ਬੁਖਾਰ ਅਤੇ ਸਿਰਦਰਦ ਹੋਣ 'ਤੇ ਲੋਕ ਡਾਕਟਰ ਕੋਲ ਜਾਣ ਦੀ ਜਗ੍ਹਾਂ ਖੁਦ ਹੀ ਬਿਨ੍ਹਾਂ ਕਿਸੇ ਦੀ ਸਲਾਹ ਤੋਂ ਪੈਰਾਸੀਟਾਮੋਲ ਦੀ ਦਵਾਈ ਲੈ ਲੈਂਦੇ ਹਨ। ਇਸ ਦਵਾਈ ਦੀ ਵਰਤੋਂ ਹਰ ਚੀਜ਼ ਲਈ ਰਾਮਬਾਣ ਵਜੋਂ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪੈਰਾਸੀਟਾਮੋਲ ਦੀ ਦਵਾਈ ਸਿਹਤ ਲਈ ਖਤਰਨਾਕ ਹੋ ਸਕਦੀ ਹੈ।
ਪੈਰਾਸੀਟਾਮੋਲ ਦੀ ਦਵਾਈ ਕਾਰਨ ਹੋਣ ਵਾਲੀਆਂ ਸਮੱਸਿਆਵਾਂ
ਮਾਹਿਰਾਂ ਦਾ ਕਹਿਣਾ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ। ਬ੍ਰਿਟੇਨ ਦੀ ਨੌਟਿੰਘਮ ਯੂਨੀਵਰਸਿਟੀ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਪੈਰਾਸੀਟਾਮੋਲ ਦੀ ਵਰਤੋਂ ਗੈਸਟਰੋਇੰਟੇਸਟਾਈਨਲ, ਦਿਲ ਅਤੇ ਗੁਰਦੇ ਦੀਆਂ ਸਮੱਸਿਆਵਾਂ ਦਾ ਖਤਰਾ ਵਧਾਉਂਦੀ ਹੈ। ਇਹ ਅਧਿਐਨ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪੈਰਾਸੀਟਾਮੋਲ ਦੀ ਲੰਮੀ ਮਿਆਦ ਦੀ ਵਰਤੋਂ ਅਤੇ ਗੁਰਦੇ ਦੀ ਬਿਮਾਰੀ ਦਾ ਜੋਖਮ: ਇੱਕ ਯੋਜਨਾਬੱਧ ਸਮੀਖਿਆ ਅਤੇ ਮੈਟਾ-ਵਿਸ਼ਲੇਸ਼ਣ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ ਸੀ।
ਖੋਜ 'ਚ ਕੀ ਹੋਇਆ ਖੁਲਾਸਾ?
ਸਾਡੇ ਵਿੱਚੋਂ ਜ਼ਿਆਦਾਤਰ ਲੋਕ ਬੁਖ਼ਾਰ ਲਈ ਪੈਰਾਸੀਟਾਮੋਲ ਦੀ ਦਵਾਈ ਲੈਂਦੇ ਹਨ। ਬਜ਼ੁਰਗ ਲੋਕ ਵੀ ਇਸ ਨੂੰ ਜੋੜਾਂ ਦੇ ਦਰਦ ਨੂੰ ਘੱਟ ਕਰਨ ਲਈ ਲੈਂਦੇ ਹਨ। ਲੋਕ ਇਸ ਦਵਾਈ ਨੂੰ ਸੁਰੱਖਿਅਤ ਮੰਨਦੇ ਹਨ ਅਤੇ ਸਮਝਦੇ ਹਨ ਕਿ ਇਸ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਪਰ ਤਾਜ਼ਾ ਅਧਿਐਨ ਦੇ ਨਤੀਜੇ ਇਸ ਗੱਲ ਦਾ ਖੰਡਨ ਕਰਦੇ ਹਨ। ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਪੈਰਾਸੀਟਾਮੋਲ ਦੀ ਵਰਤੋਂ ਨਾਲ ਪੇਪਟਿਕ ਅਲਸਰ ਤੋਂ ਖੂਨ ਵਹਿਣ ਦਾ ਖਤਰਾ 24 ਫੀਸਦੀ ਅਤੇ ਅੰਤੜੀਆਂ ਵਿੱਚ ਖੂਨ ਵਹਿਣ ਦਾ ਖਤਰਾ 36 ਫੀਸਦੀ ਵੱਧ ਜਾਂਦਾ ਹੈ। ਇਸਦੇ ਨਾਲ ਹੀ ਕਿਡਨੀ ਦੀ ਬਿਮਾਰੀ ਹੋਣ ਦੀ ਸੰਭਾਵਨਾ 19 ਫੀਸਦੀ, ਦਿਲ ਦੀ ਅਸਫਲਤਾ 9 ਫੀਸਦੀ ਅਤੇ ਹਾਈ ਬਲੱਡ ਪ੍ਰੈਸ਼ਰ 7 ਫੀਸਦੀ ਵਧਦਾ ਹੈ।
ਜੋੜਾਂ ਦੇ ਦਰਦ ਲਈ ਪੈਰਾਸੀਟਾਮੋਲ
ਮਾਹਿਰਾਂ ਦਾ ਕਹਿਣਾ ਹੈ ਕਿ ਪੈਰਾਸੀਟਾਮੋਲ ਜੋੜਾਂ ਦੇ ਦਰਦ ਤੋਂ ਬਹੁਤੀ ਰਾਹਤ ਨਹੀਂ ਦਿਵਾਉਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੈਰਾਸੀਟਾਮੋਲ ਦਾ ਅਸਰ ਘੱਟ ਨਹੀਂ ਹੁੰਦਾ ਉਦੋਂ ਤੱਕ ਦਰਦ ਘੱਟ ਹੋਵੇਗਾ। ਕੁਝ ਘੰਟਿਆਂ ਬਾਅਦ ਜਦੋਂ ਦਵਾਈ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਤਾਂ ਦਰਦ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਜੋੜਾਂ ਦੇ ਦਰਦ ਦਾ ਅਸਲ ਕਾਰਨ ਜਾਣਨ ਅਤੇ ਲੋੜੀਂਦੀਆਂ ਦਵਾਈਆਂ ਦੀ ਵਰਤੋਂ ਕਰਨ ਨਾਲ ਚੰਗੇ ਨਤੀਜੇ ਮਿਲਣਗੇ। ਇਸ ਲਈ ਖੋਜਕਾਰ ਬਜ਼ੁਰਗਾਂ ਵਿੱਚ ਗਠੀਆ ਵਰਗੀਆਂ ਸਥਿਤੀਆਂ ਲਈ ਪੈਰਾਸੀਟਾਮੋਲ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਸਬੰਧੀ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-