ਹੈਦਰਾਬਾਦ: ਕੜ੍ਹੀ ਪੱਤਾ ਨਾ ਸਿਰਫ਼ ਸਵਾਦ ਨੂੰ ਵਧਾਉਦਾ ਹੈ, ਸਗੋ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਰਾਹਤ ਦਿਵਾਉਣ 'ਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ, ਕੜੀ ਪੱਤਾ ਜਿਗਰ ਲਈ ਵੀ ਮਦਦਗਾਰ ਹੁੰਦਾ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ। ਦਰਅਸਲ, ਅੱਜ-ਕੱਲ੍ਹ ਲੋਕ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੂੰ ਛੋਟੀ ਉਮਰ ਵਿੱਚ ਹੀ ਦਿਲ ਦੇ ਦੌਰੇ ਪੈ ਰਹੇ ਹਨ। ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਕਾਰਨ ਖਰਾਬ ਕੋਲੈਸਟ੍ਰੋਲ ਹੈ। ਇਸ ਲਈ ਆਪਣੀ ਡਾਈਟ 'ਚ ਕੜੀ ਪੱਤੇ ਨੂੰ ਸ਼ਾਮਲ ਕਰੋ।
ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰਨ ਲਈ ਕੜੀ ਪੱਤਾ: ਹਰ ਭਾਰਤੀ ਰਸੋਈ ਵਿੱਚ ਕੜੀ ਪੱਤੇ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤੀ ਔਰਤਾਂ ਭੋਜਨ ਦਾ ਸਵਾਦ ਵਧਾਉਣ ਲਈ ਇਸ ਦੀ ਵਰਤੋਂ ਕਰਦੀਆਂ ਹਨ। ਕੋਈ ਇਸਦੀ ਵਰਤੋ ਦਹੀਂ ਵਿੱਚ, ਕੋਈ ਪੋਹੇ ਵਿੱਚ ਅਤੇ ਕੋਈ ਕੜੀ ਵਿੱਚ ਪਾ ਕੇ ਕਰਦਾ ਹੈ। ਲੋਕ ਕੜ੍ਹੀ ਪੱਤੇ ਦੀ ਵਰਤੋਂ ਬਿਹਤਰ ਸਵਾਦ ਲਈ ਕਰਦੇ ਹਨ, ਪਰ ਅਸਲ ਵਿੱਚ ਇਹ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਵਿਗਿਆਨੀਆਂ ਨੇ ਇੱਕ ਖੋਜ ਵਿੱਚ ਪਾਇਆ ਹੈ ਕਿ ਕੜੀ ਪੱਤੇ ਵਿੱਚ ਵੱਡੀ ਗਿਣਤੀ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਰੀਰ ਵਿੱਚੋਂ ਖਰਾਬ ਕੋਲੈਸਟ੍ਰੋਲ ਨੂੰ ਖਤਮ ਕਰਨ ਅਤੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਣ ਦਾ ਕੰਮ ਕਰਦੇ ਹਨ।
ਕੜੀ ਪੱਤੇ ਦੇ ਫਾਇਦੇ: ਖਰਾਬ ਕੋਲੈਸਟ੍ਰੋਲ ਦਿਲ ਦੀਆਂ ਧਮਨੀਆਂ ਵਿੱਚ ਰੁਕਾਵਟ ਪੈਦਾ ਕਰਦਾ ਹੈ। ਕੜੀ ਪੱਤਾ ਨਾ ਸਿਰਫ ਦਿਲ ਨੂੰ ਮਜ਼ਬੂਤ ਕਰਦਾ ਹੈ ਬਲਕਿ ਇਹ ਇਨਸੁਲਿਨ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ। ਕੜ੍ਹੀ ਪੱਤੇ 'ਚ ਲੀਵਰ ਨੂੰ ਮਜ਼ਬੂਤ ਕਰਨ ਵਾਲੇ ਕੈਮੀਕਲ ਹੁੰਦੇ ਹਨ, ਜਿਸ ਕਾਰਨ ਤੁਹਾਡਾ ਲੀਵਰ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਮਿਲਦੀ ਹੈ। ਕੜੀ ਪੱਤੇ ਦੇ ਜੂਸ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਘਟਾ ਕੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਕੈਂਸਰ ਦੀ ਸਮੱਸਿਆ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੜੀ ਪੱਤੇ ਸਰੀਰ ਵਿੱਚ ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ।
ਖੁਰਾਕ ਵਿੱਚ ਕੜੀ ਪੱਤੇ ਨੂੰ ਸ਼ਾਮਲ ਕਰੋ: ਕੜੀ ਪੱਤੇ ਦੀ ਵਰਤੋਂ ਸਿਰਫ਼ ਸਵਾਦ ਲਈ ਹੀ ਨਹੀਂ ਕੀਤੀ ਜਾਂਦੀ ਸਗੋਂ ਇਸਦੇ ਪਿੱਛੇ ਕਈ ਰਾਜ਼ ਛੁਪੇ ਹੋਏ ਹਨ। ਇਸਦੇ ਆਯੁਰਵੈਦਿਕ ਗੁਣਾਂ ਕਾਰਨ ਕੜੀ ਪੱਤੇ ਨੂੰ ਖੁਰਾਕ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਲਈ ਜੇਕਰ ਖਾਣੇ ਨੂੰ ਲੈ ਕੇ ਕੋਈ ਪਰੰਪਰਾ ਹੈ, ਤਾਂ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕੜ੍ਹੀ ਪੱਤਾ ਇੱਕ ਅਜਿਹੀ ਰਵਾਇਤੀ ਦਵਾਈ ਹੈ, ਜੋ ਸਵਾਦ ਦੇ ਨਾਲ-ਨਾਲ ਸਿਹਤ ਦਾ ਵੀ ਧਿਆਨ ਰੱਖਦੀ ਹੈ।