ਪੰਜਾਬ

punjab

ETV Bharat / health

ਦੁੱਧ 'ਚ ਇਹ ਚੀਜ਼ਾਂ ਮਿਲਾ ਕੇ ਪੀਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਅਣਗਿਣਤ ਲਾਭ - Milk Benefits For Health

How To Increase Milk Benefits: ਦੁੱਧ ਸਾਡੇ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ, ਪਰ ਇਸ 'ਚ ਕੁਝ ਚੀਜ਼ਾਂ ਨੂੰ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ।

How To Increase Milk Benefits
How To Increase Milk Benefits

By ETV Bharat Punjabi Team

Published : Mar 18, 2024, 3:25 PM IST

ਹੈਦਰਾਬਾਦ:ਬਾਹਰ ਦਾ ਭੋਜਣ ਖਾਣ ਨਾਲ ਲੋਕਾਂ ਨੂੰ ਘਟ ਉਮਰ 'ਚ ਹੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਤੁਸੀਂ ਦੁੱਧ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਦੁੱਧ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਹ ਸਰੀਰਕ ਅਤੇ ਮਾਨਸਿਕ ਸਿਹਤ ਦੋਨਾਂ ਲਈ ਜ਼ਰੂਰੀ ਹੈ। ਦੁੱਧ ਨੂੰ ਰੋਜ਼ਾਨਾ ਪੀਣ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ, ਪਰ ਦੁੱਧ 'ਚ ਕੁਝ ਹੋਰ ਚੀਜ਼ਾਂ ਮਿਲਾ ਕੇ ਪੀਣ ਨਾਲ ਇਸਦੇ ਲਾਭ ਹੋਰ ਵੀ ਵਧ ਸਕਦੇ ਹਨ।

ਦੁੱਧ 'ਚ ਇਹ ਚੀਜ਼ਾਂ ਮਿਲਾ ਕੇ ਪੀਣ ਦੇ ਫਾਇਦੇ:

ਦੁੱਧ 'ਚ ਦਾਲਚੀਨੀ ਮਿਲਾ ਕੇ ਪੀਓ: ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇੱਕ ਗਲਾਸ ਗਰਮ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਨਾ ਸਿਰਫ਼ ਦੁੱਧ ਦਾ ਸਵਾਦ ਵਧ ਜਾਂਦਾ ਹੈ, ਸਗੋ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਕੇ ਸਰੀਰ 'ਚ ਹੋ ਰਹੀ ਸੋਜ ਨੂੰ ਘਟ ਕੀਤਾ ਜਾ ਸਕਦਾ ਹੈ।

ਚਿਆ ਬੀਜ:ਚਿਆ ਬੀਜ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਦੁੱਧ 'ਚ ਚਿਆ ਬੀਜ ਨੂੰ ਮਿਲਾਉਦੇ, ਤਾਂ ਦੁੱਧ ਦਾ ਪੋਸ਼ਣ ਵਧ ਜਾਂਦਾ ਹੈ। ਚਿਆ ਬੀਜ 'ਚ ਓਮੇਗਾ 3 ਫੈਟੀ ਐਸਿਡ ਅਤੇ ਕਈ ਸਾਰੇ ਮਿਨਰਲਸ ਪਾਏ ਜਾਂਦੇ ਹਨ, ਜਿਸ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

ਸ਼ਹਿਦ: ਦੁੱਧ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਸਿਹਤ ਨੂੰ ਕਈ ਲਾਭ ਮਿਲਦੇ ਹਨ। ਸ਼ਹਿਦ 'ਚ ਐਂਟੀਆਕਸੀਡੈਂਟ ਅਤੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਨਾਲ ਸਿਰਫ਼ ਦੁੱਧ ਦਾ ਸਵਾਦ ਹੀ ਨਹੀਂ ਵਧਦਾ, ਸਗੋ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਵੀ ਆਰਾਮ ਮਿਲਦਾ ਹੈ।

ਹਲਦੀ ਵਾਲਾ ਦੁੱਧ:ਹਲਦੀ ਵਾਲਾ ਦੁੱਧ ਪੀਣ ਨਾਲ ਵੀ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇਸ ਨਾਲ ਇਮਿਊਨਟੀ ਬੂਸਟ ਹੁੰਦੀ ਹੈ ਅਤੇ ਸਰੀਰ 'ਚ ਹੋ ਰਹੀ ਸੋਜ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ।

ਡਰਾਈ ਫਰੂਟਸ:ਦੁੱਧ 'ਚ ਬਾਦਾਮ ਅਤੇ ਕਾਜੂ ਦਾ ਪਾਊਡਰ ਮਿਲਾ ਕੇ ਪੀਣ ਨਾਲ ਸਿਰਫ਼ ਦੁੱਧ ਦਾ ਸਵਾਦ ਹੀ ਨਹੀਂ ਵਧਦਾ, ਸਗੋ ਪ੍ਰੋਟੀਨ ਪੈਕ ਡ੍ਰਿੰਕ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਇਸਦੇ ਨਾਲ ਹੀ, ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।

ABOUT THE AUTHOR

...view details