ਹੈਦਰਾਬਾਦ:ਸੰਤਰਾ ਖਾਣਾ ਲੋਕ ਬਹੁਤ ਪਸੰਦ ਕਰਦੇ ਹਨ। ਸੰਤਰਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਸੰਤਰੇ 'ਚ ਵਿਟਾਮਿਨ-ਏ, ਸੀ, ਪ੍ਰੋਟੀਨ, ਸ਼ੂਗਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਸਮੇਤ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਪੌਸ਼ਟਿਕ ਤੱਤਾਂ ਕਰਕੇ ਇਸ ਫਲ ਨੂੰ ਸਵੇਰੇ ਖਾਲੀ ਪੇਟ ਖਾਣਾ ਫਾਇਦੇਮੰਦ ਹੋ ਸਕਦਾ ਹੈ। ਸੰਤਰੇ ਨੂੰ ਤੁਸੀਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਸੰਤਰੇ ਦੇ ਫਾਇਦੇ:
ਬਲੱਡ ਪ੍ਰੈਸ਼ਰ ਘਟ: ਸੰਤਰੇ 'ਚ ਵਿਟਾਮਿਨ ਬੀ6 ਪਾਇਆ ਜਾਂਦਾ ਹੈ, ਜੋ ਹੀਮੋਗਲੋਬਿਨ ਦੇ ਉਤਪਾਦਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਸੰਤਰੇ 'ਚ ਮੌਜ਼ੂਦ ਮੈਗਨੀਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ 'ਚ ਵੀ ਮਦਦ ਕਰਦਾ ਹੈ।
ਦਿਲ ਲਈ ਫਾਇਦੇਮੰਦ: ਸੰਤਰੇ 'ਚ ਮੌਜ਼ੂਦ ਵਿਟਾਮਿਨ-ਸੀ, ਫਲੇਵੋਨੋਇਡਜ਼ ਅਤੇ ਕੈਰੋਟੀਨੋਇਡਜ਼ ਦਿਲ ਦੀ ਸਿਹਤ ਨੂੰ ਬਣਾਏ ਰੱਖਣ 'ਚ ਮਦਦ ਕਰਦੇ ਹਨ ਅਤੇ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਘਟ ਕਰਦੇ ਹਨ। ਇਸ ਲਈ ਸੰਤਰੇ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਇਮਿਊਨਟੀ ਮਜ਼ਬੂਤ: ਇਮਿਊਨਟੀ ਕੰਮਜ਼ੋਰ ਹੋਣ ਕਰਕੇ ਕਈ ਬਿਮਾਰੀਆ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਸੰਤਰੇ ਨੂੰ ਸ਼ਾਮਲ ਕਰ ਸਕਦੇ ਹੋ। ਸੰਤਰੇ 'ਚ ਮੌਜ਼ੂਦ ਵਿਟਾਮਿਨ-ਸੀ ਇੱਕ ਪਾਵਰਫੁੱਲ ਐਟੀਆਕਸੀਡੈਂਟ ਹੈ, ਜੋ ਵਾਈਟ ਬਲੱਡ ਸੈੱਲਾਂ ਦੇ ਕੰਮ 'ਚ ਸੁਧਾਰ ਕਰਕੇ ਇਮਿਊਨਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।
ਅੱਖਾਂ ਲਈ ਫਾਇਦੇਮੰਦ:ਸੰਤਰਾਂ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜ਼ੂਦ ਵਿਟਾਮਿਨ-ਏ ਅੱਖਾਂ ਦੀ ਬਲਗਮ ਝਿੱਲੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਸੰਤਰੇ ਨੂੰ ਸ਼ਾਮਲ ਕਰ ਸਕਦੇ ਹੋ।
ਬਲੱਡ ਸ਼ੂਗਰ ਕੰਟਰੋਲ: ਸੰਤਰੇ 'ਚ ਮੌਜ਼ੂਦ ਫਾਈਬਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਆਪਣੀ ਖੁਰਾਕ 'ਚ ਸੰਤਰੇ ਨੂੰ ਸ਼ਾਮਲ ਕਰ ਸਕਦੇ ਹਨ।
ਚਮੜੀ ਲਈ ਫਾਇਦੇਮੰਦ:ਸੰਤਰੇ 'ਚ ਮੌਜ਼ੂਦ ਐਂਟੀਆਕਸੀਡੈਂਟ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਦੇ ਹਨ। ਇਸ ਨਾਲ ਚਮੜੀ ਨੂੰ ਫ੍ਰੀ ਰੈਡੀਕਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ 'ਚ ਮਦਦ ਮਿਲਦੀ ਹੈ। ਚਮੜੀ ਨਾਲ ਜੁੜੀਆ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਸੰਤਰੇ ਨੂੰ ਸ਼ਾਮਲ ਕਰ ਸਕਦੇ ਹੋ।