ਹੈਦਰਾਬਾਦ: ਨਿੰਬੂ ਦੇ ਫਾਇਦੇ ਹਰ ਕੋਈ ਜਾਣਦਾ ਹੈ। ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਲਈ ਜ਼ਰੂਰੀ ਹੈ। ਨਿੰਬੂ ਸਰੀਰਕ ਸਿਹਤ ਦੇ ਨਾਲ-ਨਾਲ ਚਮੜੀ ਦੀ ਸੁੰਦਰਤਾ ਦੇ ਲਿਹਾਜ਼ ਨਾਲ ਵੀ ਬਹੁਤ ਸਾਰੇ ਫਾਇਦੇ ਦਿੰਦਾ ਹੈ। ਜ਼ਿਆਦਾਤਰ ਲੋਕ ਨਿੰਬੂ ਦਾ ਇਸਤੇਮਾਲ ਕਰਕੇ ਇਸਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ, ਪਰ ਨਿੰਬੂ ਦੇ ਛਿਲਕੇ ਵੀ ਫਾਇਦੇਮੰਦ ਹੁੰਦੇ ਹਨ। ਇਸ ਲਈ ਤੁਹਾਨੂੰ ਨਿੰਬੂ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਵੀ ਜਾਣਨਾ ਚਾਹੀਦਾ ਹੈ।
ਨਿੰਬੂ ਦੇ ਛਿਲਕੇ ਫਾਇਦੇਮੰਦ:
ਸਫਾਈ ਲਈ ਨਿੰਬੂ ਦੇ ਛਿਲਕਿਆਂ ਦੀ ਵਰਤੋ: ਨਿੰਬੂ ਵਿੱਚ ਕੀਟਾਣੂਨਾਸ਼ਕ ਅਤੇ ਡੀਓਡੋਰਾਈਜ਼ਰ ਵਰਗੇ ਗੁਣ ਪਾਏ ਜਾਂਦੇ ਹਨ। ਇਸ ਲਈ ਤੁਸੀਂ ਨਿੰਬੂ ਦੇ ਛਿਲਕਿਆਂ ਨੂੰ ਆਪਣੀ ਰਸੋਈ ਅਤੇ ਘਰ ਦੇ ਬਾਹਰ ਕੁਝ ਚੀਜ਼ਾਂ ਦੇ ਕੋਲ੍ਹ ਰੱਖ ਸਕਦੇ ਹੋ। ਇਸ ਨਾਲ ਬਦਬੂ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ, ਕਟਿੰਗ ਬੋਰਡ, ਡਾਇਨਿੰਗ ਟੇਬਲ, ਰਸੋਈ ਦੇ ਕਾਊਂਟਰਾਂ ਨੂੰ ਸਾਫ਼ ਕਰਨ ਲਈ, ਕੂੜੇ ਦੇ ਡੱਬੇ 'ਚੋ ਆ ਰਹੀ ਬਦਬੂ ਤੋਂ ਬਚਣ ਲਈ ਵੀ ਨਿੰਬੂ ਦੇ ਛਿੱਲਕੇ ਉੱਤੇ ਲੂਣ ਪਾ ਕੇ ਵਰਤੋ ਕੀਤੀ ਜਾ ਸਕਦੀ ਹੈ।
ਦਾਗ ਅਤੇ ਧੱਬੇ: ਨਿੰਬੂ ਵਿੱਚ ਮੌਜ਼ੂਦ ਸਿਟਰਿਕ ਐਸਿਡ ਇੱਕ ਕੁਦਰਤੀ ਬਲੀਚ ਦਾ ਕੰਮ ਕਰਦਾ ਹੈ। ਇਸ ਲਈ ਨਿੰਬੂ ਦੇ ਛਿਲਕੇ ਚਾਹ ਦੇ ਕੱਪ, ਕੌਫੀ ਦੇ ਕੱਪ ਅਤੇ ਫਰਸ਼ ਦੇ ਦਾਗ-ਧੱਬਿਆਂ ਨੂੰ ਹਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਲਈ ਤੁਸੀਂ ਨਿੰਬੂ ਦਾ ਛਿਲਕਾ ਲਓ ਅਤੇ ਇਸ ਨੂੰ ਦਾਗ ਵਾਲੀ ਥਾਂ 'ਤੇ ਰਗੜੋ।