ਹੈਦਰਾਬਦ: ਅੱਜ ਦੇ ਸਮੇਂ 'ਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਸੁੰਦਰ ਦਿਖਣ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਪਰ ਮਿੱਟੀ, ਪ੍ਰਦੂਸ਼ਣ ਅਤੇ ਗਲਤ ਖੁਰਾਕ ਕਾਰਨ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਵਿੱਚੋ ਇੱਕ ਹੈ ਫਿਣਸੀਆਂ ਦੀ ਸਮੱਸਿਆ। ਚਿਹਰੇ 'ਤੇ ਫਿਣਸੀਆਂ ਹੋਣ ਕਾਰਨ ਸੁੰਦਰਤਾਂ ਖਰਾਬ ਹੋ ਜਾਂਦੀ ਹੈ। ਫਿਣਸੀਆਂ ਹੋਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ ਵਿੱਚ ਭੋਜਨ ਵੀ ਸ਼ਾਮਲ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।
ਫਿਣਸੀਆਂ ਲਈ ਜ਼ਿੰਮੇਵਾਰ ਭੋਜਨ:
ਖੰਡ ਨਾਲ ਭਰਪੂਰ ਭੋਜਨ: ਖੰਡ ਨਾਲ ਭਰਪੂਰ ਭੋਜਨ ਜਿਵੇਂ ਕੈਂਡੀ, ਪੇਸਟਰੀ, ਬਰੈੱਡ, ਪਾਸਤਾ, ਸਨੈਕਸ ਆਦਿ ਖਾਣ ਨਾਲ ਸਰੀਰ ਵਿੱਚ ਇਨਸੁਲਿਨ ਦਾ ਪੱਧਰ ਵੱਧਦਾ ਹੈ, ਜਿਸ ਕਾਰਨ ਚਮੜੀ 'ਚ ਤੇਲ ਦਾ ਉਤਪਾਦਨ ਵੀ ਵੱਧਦਾ ਹੈ ਅਤੇ ਫਿਣਸੀਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਅੰਡੇ: ਅੰਡੇ 'ਚ ਐਂਟੀ-ਇੰਫਲੇਮੇਟਰੀ ਪ੍ਰੋਟੀਨ ਪਾਇਆ ਜਾਂਦਾ ਹੈ, ਜਿਸਨੂੰ ਐਲਬਿਊਮਿਨ, ਬਾਇਓਟਿਨ ਅਤੇ ਪ੍ਰੋਜੇਸਟ੍ਰੋਨ ਕਿਹਾ ਜਾਂਦਾ ਹੈ। ਇਸ ਨਾਲ ਫਿਣਸੀਆਂ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਅੰਡੇ ਖਾਣ ਤੋਂ ਪਰਹੇਜ਼ ਕਰੋ।