹੁੰਦਾ ਹੈ। ਸਿਲੀਕੋਨ ਤੋਂ ਬਣਿਆ ਹੋਣ ਕਾਰਨ ਇਹ ਨਰਮ ਹੁੰਦਾ ਹੈ ਅਤੇ ਮਾਹਵਾਰੀ ਦੌਰਾਨ ਇਸ ਦੀ ਵਰਤੋਂ ਕਰਨ ਨਾਲ ਔਰਤਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ।
ਮਾਹਵਾਰੀ ਕੱਪ ਦੀ ਵਰਤੋਂ: ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੀਰੀਅਡਸ ਦੌਰਾਨ ਇਸ ਦੀ ਵਰਤੋਂ ਕਿਵੇਂ ਕਰਨੀ ਹੈ। ਇਸ ਦੀ ਵਰਤੋਂ ਕਰਨ ਨਾਲ ਮਾਹਵਾਰੀ ਦੌਰਾਨ ਇਨਫੈਕਸ਼ਨ ਦਾ ਖ਼ਤਰਾ ਘੱਟ ਜਾਂਦਾ ਹੈ। ਦੱਸ ਦਈਏ ਕਿ ਜੇਕਰ ਤੁਸੀਂ ਸੈਨੇਟਰੀ ਪੈਡ ਦੀ ਵਰਤੋ ਕਰਦੇ ਹੋ, ਤਾਂ ਮਾਹਵਾਰੀ ਦੌਰਾਨ ਹਰ ਤਿੰਨ-ਚਾਰ ਘੰਟੇ ਬਾਅਦ ਸੈਨੇਟਰੀ ਪੈਡ ਬਦਲਣੇ ਪੈਂਦੇ ਹਨ। ਹਾਲਾਂਕਿ, ਮਾਹਵਾਰੀ ਕੱਪ ਦੀ ਵਰਤੋਂ ਕਰਨ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ। ਸੈਨੇਟਰੀ ਪੈਡ ਦੀ ਰਹਿੰਦ-ਖੂੰਹਦ ਨੂੰ ਸੁੱਟਣਾ ਵੀ ਮੁਸ਼ਕਲ ਹੈ।
ਜਾਗਰੂਕਤਾ ਮੁਹਿੰਮ:ਹੁਣ ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਹਵਾਰੀ ਕੱਪ ਦੀ ਵਰਤੋਂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜਾਗਰੂਕਤਾ ਮੁਹਿੰਮਾਂ ਤੋਂ ਔਰਤਾਂ ਬਹੁਤ ਕੁਝ ਸਿੱਖਦੀਆਂ ਹਨ ਅਤੇ ਮਾਹਵਾਰੀ ਕੱਪ ਦੀ ਵਰਤੋਂ ਕਰਦੀਆਂ ਹਨ। ਅੱਜ ਦੇ ਸਮੇਂ 'ਚ ਪੇਂਡੂ ਖੇਤਰਾਂ ਦੀਆਂ ਔਰਤਾਂ ਸੈਨੇਟਰੀ ਪੈਡਾਂ ਦੀ ਵਰਤੋਂ ਨਾ ਕਰਕੇ ਸਿਰਫ ਕੱਪੜੇ ਦੀ ਵਰਤੋਂ ਕਰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਜ਼ਦੂਰ ਔਰਤਾਂ ਵੀ ਵਰਤ ਸਕਦੀਆਂ ਹਨ:ਮਾਹਵਾਰੀ ਕੱਪ ਦੀ ਵਰਤੋਂ ਮਜ਼ਦੂਰ ਔਰਤਾਂ ਲਈ ਬਹੁਤ ਫਾਇਦੇਮੰਦ ਹੈ। ਮਾਹਵਾਰੀ ਕੱਪ ਦੀ ਵਰਤੋਂ ਕਰਕੇ ਮਹਿਲਾ ਕਿਸਾਨ ਜਾਂ ਮਹਿਲਾ ਮਜ਼ਦੂਰ ਬਿਨ੍ਹਾਂ ਕਿਸੇ ਸਮੱਸਿਆ ਦੇ ਖੇਤੀ ਦਾ ਕੰਮ ਕਰ ਸਕਦੀਆਂ ਹਨ।
ਵਾਤਾਵਰਣ ਸੰਤੁਲਨ ਵਿੱਚ ਵੀ ਮਦਦਗਾਰ: ਸੈਨੇਟਰੀ ਪੈਡ ਜ਼ਿਆਦਾਤਰ ਔਰਤਾਂ ਦੁਆਰਾ ਵਰਤੇ ਜਾਂਦੇ ਹਨ। ਸੈਨੇਟਰੀ ਪੈਡਾਂ ਦੀ ਰਹਿੰਦ-ਖੂੰਹਦ ਨਾਲ ਵਾਤਾਵਰਨ ਸੰਤੁਲਨ ਨੂੰ ਵੀ ਖ਼ਤਰਾ ਪੈਦਾ ਹੁੰਦਾ ਹੈ। ਅਜਿਹੇ 'ਚ ਜੇਕਰ ਮਾਹਵਾਰੀ ਕੱਪ ਦੀ ਵਰਤੋਂ ਕੀਤੀ ਜਾਵੇ, ਤਾਂ ਸੈਨੇਟਰੀ ਪੈਡਾਂ ਦੀ ਬਰਬਾਦੀ ਤੋਂ ਬਚਿਆ ਜਾ ਸਕਦਾ ਹੈ। ਇੱਕ ਔਰਤ ਦੀ ਪਹਿਲਕਦਮੀ ਜਲਵਾਯੂ ਤਬਦੀਲੀ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ, ਕਿਉਂਕਿ ਹੁਣ ਮੌਸਮ ਛੋਟੀਆਂ-ਛੋਟੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ 'ਚ ਜੇਕਰ ਮਾਹਵਾਰੀ ਕੱਪ ਦੀ ਵਰਤੋਂ ਕੀਤੀ ਜਾਵੇ, ਤਾਂ ਸੈਨੇਟਰੀ ਪੈਡਾਂ ਦੀ ਬਰਬਾਦੀ ਕਾਰਨ ਵਾਤਾਵਰਨ 'ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ।
10 ਸਾਲਾਂ ਤੱਕ ਵਰਤਿਆ ਜਾ ਸਕਦਾ: ਮਾਹਵਾਰੀ ਕੱਪ 10 ਸਾਲਾਂ ਤੱਕ ਲਗਾਤਾਰ ਵਰਤਿਆ ਜਾ ਸਕਦਾ ਹੈ। ਇਸ ਸਮੇਂ ਦੇਸ਼ ਵਿੱਚ ਮਾਹਵਾਰੀ ਕੱਪ ਦੀ ਵਰਤੋਂ ਨਾਂਹ ਦੇ ਬਰਾਬਰ ਹੈ, ਪਰ ਹੌਲੀ-ਹੌਲੀ ਕਈ ਸੰਸਥਾਵਾਂ ਅੱਗੇ ਆਈਆਂ ਹਨ ਅਤੇ ਔਰਤਾਂ ਜਾਗਰੂਕ ਹੋ ਰਹੀਆਂ ਹਨ। ਸੰਸਥਾਵਾਂ ਰਾਹੀਂ ਮਾਹਵਾਰੀ ਕੱਪ ਘੱਟ ਕੀਮਤ 'ਤੇ ਉਪਲਬਧ ਕਰਵਾਏ ਜਾ ਰਹੇ ਹਨ। ਸੰਸਥਾ ਵੱਲੋਂ 400 ਰੁਪਏ ਦੀ ਲਾਗਤ ਵਾਲੇ ਮਾਹਵਾਰੀ ਕੱਪ 100 ਰੁਪਏ ਵਿੱਚ ਉਪਲਬਧ ਕਰਵਾਏ ਜਾ ਰਹੇ ਹਨ।