ਹੈਦਰਾਬਾਦ:ਅਸੀਂ ਜੋ ਵੀ ਖਾਂਦੇ ਹਾਂ, ਇਸ ਦਾ ਸਿੱਧਾ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ। ਭੋਜਨ ਨੂੰ ਤਿਆਰ ਕਰਨ ਲਈ ਸਹੀ ਤੇਲ ਦੀ ਵਰਤੋ ਕਰਨਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਸਹੀ ਕੁਕਿੰਗ ਆਇਲ ਦੀ ਚੋਣ ਕਰੋ। ਆਮ ਤੌਰ 'ਤੇ ਸਾਡੀ ਰਸੋਈ ਵਿੱਚ ਦੋ ਤਰ੍ਹਾਂ ਦੇ ਤੇਲ ਪਾਏ ਜਾਂਦੇ ਹਨ, ਪਹਿਲਾ ਸਰ੍ਹੋਂ ਦਾ ਤੇਲ ਅਤੇ ਦੂਜਾ ਰਿਫਾਇੰਡ ਤੇਲ। ਇਨ੍ਹਾਂ ਤੇਲਾਂ ਦੀ ਵਰਤੋ ਕਰਨ ਤੋਂ ਪਹਿਲਾ ਤੁਹਾਨੂੰ ਇਸਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਜਾਣ ਲੈਣਾ ਚਾਹੀਦਾ ਹੈ।
ਰਿਫਾਇੰਡ ਤੇਲ ਬਾਰੇ: ਰਿਫਾਇੰਡ ਤੇਲ ਦੀ ਗੱਲ ਕਰੀਏ, ਤਾਂ ਲੋਕਾਂ ਦੀਆਂ ਵੱਖੋ-ਵੱਖਰੀਆਂ ਤਰਜੀਹਾਂ ਹਨ ਕਿਉਂਕਿ ਬਾਜ਼ਾਰ ਵਿਚ ਵੱਖ-ਵੱਖ ਤਰ੍ਹਾਂ ਦੇ ਰਿਫਾਇੰਡ ਤੇਲ ਵਿਕ ਰਹੇ ਹਨ। ਕੰਪਨੀਆਂ ਇਨ੍ਹਾਂ ਨੂੰ ਸਿਹਤ ਲਈ ਬਿਹਤਰ ਦੱਸ ਕੇ ਵੇਚ ਰਹੀਆਂ ਹਨ, ਪਰ ਸਵਾਲ ਇਹ ਉੱਠਦਾ ਹੈ ਕਿ ਕੀ ਰਿਫਾਇੰਡ ਤੇਲ ਤੁਹਾਡੀ ਸਿਹਤ ਲਈ ਸੱਚਮੁੱਚ ਫਾਇਦੇਮੰਦ ਹੈ। ਰਿਫਾਇੰਡ ਤੇਲ ਇੱਕ ਕੁਦਰਤੀ ਤੇਲ ਹੈ, ਜੋ ਅਸ਼ੁੱਧੀਆਂ, ਗੰਧ ਅਤੇ ਗੰਦਗੀ ਨੂੰ ਦੂਰ ਕਰਨ ਲਈ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਦਾ ਹੈ। ਇਸ ਤੇਲ ਨੂੰ ਸਾਫ਼-ਸੁਥਰਾ ਅਤੇ ਗ੍ਰਾਹਕਾਂ ਦੀ ਪਸੰਦ ਬਣਾਉਣ ਲਈ ਰਸਾਇਣਕ ਪ੍ਰਕਿਰਿਆ 'ਚੋ ਲੰਘਣਾ ਪੈਂਦਾ ਹੈ।
ਰਿਫਾਇੰਡ ਤੇਲ ਦੇ ਫਾਇਦੇ: ਜੇਕਰ ਇਸ ਦੇ ਫਾਇਦਿਆਂ ਬਾਰੇ ਗੱਲ ਕਰੀਏ, ਤਾਂ ਇਸ ਦੇ ਸਿਹਤ ਲਾਭ ਅਣਗਿਣਤ ਹਨ। ਇਹ ਤੇਲ ਦਿਲ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਦੂਜੇ ਪਾਸੇ, ਫਿਲਟਰ ਕੀਤੇ ਤੇਲ ਨੂੰ ਰਸਾਇਣਕ ਉਪਚਾਰ ਨਹੀਂ ਦਿੱਤਾ ਜਾਂਦਾ ਹੈ ਅਤੇ ਸਿਰਫ ਅਸ਼ੁੱਧੀਆਂ ਨੂੰ ਦੂਰ ਕਰਕੇ ਬਣਾਇਆ ਜਾਂਦਾ ਹੈ, ਜੋ ਕਿ ਰਿਫਾਇੰਡ ਤੇਲ ਨਾਲੋਂ ਵਧੀਆ ਹੈ।
ਸਰ੍ਹੋਂ ਦੇ ਤੇਲ ਬਾਰੇ: ਸਰ੍ਹੋਂ ਦਾ ਤੇਲ ਸਰ੍ਹੋਂ ਦੇ ਬੀਜਾਂ ਤੋਂ ਬਣਾਇਆ ਜਾਂਦਾ ਹੈ। ਇਹ ਸੁਆਦ ਵਿੱਚ ਥੋੜ੍ਹਾ ਮਸਾਲੇਦਾਰ ਅਤੇ ਦਿੱਖ ਵਿੱਚ ਗੂੜ੍ਹਾ ਪੀਲੇ ਰੰਗ ਦਾ ਹੁੰਦਾ ਹੈ। ਇਹ ਤੇਲ ਤੁਹਾਨੂੰ ਭਾਰਤ ਦੀ ਲਗਭਗ ਹਰ ਰਸੋਈ ਵਿੱਚ ਮਿਲੇਗਾ ਅਤੇ ਲੋਕ ਇਸ ਤੇਲ ਦੀ ਵਰਤੋਂ ਖਾਣਾ ਬਣਾਉਣ ਵਿੱਚ ਬਹੁਤ ਜ਼ਿਆਦਾ ਕਰਦੇ ਹਨ।
ਸਰ੍ਹੋਂ ਦੇ ਤੇਲ ਦੇ ਫਾਇਦੇ:ਇਸ ਦੇ ਫਾਇਦਿਆਂ ਦੀ ਗੱਲ ਕਰੀਏ, ਤਾਂ ਸਰ੍ਹੋਂ ਦੇ ਤੇਲ 'ਚ ਸਿਹਤਮੰਦ ਫੈਟ ਪਾਇਆ ਜਾਂਦਾ ਹੈ, ਜੋ ਸਰੀਰ ਦੀਆਂ ਖੂਨ ਦੀਆਂ ਨਾੜੀਆਂ 'ਚ ਜਮ੍ਹਾ ਨਹੀਂ ਹੁੰਦਾ। ਇਸ ਤੋਂ ਇਲਾਵਾ, ਇਸ 'ਚ ਓਮੇਗਾ 3 ਅਤੇ 6 ਫੈਟੀ ਐਸਿਡ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਵਿੱਚ ਗਲੂਕੋਸਿਨੋਲੇਟ ਹੁੰਦਾ ਹੈ, ਜੋ ਕਿ ਇੱਕ ਐਂਟੀਮਾਈਕਰੋਬਾਇਲ ਕੰਪੋਨੈਂਟ ਹੈ ਅਤੇ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ।
ਸਰ੍ਹੋਂ ਦਾ ਤੇਲ ਜਾਂ ਰਿਫਾਇੰਡ ਤੇਲ:ਸਰ੍ਹੋਂ ਦਾ ਤੇਲ ਸਿਹਤ ਲਈ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ, ਪਰ ਮਾਹਿਰਾਂ ਨੇ ਇਸ ਦੇ ਕੁਝ ਨੁਕਸਾਨ ਵੀ ਦੱਸੇ ਹਨ। ਡਾਕਟਰਾਂ ਅਨੁਸਾਰ, ਸਰ੍ਹੋਂ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਦਸਤ ਜਾਂ ਅਨੀਮੀਆ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਚਮੜੀ 'ਤੇ ਧੱਫੜ ਅਤੇ ਰਾਈਨਾਈਟਿਸ ਵੀ ਹੋ ਸਕਦੇ ਹਨ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਦੀ ਵਰਤੋਂ ਸੀਮਿਤ ਮਾਤਰਾ ਵਿੱਚ ਕੀਤੀ ਜਾਵੇ।
ਦੂਜੇ ਪਾਸੇ ਜੇਕਰ ਰਿਫਾਇੰਡ ਤੇਲ ਦੀ ਗੱਲ ਕਰੀਏ, ਤਾਂ ਇਸ ਦਾ ਤੁਹਾਡੀ ਸਿਹਤ 'ਤੇ ਸਰ੍ਹੋਂ ਦੇ ਤੇਲ ਨਾਲੋਂ ਵੀ ਬੁਰਾ ਪ੍ਰਭਾਵ ਪੈਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਤੇਲ 'ਚ ਕੈਮੀਕਲ ਪਾਏ ਜਾਦੇ ਹਨ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਇਸ ਦੀ ਰਿਫਾਇਨਿੰਗ ਪ੍ਰਕਿਰਿਆ ਵਿੱਚ ਨਿਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਚਮੜੀ, ਸਾਹ ਪ੍ਰਣਾਲੀ ਅਤੇ ਜਿਗਰ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨੂੰ ਜਲਦੀ ਖਰਾਬ ਹੋਣ ਤੋਂ ਬਚਾਉਣ ਲਈ ਇਸ ਵਿਚ ਪ੍ਰੀਜ਼ਰਵੇਟਿਵ ਅਤੇ ਸੋਡੀਅਮ ਹਾਈਡ੍ਰੋਕਸਾਈਡ ਵੀ ਮਿਲਾਏ ਜਾਂਦੇ ਹਨ, ਜੋ ਪਾਚਨ ਤੰਤਰ ਨੂੰ ਖਰਾਬ ਕਰਦੇ ਹਨ। ਇਸ ਲਈ ਸਰ੍ਹੋ ਦੇ ਤੇਲ ਦੀ ਵਰਤੋ ਕਰਨਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ।
ਨੋਟ: ਇੱਥੇ ਦਿੱਤੇ ਗਏ ਸਿਹਤ ਸੰਬੰਧੀ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਲਓ।