ਪੰਜਾਬ

punjab

ETV Bharat / health

ਨਹੁੰ ਚਬਾਉਣਾ ਹੋ ਸਕਦੈ ਖਤਰਨਾਕ, ਇਨ੍ਹਾਂ ਤਰੀਕਿਆਂ ਨਾਲ ਪਾਓ ਆਪਣੀ ਇਸ ਆਦਤ ਤੋਂ ਛੁਟਕਾਰਾ - Biting Nails Dangerous For Health

Biting Nails Dangerous For Health: ਨਹੁੰ ਚਬਾਉਣਾ ਅੱਜ ਕੱਲ੍ਹ ਹਰ ਕਿਸੇ ਦੀ ਆਦਤ ਬਣ ਗਈ ਹੈ। ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ, ਪਰ ਫਿਰ ਇਸ ਆਦਤ ਤੋਂ ਛੁਟਕਾਰਾ ਨਹੀਂ ਮਿਲਦਾ। ਇਸ ਲਈ ਤੁਸੀਂ ਹੋਰ ਤਰੀਕੇ ਅਜ਼ਮਾ ਸਕਦੇ ਹੋ।

Biting Nails Dangerous For Health
Biting Nails Dangerous For Health

By ETV Bharat Health Team

Published : Mar 24, 2024, 12:27 PM IST

ਹੈਦਰਾਬਾਦ:ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਖਾਲੀ ਬੈਠੇ ਨਹੁੰ ਚਬਾਉਦੇ ਰਹਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਨਹੁੰ ਚਬਾਉਣ ਨਾਲ ਕਈ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। ਇਹ ਇੱਕ ਆਮ ਸਮੱਸਿਆ ਹੈ, ਜੋ ਬੱਚਿਆ ਤੋਂ ਲੈ ਕੇ ਵੱਡਿਆ 'ਚ ਵੀ ਦੇਖੀ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਈ ਤਰੀਕੇ ਅਜ਼ਮਾ ਸਕਦੇ ਹੋ।

ਨਹੁੰ ਚਬਾਉਣ ਦੇ ਨੁਕਸਾਨ:ਨਹੁੰ ਚਬਾਉਣ ਨਾਲ ਦੰਦ ਕੰਮਜ਼ੋਰ ਹੋਣ ਲੱਗਦੇ ਹਨ। ਇਸਦੇ ਨਾਲ ਹੀ, ਨਹੁੰ ਦਾ ਟੁੱਕੜਾ ਪੇਟ 'ਚ ਜਾ ਸਕਦਾ ਹੈ, ਜਿਸ ਕਾਰਨ ਪੇਟ ਵਾਲ ਜੁੜੀਆਂ ਕਈ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। ਕਈ ਵਾਰ ਨਹੁੰ 'ਚ ਫਸੀ ਮੈਲ ਸਰੀਰ 'ਚ ਜਾ ਸਕਦੀ ਹੈ ਅਤੇ ਬੈਕਟੀਰੀਆਂ ਫੈਲਣ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਨਹੁੰਆਂ ਨੂੰ ਲਗਾਤਾਰ ਚਬਾਉਣ ਨਾਲ ਮਸੂੜਿਆਂ 'ਚ ਸੋਜ ਅਤੇ ਖੂਨ ਦਾ ਖਤਰਾ ਵਧ ਜਾਂਦਾ ਹੈ। ਨਹੁੰ ਚਬਾਉਣ ਨਾਲ ਤਣਾਅ ਅਤੇ ਚਿੰਤਾ ਦੇ ਲੱਛਣ ਵੀ ਨਜ਼ਰ ਆ ਸਕਦੇ ਹਨ। ਇਸਦੇ ਨਾਲ ਹੀ, ਨਹੁੰ ਚਬਾਉਣ ਨਾਲ ਨਹੁੰ ਛੋਟੇ ਅਤੇ ਖਰਾਬ ਦਿਖਣ ਲੱਗਦੇ ਹਨ।

ਨਹੁੰ ਚਬਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਤਰੀਕੇ: ਨਹੁੰ ਚਬਾਉਣ ਦੀ ਆਦਤ ਕਈ ਲੋਕਾਂ 'ਚ ਦੇਖੀ ਜਾਂਦੀ ਹੈ। ਇਸ ਆਦਤ ਕਾਰਨ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਇਨ੍ਹਾਂ ਆਦਤਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਆਸਾਨ ਤਰੀਕੇ ਅਜ਼ਮਾ ਸਕਦੇ ਹੋ।

  1. ਨਹੁੰ ਚਬਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਹਮੇਸ਼ਾ ਛੋਟੇ ਨਹੁੰ ਰੱਖੋ।
  2. ਆਪਣੇ ਹੱਥਾਂ ਨੂੰ ਹਮੇਸ਼ਾ ਵਿਅਸਤ ਰੱਖੋ। ਜਦੋ ਤੁਹਾਡੇ ਹੱਥ ਵਿਅਸਤ ਰਹਿਣਗੇ, ਤਾਂ ਤੁਹਾਨੂੰ ਨਹੁੰ ਚਬਾਉਣ ਦਾ ਯਾਦ ਨਹੀਂ ਰਹੇਗਾ।
  3. ਨਹੁੰਆਂ 'ਤੇ ਨੇਲ ਪੇਂਟ ਲਗਾ ਕੇ ਰੱਖੋ। ਇਸ ਤੋਂ ਬਾਅਦ ਜਦੋ ਤੁਸੀਂ ਨਹੁੰ ਚਬਾਉਣ ਜਾਓਗੇ, ਤਾਂ ਤੁਸੀਂ ਨੇਲ ਪੇਂਟ ਦੇ ਕਰਕੇ ਰੁੱਕ ਜਾਓਗੇ।
  4. ਜੇਕਰ ਫਿਰ ਵੀ ਤੁਹਾਡੀ ਆਦਤ ਛੁੱਟ ਨਹੀਂ ਰਹੀ, ਤਾਂ ਡਾਕਟਰ ਨਾਲ ਜ਼ਰੂਰ ਸਲਾਹ ਕਰੋ।

ABOUT THE AUTHOR

...view details