National Doctor’s Day 2024 (Etv Bharat) ਅੰਮ੍ਰਿਤਸਰ: ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਡਾਕਟਰ ਨੂੰ ਲੋਕ ਰੱਬ ਮੰਨਦੇ ਹਨ, ਕਿਉਂਕਿ ਡਾਕਟਰ ਦੇ ਹੱਥ ਹੀ ਮਰੀਜ਼ ਦੀ ਜਾਨ ਹੁੰਦੀ ਹੈ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਇੱਕ ਮੀਡੀਆ ਹਸਪਤਾਲ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ ਹੈ। ਇਸ ਮੌਕੇ ਡਾਕਟਰ ਅਤੇ ਸਟਾਫ ਵੱਲੋਂ ਕੇਕ ਵੀ ਕੱਟਿਆ ਗਿਆ।
ਡਾਕਟਰ ਅਤੇ ਸਟਾਫ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਲੋਕਾਂ ਦੀ ਜਾਨ ਬਚਾਉਣ ਵਿੱਚ ਸਾਡਾ ਅਹਿਮ ਰੋਲ ਹੁੰਦਾ ਹੈ। ਪਰ ਉਦੋਂ ਸਾਡੇ ਦਿਲ ਨੂੰ ਤਕਲੀਫ ਹੁੰਦੀ ਹੈ ਜਦੋਂ ਅਸੀਂ ਕਿਸੇ ਦੀ ਜਾਨ ਨਹੀਂ ਬਚਾ ਪਾਉਂਦੇ। ਦਵਾ ਤੋਂ ਪਹਿਲਾਂ ਦੁਆ ਦੀ ਜਰੂਰਤ ਹੁੰਦੀ ਹੈ ਅਤੇ ਅਸੀਂ ਜਦੋਂ ਵੀ ਕਿਸੇ ਮਰੀਜ਼ ਦਾ ਇਲਾਜ ਕਰਦੇ ਹਾਂ, ਤਾਂ ਦੂਆ ਜਰੂਰ ਕਰਦੇ ਆਂ ਕੀ ਮਰੀਜ ਸਾਡੇ ਹਸਪਤਾਲ ਵਿੱਚੋ ਤੰਦਰੁਸਤ ਹੋਕੇ ਜਾਣ। ਉਥੇ ਹੀ ਸਟਾਫ ਦਾ ਕਹਿਣਾ ਹੈ ਕਿ ਰਾਸ਼ਟਰੀ ਡਾਕਟਰ ਦਿਵਸ ਮੌਕੇ ਸਾਡੇ ਵੱਲੋਂ ਡਾਕਟਰ ਸਾਹਿਬ ਜੀ ਨੂੰ ਆਦਰ ਸਤਿਕਾਰ ਦਿੱਤਾ ਗਿਆ ਅਤੇ ਉਨ੍ਹਾਂ ਤੋਂ ਕੇਕ ਕਟਵਾਇਆ ਗਿਆ। ਸਟਾਫ ਨੇ ਅੱਗੇ ਕਿਹਾ ਕਿ ਡਾਕਟਰ ਸਾਹਿਬ ਜੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ।
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਮਰੀਜ਼ ਮਾੜੀ ਕੰਡੀਸ਼ਨ ਵਿੱਚ ਹਸਪਤਾਲ ਆਉਦਾ ਹੈ, ਪਰ ਸਾਡੇ ਡਾਕਟਰ ਸਾਹਿਬ ਵੱਲੋਂ ਜਦੋਂ ਆਪਰੇਸ਼ਨ ਕੀਤਾ ਜਾਂਦਾ ਹੈ ਅਤੇ ਉਸਨੂੰ ਇੱਕ ਨਵੀਂ ਜਿੰਦਗੀ ਦਿੱਤੀ ਜਾਂਦੀ ਹੈ, ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ। ਇਸਦੇ ਚਲਦਿਆਂ ਸਾਡੇ ਮਨਾਂ ਵਿੱਚ ਡਾਕਟਰ ਸਾਹਿਬ ਦੇ ਲਈ ਆਦਰ ਅਤੇ ਸਤਿਕਾਰ ਹੋਰ ਵੱਧ ਜਾਂਦਾ ਹੈ। ਹਰ ਸਾਲ ਅਸੀਂ ਰਾਸ਼ਟਰੀ ਡਾਕਟਰ ਦਿਵਸ ਮਨਾਉਦੇ ਹਾਂ ਅਤੇ ਇਸ ਵਾਰ ਵੀ ਸਾਡੇ ਵੱਲੋਂ ਡਾਕਟਰ ਸਾਹਿਬ ਦੇ ਨਾਲ ਮਿਲ ਕੇ ਇਹ ਦਿਨ ਮਨਾਇਆ ਗਿਆ ਹੈ।
ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਸਾਡੇ ਕੋਲ੍ਹ ਆਏ ਮਰੀਜ਼ ਕਿਸੇ ਕਾਰਨ ਆਪਣਾ ਆਪ ਖੋਹ ਬੈਠਦੇ ਹਨ ਅਤੇ ਗਲਤ ਵਿਵਹਾਰ ਕਰਦੇ ਹਨ, ਪਰ ਅਸੀਂ ਆਪਣੇ ਸਟਾਫ ਨੂੰ ਸਮਝਾ ਕੇ ਰੱਖਿਆ ਹੈ ਕਿ ਜਦੋਂ ਵੀ ਕੋਈ ਮਰੀਜ਼ ਆਉਂਦਾ ਹੈ, ਤਾਂ ਮਰੀਜ਼ ਨਾਲ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਬਹੁਤ ਹੀ ਪਿਆਰ ਨਾਲ ਵਰਤਾਓ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਕੋਈ ਵੀ ਗਲਤ ਗੱਲ੍ਹ ਮਹਿਸੂਸ ਨਾ ਹੋਵੇ, ਕਿਉਂਕਿ ਮਰੀਜ਼ ਜਦੋਂ ਵੀ ਹਸਪਤਾਲ ਵਿੱਚ ਆਉਂਦਾ ਹੈ, ਤਾਂ ਦੁਖੀ ਹੋ ਕੇ ਹੀ ਆਉਦਾ ਹੈ ਪਰ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦਾ ਦਰਦ ਦੂਰ ਕੀਤਾ ਜਾਵੇ, ਤਾਂ ਜੋ ਉਹ ਹੱਸੀ ਖੁਸ਼ੀ ਆਪਣੇ ਘਰ ਪਰਿਵਾਰ ਵਿੱਚ ਵਾਪਸ ਜਾਣ।
ਉੱਥੇ ਹੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਮਰੀਜ਼ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਸਮਝਾਇਆ ਜਾਂਦਾ ਹੈ ਕਿ ਤੁਹਾਡੇ ਮਰੀਜ਼ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਅਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਰੀਜ਼ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ ਅਤੇ ਉਸਦੇ ਪਰਿਵਾਰਿਕ ਮੈਂਬਰ ਆਪਣਾ ਆਪ ਖੋਹ ਬੈਠਦੇ ਹਨ ਅਤੇ ਡਾਕਟਰਾਂ ਨੂੰ ਬੁਰਾ ਭਲਾ ਕਹਿੰਦੇ ਹਨ। ਅੱਗੇ ਉਨ੍ਹਾਂ ਨੇ ਕਿਹਾ ਕਿ ਹਰੇਕ ਚੀਜ਼ ਡਾਕਟਰ ਦੇ ਹੱਥ ਵਿੱਚ ਨਹੀਂ ਹੁੰਦੀ। ਡਾਕਟਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਦਾ ਮਰੀਜ਼ ਠੀਕ ਹੋ ਜਾਵੇ ਅਤੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਵਿੱਚ ਜਾਵੇ। ਬਾਕੀ ਜੋ ਭਗਵਾਨ ਨੇ ਲਿਖਿਆ ਹੈ ਉਹੀ ਹੋਣਾ ਹੈ।