ਹੈਦਰਾਬਾਦ: ਹਰ ਇੱਕ ਔਰਤ ਸੁੰਦਰ ਦਿਖਣਾ ਚਾਹੁੰਦੀ ਹੈ। ਇਸ ਲਈ ਔਰਤਾਂ ਦਫ਼ਤਰ ਜਾਂ ਬਾਹਰ ਜਾਂਦੇ ਸਮੇਂ ਮੌਸਮ ਦੀ ਪਰਵਾਹ ਕੀਤੇ ਬਿਨਾਂ ਮੇਕਅੱਪ ਕਰਦੀਆਂ ਹਨ। ਜੇਕਰ ਤੁਸੀਂ ਨਿਯਮਤ ਮੇਕਅਪ ਰੁਟੀਨ ਦੀ ਪਾਲਣਾ ਕਰਦੇ ਹੋ, ਤਾਂ ਨਾ ਸਿਰਫ ਤੁਹਾਡਾ ਮੇਕਅਪ ਧੁੱਪ ਵਿੱਚ ਪਿਘਲ ਸਕਦਾ ਹੈ, ਸਗੋਂ ਚਿਹਰਾ ਵੀ ਬਦਸੂਰਤ ਦਿਖਾਈ ਦੇ ਸਕਦਾ ਹੈ। ਇਸ ਲਈ ਗਰਮੀਆਂ ਦੌਰਾਨ ਸੂਰਜ ਅਤੇ ਗਰਮੀ ਵਿੱਚ ਸਾਰਾ ਦਿਨ ਆਪਣੇ ਮੇਕਅਪ ਨੂੰ ਬਰਕਰਾਰ ਰੱਖਣ ਲਈ ਤੁਸੀਂ ਕੁਝ ਟਿਪਸ ਨੂੰ ਅਪਣਾ ਸਕਦੇ ਹੋ।
ਗਰਮੀਆਂ ਵਿੱਚ ਵੀ ਮੇਕਅੱਪ ਨੂੰ ਬਰਕਰਾਰ ਰੱਖਣ ਚਾਹੁੰਦੇ ਹੋ, ਤਾਂ ਬਸ ਇਨ੍ਹਾਂ 6 ਟਿਪਸ ਨੂੰ ਕਰ ਲਓ ਫਾਲੋ - Summer Makeup Tips
Summer Makeup Tips: ਗਰਮੀਆਂ ਵਿੱਚ ਧੁੱਪ ਕਾਰਨ ਅਕਸਰ ਔਰਤਾਂ ਦਾ ਮੇਕਅੱਪ ਪਿਘਲ ਜਾਂਦਾ ਹੈ, ਜਿਸ ਕਾਰਨ ਚਿਹਰਾ ਖਰਾਬ ਨਜ਼ਰ ਆਉਣ ਲੱਗਦਾ ਹੈ। ਇਸ ਲਈ ਦਿਨ ਭਰ ਆਪਣਾ ਮੇਕਅੱਪ ਬਰਕਰਾਰ ਰੱਖਣ ਲਈ ਔਰਤਾਂ ਕੁਝ ਟਿਪਸ ਨੂੰ ਫਾਲੋ ਕਰ ਸਕਦੀਆਂ ਹਨ।
Summer Makeup Tips (Etv Bharat)
Published : Jun 1, 2024, 7:32 AM IST
ਗਰਮੀਆਂ 'ਚ ਮੇਕਅੱਪ ਨੂੰ ਬਰਕਰਾਰ ਰੱਖਣ ਦੇ ਟਿਪਸ:
- ਆਪਣੇ ਮਨਪਸੰਦ ਲਿਕਵਿਡ ਫਾਊਂਡੇਸ਼ਨ 'ਚ ਥੋੜ੍ਹਾ ਜਿਹਾ ਮਾਇਸਚਰਾਈਜ਼ਰ ਮਿਲਾਓ ਅਤੇ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਨੂੰ ਕੁਦਰਤੀ ਦਿੱਖ ਮਿਲੇਗੀ।
- ਤੁਸੀਂ ਘਰ 'ਚ ਇੱਕ ਸਪਰੇਅ ਤਿਆਰ ਕਰ ਸਕਦੇ ਹੋ, ਜੋ ਤੁਹਾਡੇ ਮੇਕਅਪ ਨੂੰ ਖਰਾਬ ਹੋਣ ਤੋਂ ਬਚਾਏਗੀ। ਇੱਕ ਸਪਰੇਅ ਬੋਤਲ ਵਿੱਚ ਤਾਜ਼ਾ ਪਾਣੀ ਪਾਓ। ਫਿਰ ਇਸ 'ਚ ਥੋੜ੍ਹੀ ਜਿਹੀ ਗਲਿਸਰੀਨ ਜਾਂ ਐਲੋਵੇਰਾ ਜੈੱਲ ਮਿਲਾਓ। ਜਦੋ ਤੁਹਾਡਾ ਮੇਕਅੱਪ ਪੂਰਾ ਹੋ ਜਾਵੇ, ਤਾਂ ਮੇਕਅੱਪ 'ਤੇ ਸਪਰੇਅ ਕਰ ਲਓ।
- ਨਿੰਬੂ ਵਿੱਚ ਮੌਜੂਦ ਸਿਟਰਸ ਐਸਿਡ ਤੁਹਾਡੇ ਬੁੱਲ੍ਹਾਂ ਨੂੰ ਹੌਲੀ-ਹੌਲੀ ਐਕਸਫੋਲੀਏਟ ਕਰਦਾ ਹੈ। ਇਸ ਨਾਲ ਬੁੱਲ੍ਹਾਂ ਨੂੰ ਗੁਲਾਬੀ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਨਿੰਬੂ ਦਾ ਰਸ ਬੁੱਲ੍ਹਾਂ 'ਤੇ ਲਗਾਓ।
- ਜੇਕਰ ਤੁਸੀਂ ਖੀਰੇ ਨੂੰ ਕੱਟ ਕੇ ਅੱਖਾਂ 'ਤੇ ਲਗਾਉਦੇ ਹੋ, ਤਾਂ ਅੱਖਾਂ ਦੀ ਸੋਜ ਅਤੇ ਹੋਰ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਅੱਖਾਂ 'ਚ ਸੋਜ ਮਹਿਸੂਸ ਹੋ ਰਹੀ ਹੈ, ਤਾਂ ਖੀਰੇ ਦੇ ਟੁਕੜਿਆਂ ਨੂੰ ਕੁਝ ਦੇਰ ਲਈ ਫਰਿੱਜ 'ਚ ਰੱਖੋ ਅਤੇ ਫਿਰ ਇਨ੍ਹਾਂ ਨੂੰ ਅੱਖਾਂ 'ਤੇ ਲਗਾਉਣ ਨਾਲ ਚੰਗਾ ਨਤੀਜਾ ਮਿਲੇਗਾ।
- ਆਪਣੀ ਸਕਿਨ ਟੋਨ ਦੇ ਹਿਸਾਬ ਨਾਲ ਬਰੌਂਜ਼ਰ ਬਣਾਓ। ਇਸ ਲਈ ਕੋਕੋ ਪਾਊਡਰ, ਦਾਲਚੀਨੀ ਅਤੇ ਮੱਕੀ ਦਾ ਆਟਾ ਮਿਕਸ ਕਰੋ ਅਤੇ ਇਸ ਨੂੰ ਗਲ੍ਹਾਂ, ਮੱਥੇ ਅਤੇ ਨੱਕ 'ਤੇ ਲਗਾ ਲਓ।
- ਗੁਲਾਬ ਜਲ ਚਮੜੀ ਨੂੰ ਤਰੋਤਾਜ਼ਾ ਰੱਖਦਾ ਹੈ। ਇਸ ਲਈ ਗੁਲਾਬ ਦੀਆਂ ਤਾਜ਼ੀਆਂ ਪੱਤੀਆਂ ਨੂੰ ਪਾਣੀ 'ਚ ਮਿਲਾ ਕੇ ਹੌਲੀ ਗੈਸ ਕਰਕੇ ਉਬਾਲੋ। ਇੱਕ ਵਾਰ ਜਦੋਂ ਪਾਣੀ ਗਰਮ ਹੋ ਜਾਵੇ, ਤਾਂ ਇਸਨੂੰ ਇੱਕ ਬੋਤਲ ਵਿੱਚ ਭਰਕੇ ਫਰਿੱਜ਼ 'ਚ ਰੱਖੋ ਅਤੇ ਲੋੜ ਅਨੁਸਾਰ ਵਰਤੋ।
- ਆਲੂ ਹੀ ਨਹੀਂ ਸਗੋਂ ਇਸਦੇ ਛਿਲਕੇ ਵੀ ਨੇ ਸਿਹਤ ਲਈ ਫਾਇਦੇਮੰਦ, ਬੇਕਾਰ ਸਮਝ ਕੇ ਸੁੱਟਣ ਦੀ ਨਾ ਕਰੋ ਗਲਤੀ - Potato Peels Benefits
- ਸਿਗਰਟ ਪੀਣ ਨਾਲ ਜੁੜੀਆਂ ਕਈ ਮਿੱਥਾਂ 'ਤੇ ਲੋਕ ਕਰਦੇ ਨੇ ਵਿਸ਼ਵਾਸ, ਇੱਥੇ ਜਾਣੋ ਸੱਚ - Myth with Smoking Cigarettes
- ਸਾਵਧਾਨ! ਮੂੰਹ ਖੋਲ੍ਹ ਕੇ ਸੌਣਾ ਇਨ੍ਹਾਂ 5 ਸਮੱਸਿਆਵਾਂ ਦਾ ਬਣ ਸਕਦੈ ਕਾਰਨ - Side Effects of Mouth Breathing