ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਵੱਧਦੀ ਧੁੱਪ ਅਤੇ ਪਸੀਨੇ ਕਾਰਨ ਚਮੜੀ 'ਤੇ ਖੁਜਲੀ ਅਤੇ ਐਲਰਜ਼ੀ ਹੋ ਸਕਦੀ ਹੈ। ਇਸ ਕਾਰਨ ਚਮੜੀ 'ਤੇ ਲਾਲ ਦਾਣੇ ਸ਼ੁਰੂ ਹੋ ਜਾਂਦੇ ਹਨ। ਇਹ ਦਾਣੇ ਹੌਲੀ-ਹੌਲੀ ਚਰਮ ਰੋਗ ਦਾ ਕਾਰਨ ਬਣ ਸਕਦੇ ਹਨ। ਐਲਰਜ਼ੀ ਤੋਂ ਰਾਹਤ ਪਾਉਣ ਲਈ ਲੋਕ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਅਤੇ ਕ੍ਰੀਮਾਂ ਦੀ ਵਰਤੋ ਕਰਦੇ ਹਨ, ਪਰ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਦਾ। ਜੇਕਰ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ, ਤਾਂ ਕੁਝ ਆਯੂਰਵੇਦਿਕ ਨੁਸਖੇ ਅਜ਼ਮਾ ਸਕਦੇ ਹੋ।
ਐਲਰਜ਼ੀ ਦੇ ਕਾਰਨ:
- ਡਰਾਈ ਚਮੜੀ ਵਾਲੇ ਲੋਕਾਂ ਨੂੰ ਜਲਦੀ ਐਲਰਜ਼ੀ ਹੋ ਸਕਦੀ ਹੈ।
- ਪਸੀਨੇ 'ਚ ਮੌਜ਼ੂਦ ਬੈਕਟੀਰੀਆਂ ਕਾਰਨ ਐਲਰਜ਼ੀ।
- ਮੌਸਮ 'ਚ ਬਦਲਾਅ ਕਾਰਨ ਐਲਰਜ਼ੀ।
- ਮਿੱਟੀ ਕਾਰਨ।
- ਜਾਨਵਰਾਂ ਨੂੰ ਹੱਥ ਲਗਾਉਣ ਕਾਰਨ।
- ਕਿਸੇ ਭੋਜਨ ਕਾਰਨ।
ਐਲਰਜ਼ੀ ਦੇ ਲੱਛਣ:
- ਚਮੜੀ 'ਤੇ ਲਾਲ ਦਾਣੇ।
- ਖੁਜਲੀ।
- ਚਮੜੀ 'ਤੇ ਦਾਣੇ ਹੋਣਾ।
- ਜਲਨ ਦੀ ਸਮੱਸਿਆ।
ਚਮੜੀ ਦੀ ਐਲਰਜ਼ੀ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਐਲੋਵੇਰਾ ਅਤੇ ਅੰਬ: ਚਮੜੀ ਦੀ ਐਲਰਜ਼ੀ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਨੂੰ ਕੱਚੇ ਅੰਬ ਦੇ ਗੁੱਦੇ ਦੇ ਨਾਲ ਮਿਲਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਐਲੋਵੇਰਾ ਜੈੱਲ ਦੇ ਨਾਲ ਅੰਬ ਦੇ ਗੁੱਦੇ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਚਮੜੀ ਦੇ ਉਨ੍ਹਾਂ ਹਿੱਸਿਆ 'ਤੇ ਲਗਾਓ, ਜਿੱਥੇ ਐਲਰਜ਼ੀ ਹੋ ਰਹੀ ਹੈ। ਇਸ ਨਾਲ ਚਮੜੀ ਦੀ ਐਲਰਜ਼ੀ, ਜਲਨ, ਖੁਜਲੀ ਅਤੇ ਸੋਜ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਰਫ਼ ਦਾ ਟੁੱਕੜਾ: ਚਮੜੀ ਦੀ ਐਲਰਜ਼ੀ ਤੋਂ ਛੁਟਕਾਰਾ ਪਾਉਣ ਲਈ ਬਰਫ਼ ਦਾ ਟੁੱਕੜਾ ਵੀ ਫਾਇਦੇਮੰਦ ਹੁੰਦਾ ਹੈ। ਡਰਾਈ ਚਮੜੀ ਵਾਲੇ ਲੋਕਾਂ ਨੂੰ ਚਮੜੀ ਦੀ ਐਲਰਜ਼ੀ ਜ਼ਿਆਦਾ ਹੁੰਦੀ ਹੈ। ਇਸ ਐਲਰਜ਼ੀ ਤੋਂ ਬਚਣ ਲਈ ਗਰਮੀਆਂ 'ਚ ਸਰੀਰ ਨੂੰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰੋ। ਇਸ ਲਈ ਤੁਸੀਂ ਐਲਰਜ਼ੀ ਵਾਲੀ ਜਗ੍ਹਾਂ 'ਤੇ ਬਰਫ਼ ਦੇ ਟੁੱਕੜਿਆਂ ਨੂੰ ਲਗਾ ਸਕਦੇ ਹੋ।
ਕਪੂਰ ਅਤੇ ਨਾਰੀਅਲ ਦਾ ਤੇਲ: ਐਲਰਜ਼ੀ ਤੋਂ ਰਾਹਤ ਪਾਉਣ ਲਈ ਨਾਰੀਅਲ ਦਾ ਤੇਲ ਅਤੇ ਕਪੂਰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਉਪਾਅ ਨੂੰ ਕਰਨ ਲਈ ਨਾਰੀਅਲ ਤੇਲ 'ਚ ਕਪੂਰ ਪੀਸ ਕੇ ਮਿਕਸ ਕਰਕੇ ਮਿਸ਼ਰਨ ਬਣਾ ਲਓ। ਇਸ ਪੇਸਟ ਨੂੰ ਪ੍ਰਭਾਵਿਤ ਜਗ੍ਹਾਂ 'ਤੇ ਲਗਾ ਲਓ। ਦਿਨ 'ਚ ਦੋ ਵਾਰ ਇਸ ਮਿਸ਼ਰਨ ਦੀ ਵਰਤੋ ਕਰਨ ਨਾਲ ਐਲਰਜ਼ੀ ਤੋਂ ਰਾਹਤ ਪਾਈ ਜਾ ਸਕਦੀ ਹੈ।
ਫਟਕੜੀ:ਫਟਕੜੀ ਵੀ ਐਲਰਜ਼ੀ ਤੋਂ ਰਾਹਤ ਪਾਉਣ 'ਚ ਮਦਦਗਾਰ ਹੋ ਸਕਦੀ ਹੈ। ਇਸ ਨਾਲ ਖੁਜਲੀ ਅਤੇ ਸੋਜ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।