ਹੈਦਰਾਬਾਦ:ਕਿਸੇ ਵੀ ਰਿਸ਼ਤੇ ਨੂੰ ਜਬਰਦਸਤੀ ਚਲਾਇਆ ਨਹੀਂ ਜਾ ਸਕਦਾ ਹੈ। ਹਰ ਇੱਕ ਰਿਸ਼ਤੇ ਨੂੰ ਨਿਭਾਉਣ ਲਈ ਦੋਨੋ ਪਾਸੇ ਤੋਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਪਿਆਰ 'ਚ ਦੋਨੋ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ, ਨਹੀਂ ਤਾਂ ਵਿਆਹ ਤੋਂ ਬਾਅਦ ਰਿਸ਼ਤੇ 'ਚ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜੇ ਹੋ ਸਕਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਕੁਝ ਗੱਲਾਂ ਨੂੰ ਆਪਣੀ ਜ਼ਿੰਦਗੀ 'ਚ ਜ਼ਰੂਰ ਸ਼ਾਮਲ ਕਰੋ।
ਟੁੱਟਦੇ ਰਿਸ਼ਤੇ ਨੂੰ ਇਸ ਤਰ੍ਹਾਂ ਬਚਾਓ:
ਗਲਤੀ ਨੂੰ ਸਵੀਕਾਰ ਕਰੋ: ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਖੁਦ ਦੀਆਂ ਗਲਤੀਆਂ ਨੂੰ ਸਵੀਕਾਰ ਕਰਨਾ ਸਿੱਖੋ। ਹਰ ਇੱਕ ਗੱਲ ਹਉਮੈ 'ਤੇ ਨਾ ਲੈ ਕੇ ਜਾਓ। ਜੇਕਰ ਤੁਹਾਡੇ ਪਾਰਟਨਰ ਨੂੰ ਕੋਈ ਗੱਲ ਚੰਗੀ ਨਹੀਂ ਲੱਗ ਰਹੀ, ਤਾਂ ਲੜਨ ਦੀ ਜਗ੍ਹਾਂ ਉਸ ਟਾਪਿਕ 'ਤੇ ਚੰਗੀ ਤਰ੍ਹਾਂ ਨਾਲ ਗੱਲ ਕਰੋ।
ਜ਼ਿਆਦਾ ਉਮੀਦ ਨਾ ਰੱਖੋ: ਹਰ ਇੱਕ ਰਿਸ਼ਤੇ 'ਚ ਇੱਕ ਵਿਅਕਤੀ ਦੂਜੇ ਤੋਂ ਉਮੀਦਾਂ ਰੱਖ ਲੈਂਦਾ ਹੈ, ਜਿਸਦੇ ਚਲਦਿਆਂ ਅਸੀ ਆਪਣੇ ਪਾਰਟਨਰ ਦੇ ਪਰਫੈਕਟ ਹੋਣ ਦੀ ਉਮੀਦ ਕਰਦੇ ਹਾਂ। ਕਈ ਲੋਕ ਆਪਣੇ ਪਾਰਟਨਰ ਤੋਂ ਉਮੀਦ ਕਰਦੇ ਹਨ ਕਿ ਉਹ ਬਿਨ੍ਹਾਂ ਕਹੇ ਉਨ੍ਹਾਂ ਦੀਆਂ ਗੱਲਾਂ ਨੂੰ ਸਮਝੇ, ਜ਼ਿੰਮੇਵਾਰੀਆਂ ਦਾ ਬੋਝ ਚੁੱਕੇ ਅਤੇ ਸਾਰੇ ਸਮਝੌਤੇ ਉਹ ਹੀ ਕਰੇ। ਇਸ ਨਾਲ ਲੜਾਈ ਵੱਧ ਸਕਦੀ ਹੈ। ਇਸ ਲਈ ਜਿਹੜੀਆਂ ਚੀਜ਼ਾਂ ਤੁਸੀਂ ਖੁਦ ਨਹੀਂ ਕਰ ਸਕਦੇ, ਉਸਦੀ ਉਮੀਦ ਆਪਣੇ ਪਾਰਟਨਰ ਤੋਂ ਵੀ ਨਾ ਕਰੋ।
ਇਕੱਠੇ ਸਮੇਂ ਬਿਤਾਓ: ਟੁੱਟਦੇ ਹੋਏ ਰਿਸ਼ਤੇ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਇਕੱਠੇ ਸਮੇਂ ਬਿਤਾਓ। ਇਸ ਲਈ ਇੱਕ ਦੂਸਰੇ ਨਾਲ ਬੈਠੋ, ਆਪਣੀਆਂ ਪਰੇਸ਼ਾਨੀਆਂ ਸ਼ੇਅਰ ਕਰੋ ਅਤੇ ਇਕੱਠੇ ਬੈਠ ਦੇ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੱਢੋ। ਪਾਰਟਨਰ ਨਾਲ ਗੱਲਬਾਤ ਕਰਕੇ ਕਈ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਰਿਸ਼ਤਾ ਵੀ ਬਚਾਉਣ 'ਚ ਮਦਦ ਮਿਲਦੀ ਹੈ।
ਪਾਰਟਨਰ 'ਤੇ ਵਿਸ਼ਵਾਸ ਕਰੋ: ਰਿਲੇਸ਼ਨਸ਼ਿੱਪ 'ਚ ਜ਼ਿਆਦਾਤਰ ਲੜਾਈ ਦੀ ਵਜ੍ਹਾਂ ਕੋਈ ਤੀਸਰਾ ਵਿਅਕਤੀ ਹੁੰਦਾ ਹੈ। ਇਸ ਲਈ ਆਪਣੇ ਪਾਰਟਨਰ 'ਤੇ ਭਰੋਸਾ ਰੱਖੋ। ਸ਼ੱਕ ਕਰਨ ਨਾਲ ਰਿਸ਼ਤਾ ਖਰਾਬ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਆਪਣੇ ਪਾਰਟਨਰ ਦੀ ਕੋਈ ਗੱਲ ਸਹੀ ਨਹੀਂ ਲੱਗ ਰਹੀ, ਤਾਂ ਉਸ ਬਾਰੇ ਖੁੱਲ੍ਹ ਕੇ ਗੱਲ ਕਰੋ।
ਸੀਮਾਵਾਂ ਤੈਅ ਕਰੋ: ਰਿਸ਼ਤੇ ਨੂੰ ਬਚਾਉਣ ਲਈ ਸੀਮਾਵਾਂ ਤੈਅ ਕਰਨਾ ਜ਼ਰੂਰੀ ਹੁੰਦਾ ਹੈ। ਆਪਣੇ ਪਾਰਟਨਰ ਨਾਲ ਸਮੇਂ ਜ਼ਰੂਰ ਬਿਤਾਓ, ਪਰ ਇੱਕ ਦੂਜੇ ਨੂੰ ਥੋੜ੍ਹੀ ਸਪੇਸ ਵੀ ਦਿਓ। ਆਪਣੇ ਪਾਰਟਨਰ ਦੇ ਹਰ ਕੰਮ 'ਚ ਦਖਲਅੰਦਾਜ਼ੀ ਨਾ ਕਰੋ। ਇਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ।