ਹੈਦਰਾਬਾਦ: ਜੇਕਰ ਤੁਸੀਂ ਫਿਲਟਰ ਦਾ ਪਾਣੀ ਪੀਂਦੇ ਹੋ, ਤਾਂ ਆਪਣੀ ਸਿਹਤ ਅਤੇ ਫਿਲਟਰ ਦੀ ਜਾਂਚ ਜ਼ਰੂਰ ਕਰਵਾਓ। ਫਿਲਟਰ ਦਾ ਪਾਣੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਸਲ ਵਿੱਚ ਲੋਕ ਸੋਚਦੇ ਹਨ ਕਿ ਫਿਲਟਰ ਦਾ ਪਾਣੀ ਸ਼ੁੱਧ ਹੁੰਦਾ ਹੈ ਅਤੇ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਅਜਿਹੇ ਕਈ ਮਾਮਲੇ ਦੇਖੇ ਗਏ ਹਨ, ਜਿਸ ਵਿੱਚ ਡਾਕਟਰ ਮਰੀਜ਼ਾਂ ਦੀ ਬੀਮਾਰੀ ਦਾ ਕਾਰਨ ਫਿਲਟਰ ਦੇ ਪਾਣੀ ਨੂੰ ਦੱਸ ਰਹੇ ਹਨ।
ਫਿਲਟਰ ਦੇ ਪਾਣੀ ਦਾ ਟੈਸਟ ਕਰਵਾਉਣਾ ਜ਼ਰੂਰੀ: ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਦੂਸ਼ਿਤ ਪਾਣੀ ਕਾਰਨ ਕਈ ਲੋਕ ਬਿਮਾਰ ਹੋ ਰਹੇ ਹਨ। ਇਸ ਪਿੱਛੇ ਇੱਕ ਜ਼ਿਮੇਵਾਰ ਕਾਰਨ ਫਿਲਟਰ ਤੋਂ ਪਾਣੀ ਪੀਣਾ ਹੈ। ਦਰਅਸਲ, ਲੋਕ ਸ਼ੁੱਧ ਪਾਣੀ ਲਈ ਫਿਲਟਰ ਖਰੀਦਦੇ ਹਨ, ਪਰ ਇਹ ਨਹੀਂ ਦੇਖਦੇ ਕਿ ਉਸ ਵਿੱਚੋ ਪਾਣੀ ਸਾਫ਼ ਨਿਕਲ ਰਿਹਾ ਹੈ ਜਾਂ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਫਿਲਟਰ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਦੀ ਜਾਂਚ ਵੀ ਜ਼ਰੂਰੀ ਹੈ।
ਫਿਲਟਰ ਪਾਣੀ ਦੇ ਮਾੜੇ ਪ੍ਰਭਾਵ: ਫਿਲਟਰ ਦਾ ਪਾਣੀ ਪੀਣ ਨਾਲ ਕਈ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਇਸ 'ਚ ਦਿਲ ਨਾਲ ਜੁੜੀਆਂ ਬਿਮਾਰੀਆਂ, ਸ਼ੂਗਰ ਅਤੇ ਹੱਡੀਆਂ ਨਾਲ ਜੁੜੀਆਂ ਆਦਿ ਸਮੱਸਿਆਵਾਂ ਸ਼ਾਮਲ ਹਨ। ਇਸ ਪਾਣੀ ਦੇ ਕੁਝ ਮਾੜੇ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ:-
ਪਾਚਨ 'ਤੇ ਅਸਰ: ਫਿਲਟਰ ਦਾ ਪਾਣੀ ਪੀਣ ਨਾਲ ਪਾਚਨ 'ਤੇ ਅਸਰ ਪੈਂਦਾ ਹੈ। ਇਸ ਕਾਰਨ ਬਲੋਟਿੰਗ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਪਾਣੀ 'ਚ ਜ਼ਰੂਰੀ ਮਿਨਰਲ ਦੀ ਕਮੀ ਹੁੰਦੀ ਹੈ, ਜਿਸ ਕਰਕੇ ਪਾਚਨ ਕਿਰੀਆਂ 'ਤੇ ਅਸਰ ਪੈਂਦਾ ਹੈ। ਇਸ ਕਾਰਨ ਪੇਟ ਅਤੇ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿਮਾਗੀ ਸਿਹਤ 'ਤੇ ਅਸਰ: ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਈ ਰੱਖਣ ਲਈ ਵਿਟਾਮਿਨ ਬੀ 12 ਜ਼ਰੂਰੀ ਹੁੰਦਾ ਹੈ। ਫਿਲਟਰ ਦੇ ਪਾਣੀ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਸਰੀਰ 'ਚ ਵਿਟਾਮਿਨ ਬੀ 12 ਦੀ ਕਮੀ ਹੋਣ ਲੱਗਦੀ ਹੈ, ਜਿਸਦਾ ਅਸਰ ਦਿਮਾਗ ਦੀ ਸਿਹਤ 'ਤੇ ਪੈਂਦਾ ਹੈ। ਇਸ ਕਾਰਨ ਮਾਨਸਿਕ ਸਮੱਸਿਆਵਾਂ ਜਿਵੇਂ ਕਿ ਡਿਪ੍ਰੈਸ਼ਨ ਹੋ ਸਕਦਾ ਹੈ।
ਬਲੱਡ ਪ੍ਰੈਸ਼ਰ:ਫਿਲਟਰ ਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। ਇਸ ਕਾਰਨ ਘਬਰਾਹਟ ਹੋਣ ਲੱਗਦੀ ਹੈ। ਇਸ ਲਈ ਫਿਲਟਰ ਦਾ ਪਾਣੀ ਪੀਣ ਤੋਂ ਪਰਹੇਜ਼ ਕਰੋ।