ਹੈਦਰਾਬਾਦ:ਗਲਤ ਜੀਵਨਸ਼ੈਲੀ ਅਤੇ ਵਧਦੀ ਉਮਰ ਕਰਕੇ ਲੋਕ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ 'ਚੋ ਇੱਕ ਹੈ ਗੋਡਿਆਂ ਦੇ ਦਰਦ ਦੀ ਸਮੱਸਿਆ। ਅੱਜ ਦੇ ਸਮੇਂ 'ਚ ਗੋਡਿਆਂ ਦੇ ਦਰਦ ਦੀ ਸਮੱਸਿਆ ਤੋਂ ਹਰ ਉਮਰ ਦੇ ਲੋਕ ਪੀੜਿਤ ਹਨ, ਜਿਸਦਾ ਸਹੀ ਸਮੇਂ 'ਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਲੋਕ ਦਵਾਈਆਂ ਦਾ ਇਸਤੇਮਾਲ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਇੱਕ ਘਰੇਲੂ ਨੁਸਖ਼ਾ ਵੀ ਤੁਹਾਡੇ ਕੰਮ ਆ ਸਕਦਾ ਹੈ। ਇਹ ਨੁਸਖ਼ਾ ਸਿਰਫ਼ ਗੋਡਿਆਂ ਦੇ ਦਰਦ ਤੋਂ ਆਰਾਮ ਹੀਂ ਨਹੀਂ, ਸਗੋਂ ਪੈਰਾਂ, ਹੱਥਾਂ ਅਤੇ ਉਂਗਲਾਂ ਦੀ ਸੋਜ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।
ਗੋਡਿਆਂ ਦੇ ਦਰਦ ਤੋਂ ਆਰਾਮ ਪਾਉਣ ਲਈ ਘਰੇਲੂ ਨੁਸਖ਼ਾ: ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾ ਦੋ ਚਮਚ ਐਲੋਵੇਰਾ ਜੈੱਲ ਲਓ। ਫਿਰ ਇਸ 'ਚ ਇੱਕ ਚਮਚ ਹਲਦੀ ਦਾ ਪਾਓ। ਇਸ ਤੋਂ ਬਾਅਦ ਇੱਕ ਚਮਚ ਤੇਲ ਦਾ ਪਾ ਲਓ। ਤੁਸੀਂ ਸਰ੍ਹੋ ਦੇ ਤੇਲ ਅਤੇ ਤਿਲ ਦੇ ਤੇਲ ਦੀ ਵਰਤੋ ਕਰ ਸਕਦੇ ਹੋ। ਫਿਰ ਇਸਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਲੇਪ ਬਣਾ ਲਓ। ਇਸ ਤੋਂ ਬਾਅਦ ਬਾਹਰੋ ਅੱਕ ਦੇ ਬੂਟੇ ਦੀਆਂ ਕੁੱਝ ਪੱਤੀਆਂ ਲੈ ਕੇ ਆਓ। ਫਿਰ ਇਸ ਪੱਤੇ 'ਤੇ ਤੇਲ ਲਗਾ ਲਓ ਅਤੇ ਇਸਨੂੰ ਤਵੇ 'ਤੇ ਰੱਖ ਕੇ ਗਰਮ ਕਰ ਲਓ। ਫਿਰ ਪਹਿਲਾ ਤੋਂ ਤਿਆਰ ਕੀਤੇ ਲੇਪ ਨੂੰ ਆਪਣੇ ਗੋਡਿਆਂ 'ਤੇ ਲਗਾ ਲਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ। ਇਸ ਤੋਂ ਬਾਅਦ ਗਰਮ ਕੀਤੇ ਪੱਤੇ ਨੂੰ ਗੋਡੇ ਦੇ ਉੱਤੇ ਰੱਖੋ ਅਤੇ ਕਿਸੇ ਧਾਗੇ ਦੀ ਮਦਦ ਨਾਲ ਗੋਡੇ 'ਤੇ ਬੰਨ੍ਹ ਲਓ। ਗੋਡੇ ਨੂੰ ਹੋਰ ਗਰਮੀ ਦੇਣ ਲਈ ਤੁਸੀਂ ਕੌਟਨ ਦੇ ਕੱਪੜੇ ਨੂੰ ਵੀ ਬੰਨ੍ਹ ਸਕਦੇ ਹੋ। ਇਸ ਨੁਸਖ਼ੇ ਨੂੰ ਕੁਝ ਦਿਨ ਤੱਕ ਕਰਨ ਨਾਲ ਤੁਸੀਂ ਗੋਡਿਆਂ ਦੇ ਦਰਦ ਤੋਂ ਆਰਾਮ ਪਾ ਸਕਦੇ ਹੋ।