ਹੈਦਰਾਬਾਦ: ਗਰਮੀਂ ਤੋਂ ਰਾਹਤ ਪਾਉਣ ਲਈ ਲੋਕ ਕੂਲਰ ਦਾ ਇਸਤੇਮਾਲ ਕਰਦੇ ਹਨ। ਪਰ ਮੀਂਹ ਦੇ ਮੌਸਮ ਵਿੱਚ ਵੀ ਬੱਚਿਆਂ ਨੂੰ ਐਲਰਜੀ ਅਤੇ ਇਨਫੈਕਸ਼ਨ ਤੋਂ ਬਚਾਉਣ ਲਈ ਠੰਡੀ ਹਵਾ ਫਾਇਦੇਮੰਦ ਹੋ ਸਕਦੀ ਹੈ। ਮਾਨਸੂਨ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ, ਜਿਸ ਦਾ ਸਭ ਤੋਂ ਵੱਧ ਸ਼ਿਕਾਰ ਬੱਚੇ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਫੰਗਲ ਇਨਫੈਕਸ਼ਨ, ਗਰਮੀ ਦੇ ਧੱਫੜ, ਖੁਜਲੀ ਜਾਂ ਚਮੜੀ ਨਾਲ ਸਬੰਧਤ ਕਈ ਸਮੱਸਿਆ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਏਸੀ ਅਤੇ ਕੂਲਰ ਦੀ ਹਵਾ ਬੱਚਿਆਂ ਨੂੰ ਰਾਹਤ ਦੇਵੇਗੀ।
ਮਾਪੇ ਹੋ ਜਾਣ ਸਾਵਧਾਨ! ਮੀਂਹ ਦਾ ਮੌਸਮ ਬੱਚਿਆਂ 'ਚ ਇੰਨਫੈਕਸ਼ਨ ਅਤੇ ਐਲਰਜ਼ੀ ਦਾ ਬਣੇਗਾ ਕਾਰਨ, ਬਚਾਅ ਲਈ ਬਸ ਅਪਣਾਓ ਇਹ ਤਰੀਕਾ - Child Care in Rain - CHILD CARE IN RAIN
Child Care in Rain: ਚਾਰੇ ਪਾਸੇ ਹਰਿਆਲੀ ਅਤੇ ਠੰਢਕ ਲਿਆਉਣ ਦੇ ਨਾਲ-ਨਾਲ ਮੀਂਹ ਦਾ ਮੌਸਮ ਕਈ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਇਸ ਮੌਸਮ 'ਚ ਬੱਚਿਆਂ ਨੂੰ ਸਕਿਨ ਇਨਫੈਕਸ਼ਨ ਅਤੇ ਐਲਰਜੀ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਪਰ ਕੁਝ ਸਾਵਧਾਨੀਆਂ ਅਤੇ ਘਰੇਲੂ ਉਪਾਅ ਅਪਣਾ ਕੇ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Published : Jul 15, 2024, 12:59 PM IST
ਮੀਂਹ ਦਾ ਮੌਸਮ ਸ਼ੁਰੂ ਹੁੰਦੇ ਹੀ ਨਮੀ ਵੱਧ ਜਾਂਦੀ ਹੈ। ਇਸ ਮੌਸਮ 'ਚ ਹਵਾਵਾਂ ਘੱਟ ਚਲਦੀਆਂ ਹਨ, ਜਿਸ ਕਾਰਨ ਸਰੀਰ 'ਚੋਂ ਨਿਕਲਣ ਵਾਲਾ ਪਸੀਨਾ ਸੁੱਕ ਨਹੀਂ ਪਾਉਂਦਾ, ਜੋ ਬੱਚਿਆਂ 'ਚ ਸਕਿਨ ਇਨਫੈਕਸ਼ਨ ਅਤੇ ਐਲਰਜੀ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ। ਇਸ ਕਾਰਨ ਸਰੀਰ 'ਤੇ ਲਾਲ ਧੱਫੜ ਦੀ ਸਮੱਸਿਆ ਹੋ ਸਕਦੀ ਹੈ। ਮੀਂਹ ਦੇ ਮੌਸਮ 'ਚ ਨਮੀ ਕਾਰਨ ਸਰੀਰ 'ਚ ਪੈਦਾ ਹੋਣ ਵਾਲਾ ਪਸੀਨਾ ਸੁੱਕਦਾ ਨਹੀਂ ਹੈ, ਜਿਸ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਘਰ ਵਿੱਚ ਹੀ ਉਪਾਅ ਕਰ ਕੇ ਚਮੜੀ ਦੀ ਲਾਗ ਅਤੇ ਐਲਰਜੀ ਤੋਂ ਬਚਿਆ ਜਾ ਸਕਦਾ ਹੈ। ਜੇਕਰ ਘਰ 'ਚ ਏ.ਸੀ ਹੈ, ਤਾਂ ਏ.ਸੀ ਦੀ ਵਰਤੋਂ ਕਰਨਾ ਸਭ ਤੋਂ ਵੱਧ ਫਾਇਦੇਮੰਦ ਹੋ ਸਕਦਾ ਹੈ। ਇਸਦੇ ਨਾਲ ਹੀ ਕੂਲਰ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਕਾਰਨ ਸਰੀਰ ਦਾ ਪਸੀਨਾ ਸੁੱਕ ਜਾਂਦਾ ਹੈ। ਪਸੀਨਾ ਸੁੱਕਣ ਤੋਂ ਬਾਅਦ ਚਮੜੀ ਦੀ ਲਾਗ ਅਤੇ ਐਲਰਜੀ ਦਾ ਖ਼ਤਰਾ ਘੱਟ ਜਾਂਦਾ ਹੈ।
- ਗੋਲਗੱਪੇ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ! ਇਸ ਜਾਨਲੇਵਾ ਬਿਮਾਰੀ ਦਾ ਹੋ ਸਕਦੈ ਖਤਰਾ - Cancer Causing Pani Puri
- ਗਰਮ ਪਾਣੀ ਨਾਲ ਸਿਰ ਧੋਣਾ ਹੋ ਸਕਦੈ ਨੁਕਸਾਨਦੇਹ, ਜਾਣੋ ਹਫ਼ਤੇ 'ਚ ਕਿੰਨੀ ਵਾਰ ਨਹਾਉਣਾ ਹੈ ਸਹੀ - Head Bath with Hot Water
- ਚਿਹਰੇ 'ਤੇ ਨਿਖਾਰ ਪਾਉਣਾ ਚਾਹੁੰਦੇ ਹੋ, ਤਾਂ ਰਸੋਈ 'ਚ ਪਈਆਂ ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ, ਨਜ਼ਰ ਆਵੇਗਾ ਕਾਫ਼ੀ ਫਰਕ - Skin Care Tips
ਬੱਚਿਆਂ ਨੂੰ ਮੱਛਰ ਦੇ ਕੱਟਣ ਤੋਂ ਬਚਾਓ: ਮੀਂਹ ਦੇ ਮੌਸਮ ਵਿੱਚ ਬੱਚਿਆਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ 'ਚ ਬੱਚੇ ਸਰਦੀ, ਖੰਘ ਅਤੇ ਵਾਇਰਲ ਬੁਖਾਰ ਵਰਗੀਆਂ ਬੀਮਾਰੀਆਂ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਸਭ ਤੋਂ ਪਹਿਲਾਂ ਬੱਚਿਆਂ ਨੂੰ ਮੱਛਰ ਦੇ ਕੱਟਣ ਤੋਂ ਬਚਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਮੀਂਹ ਦੇ ਮੌਸਮ ਵਿੱਚ ਬੱਚਿਆਂ ਨੂੰ ਜੰਕ ਫੂਡ ਅਤੇ ਬਾਹਰ ਦੇ ਖਾਣੇ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ।