ਪੰਜਾਬ

punjab

ETV Bharat / health

ਲੰਬੇ ਵਾਲ ਪਾਉਣਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ 5 ਸਿਹਤਮੰਦ ਸਬਜ਼ੀਆਂ

Vegetables for Hair Growth: ਗਲਤ ਜੀਵਨਸ਼ੈਲੀ ਕਰਕੇ ਲੋਕ ਵਾਲ ਝੜਨ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ ਅਤੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਨ ਨਾਲ ਵੀ ਵਾਲ ਮਜ਼ਬੂਤ ਨਹੀਂ ਹੁੰਦੇ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਸਬਜ਼ੀਆਂ ਨੂੰ ਸ਼ਾਮਲ ਕਰ ਸਕਦੇ ਹੋ।

By ETV Bharat Punjabi Team

Published : Feb 6, 2024, 11:55 AM IST

Vegetables for Hair Growth
Vegetables for Hair Growth

ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਪਿੱਛੇ ਵਾਲਾਂ ਦੀ ਦੇਖਭਾਲ 'ਚ ਕਮੀ ਅਤੇ ਗਲਤ ਖੁਰਾਕ ਜ਼ਿੰਮੇਵਾਰ ਹੁੰਦੀ ਹੈ, ਜਿਸ ਕਰਕੇ ਵਾਲਾਂ ਦੇ ਟੁੱਟਣ ਅਤੇ ਡੈਡਰਫ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਲਈ ਤੁਸੀਂ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਸਬਜ਼ੀਆਂ ਨੂੰ ਸ਼ਾਮਲ ਕਰਦੇ ਹੋ।

ਵਾਲਾਂ ਲਈ ਫਾਇਦੇਮੰਦ ਸਬਜ਼ੀਆਂ:

ਮਿਠਾ ਆਲੂ: ਮਿੱਠਾ ਆਲੂ ਬੀਟਾ ਕੈਰੋਟੀਨ ਦਾ ਵਧੀਆ ਸਰੋਤ ਹੁੰਦਾ ਹੈ। ਇਸਨੂੰ ਖੁਰਾਕ 'ਚ ਸ਼ਾਮਲ ਕਰਨ ਨਾਲ ਵਾਲਾਂ ਦੇ ਝੜਨ ਵਰਗੀਆਂ ਸਮੱਸਿਆਵਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਮਿੱਠੇ ਆਲੂ 'ਚ ਐਂਟੀਫੰਗਲ ਗੁਣ ਪਾਏ ਜਾਂਦੇ ਹਨ, ਜੋ ਕਿ ਖੋਪੜੀ ਨੂੰ ਇੰਨਫੈਕਸ਼ਨ ਤੋਂ ਬਚਾਉਦੇ ਹਨ ਅਤੇ ਵਿਟਾਮਿਨ-ਈ ਦੀ ਮਾਤਰਾ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੀ ਹੈ।

ਚੁਕੰਦਰ: ਚੁਕੰਦਰ ਸਿਹਤ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਪਾਇਆ ਜਾਣ ਵਾਲਾ ਲਾਇਕੋਪੀਨ ਖੋਪੜੀ ਦੀ ਖੁਸ਼ਕੀ ਨੂੰ ਦੂਰ ਕਰਦਾ ਹੈ ਅਤੇ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੁੰਦਾ ਹੈ। ਚੁਕੰਦਰ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਵਾਲਾਂ ਦੇ ਝੜਨ ਵਰਗੀ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਚੁਕੰਦਰ ਨੂੰ ਸਲਾਦ ਜਾਂ ਜੂਸ ਦੇ ਰੂਪ 'ਚ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਅਦਰਕ:ਅਦਰਕ 'ਚ ਮੌਜ਼ੂਦ ਐਂਟੀਸੈਪਟਿਕ ਗੁਣ ਖੁਸ਼ਕੀ ਅਤੇ ਡੈਂਡਰਫ਼ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ, ਅਦਰਕ ਨਾਲ ਤਣਾਅ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ।

ਪੱਤੇਦਾਰ ਸਬਜ਼ੀਆ:ਸਰਦੀਆਂ ਦੇ ਮੌਸਮ 'ਚ ਹਰੀਆ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਪਾਲਕ ਅਤੇ ਮੇਥੀ ਵਰਗੀਆਂ ਸਬਜ਼ੀਆਂ 'ਚ ਵਿਟਾਮਿਨ-ਬੀ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ ਅਤੇ ਪਾਲਕ 'ਚ ਆਈਰਨ ਮੌਜਦ ਹੁੰਦਾ ਹੈ। ਇਸ ਨਾਲ ਵਾਲ ਝੜਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਗਾਜਰ:ਗਾਜਰ 'ਚ ਵਿਟਾਮਿਨ-ਬੀ-7 ਪਾਇਆ ਜਾਂਦਾ ਹੈ। ਇਸਦੀ ਕਮੀ ਨਾਲ ਵਾਲ ਝੜਨ ਅਤੇ ਨਹੁੰ ਟੁੱਟਣ ਵਰਗੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਲਈ ਆਪਣੀ ਖੁਰਾਕ 'ਚ ਗਾਜਰ ਨੂੰ ਸ਼ਾਮਲ ਕਰੋ। ਗਾਜਰ ਤੋਂ ਇਲਾਵਾ, ਤੁਸੀਂ ਕੇਲਾ, ਅੰਡੇ ਅਤੇ ਦੁੱਧ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ABOUT THE AUTHOR

...view details