ਅੰਡੇ ਨੂੰ ਸਿਹਤ ਲਈ ਵਧੀਆ ਭੋਜਨ ਮੰਨਿਆ ਜਾਂਦਾ ਹੈ। ਅੰਡੇ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਦੇ ਸਕਦੇ ਹਨ ਪਰ ਜੋ ਲੋਕ ਬਹੁਤ ਜ਼ਿਆਦਾ ਜਾਂ ਰੋਜ਼ਾਨਾ ਅੰਡੇ ਖਾਂਦੇ ਹਨ, ਉਨ੍ਹਾਂ ਨੂੰ ਸ਼ੂਗਰ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇਸ ਬਾਰੇ ਇੱਕ ਰਿਸਰਚ 'ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।
ਜ਼ਿਆਦਾ ਅੰਡੇ ਖਾਣ ਨਾਲ ਸ਼ੂਗਰ ਦਾ ਖਤਰਾ
ਅੰਡਾ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਦੇ ਸੇਵਨ ਨਾਲ ਤੁਹਾਨੂੰ ਕਈ ਸਿਹਤ ਲਾਭ ਵੀ ਮਿਲ ਸਕਦੇ ਹਨ। ਅੰਡੇ ਸਿਹਤਮੰਦ ਭੋਜਨਾਂ ਵਿੱਚੋਂ ਇੱਕ ਹਨ। ਕਈ ਲੋਕ ਇਸਨੂੰ ਖਾਣਾ ਪਸੰਦ ਕਰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਰੋਜ਼ ਇੱਕ ਅੰਡਾ ਖਾਣਾ ਚੰਗਾ ਹੁੰਦਾ ਹੈ। ਇਸ ਦਾ ਕਾਰਨ ਇਸ 'ਚ ਮੌਜੂਦ ਪੋਸ਼ਕ ਤੱਤ ਹਨ। ਹਾਲਾਂਕਿ, ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਬਹੁਤ ਜ਼ਿਆਦਾ ਅੰਡੇ ਖਾਣ ਨਾਲ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ।
ਖੋਜ 'ਚ ਹੋਇਆ ਖੁਲਾਸਾ
ਖੋਜਕਾਰਾਂ ਨੇ ਖੁਲਾਸਾ ਕੀਤਾ ਹੈ ਕਿ ਜੋ ਲੋਕ ਹਰ ਰੋਜ਼ ਇੱਕ ਜਾਂ ਇੱਕ ਤੋਂ ਵੱਧ ਅੰਡੇ ਖਾਂਦੇ ਹਨ, ਉਨ੍ਹਾਂ ਵਿੱਚ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਖਤਰਾ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਹੁੰਦਾ ਹੈ। ਦਰਅਸਲ ਚਾਈਨਾ ਮੈਡੀਕਲ ਯੂਨੀਵਰਸਿਟੀ ਦੀ ਅਗਵਾਈ 'ਚ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਅਤੇ ਕਤਰ ਯੂਨੀਵਰਸਿਟੀ ਨੇ ਸਾਂਝੇ ਤੌਰ 'ਤੇ 18 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਅੰਡੇ ਦੇ ਜ਼ਿਆਦਾ ਸੇਵਨ 'ਤੇ ਅਧਿਐਨ ਕੀਤਾ।
18 ਸਾਲਾਂ ਤੋਂ ਵੱਧ ਦੀ ਖੋਜ ਨੇ ਦਿਖਾਇਆ ਹੈ ਕਿ ਪ੍ਰੋਸੈਸਡ ਭੋਜਨ ਦੇ ਨਾਲ ਅੰਡੇ ਦਾ ਸੇਵਨ ਟਾਈਪ 2 ਡਾਇਬਟੀਜ਼ ਦੇ ਖਤਰੇ ਨੂੰ ਵਧਾਉਂਦਾ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਅਕਸਰ ਅੰਡੇ ਖਾਂਦੇ ਹਨ, ਉਨ੍ਹਾਂ ਵਿੱਚ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਖੋਜ ਦੇ ਵੇਰਵੇ 2017 ਵਿੱਚ ‘ਜਰਨਲ ਆਫ਼ ਦ ਅਮਰੀਕਨ ਕਾਲਜ ਆਫ਼ ਕਾਰਡੀਓਲਾਜੀ’ ਵਿੱਚ ਪ੍ਰਕਾਸ਼ਿਤ ਹੋਏ ਸਨ।
ਖੋਜ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਇੱਕ ਦਿਨ ਵਿੱਚ ਦੋ ਅੰਡੇ ਖਾਂਦੇ ਹਨ, ਉਨ੍ਹਾਂ ਵਿੱਚ ਟਾਈਪ 2 ਸ਼ੂਗਰ ਹੋਣ ਦਾ ਖ਼ਤਰਾ 23 ਫੀਸਦੀ ਵੱਧ ਹੁੰਦਾ ਹੈ ਅਤੇ ਜੋ ਲੋਕ ਇੱਕ ਦਿਨ ਵਿੱਚ ਤਿੰਨ ਜਾਂ ਇਸ ਤੋਂ ਵੱਧ ਅੰਡੇ ਖਾਂਦੇ ਸਨ, ਉਨ੍ਹਾਂ ਵਿੱਚ ਟਾਈਪ 2 ਸ਼ੂਗਰ ਹੋਣ ਦਾ ਖ਼ਤਰਾ ਇੱਕ ਅੰਡਾ ਖਾਣ ਵਾਲੇ ਲੋਕਾਂ ਨਾਲੋਂ 23 ਫੀਸਦੀ ਵੱਧ ਹੁੰਦਾ ਹੈ। ਚਾਈਨਾ ਮੈਡੀਕਲ ਯੂਨੀਵਰਸਿਟੀ ਦੇ ਨਿਊਟ੍ਰੀਸ਼ਨਿਸਟ ਡਾ: ਮਿੰਗ ਲੀ ਨੇ ਇਸ ਖੋਜ ਵਿੱਚ ਹਿੱਸਾ ਲਿਆ। ਮਿੰਗ ਲੀ ਦੇ ਮੁਤਾਬਕ, ਇਹ ਖੋਜ 50 ਸਾਲ ਦੀ ਔਸਤ ਉਮਰ ਵਾਲੇ ਲਗਭਗ 8,545 ਚੀਨੀ ਲੋਕਾਂ 'ਤੇ ਕੀਤੀ ਗਈ ਸੀ।
ਮਿੰਗ ਲੀ ਦਾ ਕਹਿਣਾ ਹੈ ਕਿ ਸ਼ੂਗਰ ਨੂੰ ਕੰਟਰੋਲ ਕਰਨ ਲਈ ਸਿਰਫ ਉਬਲੇ ਹੋਏ ਅੰਡੇ ਨੂੰ ਲੂਣ, ਮਿਰਚ ਅਤੇ ਧਨੀਏ ਦੇ ਨਾਲ ਖਾਣਾ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਸਬਜ਼ੀਆਂ ਦੇ ਨਾਲ ਅੰਡੇ ਨੂੰ ਮਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਅੰਡੇ ਵਿੱਚ ਸਬਜ਼ੀਆਂ ਮਿਲਾ ਕੇ ਆਮਲੇਟ ਵੀ ਬਣਾ ਸਕਦੇ ਹੋ। ਅੰਡੇ ਨੂੰ ਸਿੱਧੇ ਨਹੀਂ ਸਗੋਂ ਸਬਜ਼ੀਆਂ ਦੇ ਨਾਲ ਮਿਲਾ ਕੇ ਖਾਣ ਨਾਲ ਸ਼ੂਗਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਅੰਡੇ ਦੇ ਪਕਵਾਨਾਂ ਵਿੱਚ ਘਿਓ, ਤੇਲ ਅਤੇ ਪਨੀਰ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।-ਨਿਊਟ੍ਰੀਸ਼ਨਿਸਟ ਡਾ: ਮਿੰਗ ਲੀ
ਇਹ ਵੀ ਪੜ੍ਹੋ:-