ਹੈਦਰਾਬਾਦ: ਅੱਜ ਦੇ ਸਮੇਂ 'ਚ ਬੀਪੀ ਵੱਧਣਾ ਇੱਕ ਆਮ ਸਮੱਸਿਆ ਹੋ ਗਈ ਹੈ, ਪਰ ਤੁਸੀਂ ਕੁਝ ਬਦਲਾਅ ਕਰਕੇ ਇਸਨੂੰ ਕੰਟਰੋਲ ਕਰ ਸਕਦੇ ਹੋ। ਬੀਪੀ ਵੱਧਣ ਤੋਂ ਰੋਕਣ ਲਈ ਸਹੀ ਜੀਵਨਸ਼ੈਲੀ ਅਤੇ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਸਹੀ ਜੀਵਨਸ਼ੈਲੀ ਅਤੇ ਖੁਰਾਕ 'ਚ ਜ਼ਰੂਰੀ ਬਦਲਾਅ ਕਰੋ। ਅਜਿਹਾ ਕਰਕੇ ਤੁਸੀਂ ਬੀਪੀ ਨੂੰ ਕੰਟਰੋਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਜਾਣਨਾ ਜ਼ਰੂਰੀ ਹੈ ਕਿ ਬੀਪੀ ਨੂੰ ਕੰਟਰੋਲ ਕਰਨ ਲਈ ਕਿਹੜੀ ਖੁਰਾਕ ਬਿਹਤਰ ਹੋ ਸਕਦੀ ਹੈ।
ਬੀਪੀ ਨੂੰ ਕੰਟਰੋਲ ਕਰਨ ਲਈ ਖੁਰਾਕ:
ਸਿਹਤਮੰਦ ਖੁਰਾਕ: ਬਲੱਡ ਪ੍ਰੈਸ਼ਰ ਨੂੰ ਵੱਧਣ ਤੋਂ ਰੋਕਣ ਲਈ ਸਿਹਤਮੰਦ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਫਲ, ਸਬਜ਼ੀਆਂ ਅਤੇ ਸਾਬੁਤ ਅਨਾਜ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਦੇ ਨਾਲ ਹੀ ਪ੍ਰੋਸੈਸਡ ਭੋਜਨਾਂ ਤੋਂ ਦੂਰੀ ਬਣਾਓ।
ਲੂਣ ਦੀ ਘੱਟ ਮਾਤਰਾ: ਬੀਪੀ ਦੇ ਮਰੀਜ਼ਾਂ ਨੂੰ ਹਮੇਸ਼ਾ ਆਪਣੇ ਭੋਜਨ 'ਚ ਲੂਣ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਕਿ ਜ਼ਿਆਦਾ ਲੂਣ ਬੀਪੀ ਵੱਧਣ ਦਾ ਕਾਰਨ ਬਣ ਸਕਦਾ ਹੈ ਅਤੇ ਸਰੀਰ 'ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ।