ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਸ਼ੂਗਰ ਵਰਗੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਪਹਿਲਾ ਇਹ ਸਮੱਸਿਆ ਸਿਰਫ਼ ਜ਼ਿਆਦਾ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਸੀ, ਪਰ ਹੁਣ ਹਰ ਉਮਰ ਦੇ ਲੋਕ ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਇਸ ਸਮੱਸਿਆ ਪਿੱਛੇ ਜ਼ਿੰਮੇਵਾਰ ਕਾਰਨ ਸਰੀਰਕ ਕਸਰਤ ਦਾ ਘਟ ਹੋਣਾ ਅਤੇ ਖਾਣ-ਪੀਣ ਨੂੰ ਲੈ ਕੇ ਲਾਪਰਵਾਹੀ ਕਰਨਾ ਹੈ। ਜੇਕਰ ਤੁਸੀਂ ਸ਼ੂਗਰ ਦੀ ਸਮੱਸਿਆ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ, ਤਾਂ ਬਚਾਅ ਲਈ ਕੁਝ ਸਿਹਤਮੰਦ ਟਿਪਸ ਅਜ਼ਮਾ ਸਕਦੇ ਹੋ।
ਸ਼ੂਗਰ ਤੋਂ ਬਚਾਅ ਲਈ ਤਰੀਕੇ:
ਐਕਟਿਵ ਰਹੋ: ਸ਼ੂਗਰ ਤੋਂ ਬਚਣ ਲਈ ਤੁਹਾਡਾ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਖੁਦ ਨੂੰ ਐਕਟਿਵ ਰੱਖੋ। ਖੁਦ ਨੂੰ ਐਕਟਿਵ ਰੱਖਣ ਲਈ ਤੁਸੀਂ ਸਾਫ਼-ਸਫ਼ਾਈ ਵਰਗੇ ਘਰ ਦੇ ਕੰਮ ਕਰ ਸਕਦੇ ਹੋ।
ਤਣਾਅ ਨਾ ਲਓ: ਗਲਤ ਜੀਵਨਸ਼ੈਲੀ ਕਰਕੇ ਲੋਕਾਂ ਨੂੰ ਤਣਾਅ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਸ਼ੂਗਰ ਦਾ ਖਤਰਾ ਰਹਿੰਦਾ ਹੈ। ਜੇਕਰ ਤੁਸੀਂ ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਤਣਾਅ ਨਾ ਲਓ। ਤਣਾਅ ਤੋਂ ਬਚਣ ਲਈ ਆਰਾਮਦਾਇਕ ਨੀਂਦ ਜ਼ਰੂਰੀ ਹੁੰਦੀ ਹੈ।