ਹੈਦਰਾਬਾਦ: ਚੰਗੀ ਸਿਹਤ ਲਈ ਨੀਂਦ ਬਹੁਤ ਜ਼ਰੂਰੀ ਹੈ। ਨੀਂਦ ਪੂਰੀ ਨਾ ਹੋਣ ਕਰਕੇ ਅਤੇ ਨੀਂਦ ਟੁੱਟਣ ਕਰਕੇ ਸਿਹਤ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਘੱਟੋ-ਘੱਟ 7 ਤੋਂ 9 ਘੰਟੇ ਦੀ ਨੀਂਦ ਪੂਰੀ ਕਰੋ। ਖਰਾਬ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਨੀਂਦ ਨਾ ਆਉਣ ਵਰਗੀ ਸਮੱਸਿਆ ਹੋ ਸਕਦੀ ਹੈ। ਨੀਂਦ ਪੂਰੀ ਨਾ ਹੋਣ ਕਰਕੇ ਅਗਲੀ ਸਵੇਰ ਕਾਫ਼ੀ ਥਕਾਵਟ ਮਹਿਸੂਸ ਹੁੰਦੀ ਹੈ, ਚਿੜਚਿੜਾਪਨ ਅਤੇ ਸਿਰਦਰਦ ਸਮੇਤ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਨੀਂਦ ਪੂਰੀ ਕਰਨਾ ਬਹੁਤ ਜ਼ਰੂਰੀ ਹੈ।
ਨੀਂਦ ਪੂਰੀ ਕਰਨ ਦੇ ਟਿਪਸ:
ਸੌਣ ਅਤੇ ਉੱਠਣ ਦਾ ਸਮੇਂ ਤੈਅ ਕਰੋ: ਚੰਗੀ ਨੀਂਦ ਲੈਣ ਲਈ ਸਭ ਤੋਂ ਪਹਿਲਾ ਆਪਣੇ ਸੌਣ ਅਤੇ ਉੱਠਣ ਦਾ ਸਮੇਂ ਤੈਅ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਰਾਤ ਨੂੰ ਨੀਂਦ ਚੰਗੀ ਆਵੇਗੀ। ਇਸ ਤੋਂ ਇਲਾਵਾ, ਜਲਦੀ ਸੌਣ ਅਤੇ ਉੱਠਣ ਨਾਲ ਦਿਨਭਾਰ ਦੇ ਕੰਮਾਂ ਨੂੰ ਕਰਨ 'ਚ ਵੀ ਆਸਾਨੀ ਹੋਵੇਗੀ।
ਫੋਨ ਤੋਂ ਦੂਰੀ ਬਣਾਓ: ਅੱਜ ਦੇ ਸਮੇਂ 'ਚ ਹਰ ਕੋਈ ਫੋਨ ਦਾ ਇਸਤੇਮਾਲ ਕਰਦਾ ਹੈ। ਪਰ ਰਾਤ ਨੂੰ ਫੋਨ ਦਾ ਵਧੇਰੇ ਇਸਤੇਮਾਲ ਕਰਨਾ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਸੌਣ ਤੋਂ ਪਹਿਲਾ ਫੋਨ ਤੋਂ ਦੂਰੀ ਬਣਾ ਲਓ। ਦੱਸ ਦਈਏ ਕਿ ਫੋਨ 'ਚੋ ਬਲੂ ਲਾਈਟ ਨਿਕਲਦੀ ਹੈ, ਜਿਸ ਕਾਰਨ ਦਿਮਾਗ ਐਕਟਿਵ ਰਹਿੰਦਾ ਹੈ ਅਤੇ ਮੈਲਾਟੋਨਿਨ ਨਹੀਂ ਬਣਦਾ, ਜੋ ਨੀਂਦ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਕਰਕੇ ਰਾਤ ਨੂੰ ਚੰਗੀ ਨੀਂਦ ਨਹੀਂ ਆਉਦੀ ਹੈ। ਇਸ ਲਈ ਸੌਣ ਤੋਂ ਇੱਕ-ਦੋ ਘੰਟੇ ਪਹਿਲਾ ਫੋਨ ਦਾ ਇਸਤੇਮਾਲ ਬੰਦ ਕਰ ਦਿਓ।
ਕਮਰੇ 'ਚ ਹਨੇਰਾ ਕਰੋ: ਕਈ ਲੋਕਾਂ ਨੂੰ ਰੋਸ਼ਨੀ 'ਚ ਸੌਣ ਦੀ ਆਦਤ ਹੁੰਦੀ ਹੈ, ਪਰ ਅਜਿਹਾ ਕਰਨ ਨਾਲ ਨੀਂਦ 'ਤੇ ਅਸਰ ਪੈ ਸਕਦਾ ਹੈ। ਇਸ ਲਈ ਰਾਤ ਨੂੰ ਕਮਰੇ 'ਚ ਹਨੇਰਾ ਕਰਕੇ ਹੀ ਸੋਵੋ।
ਕਸਰਤ ਕਰੋ: ਦਿਨ 'ਚ ਥੋੜ੍ਹੇ ਸਮੇਂ ਲਈ ਕਸਰਤ ਕਰੋ। ਕਸਰਤ ਕਰਨ ਨਾਲ ਤਣਾਅ ਨੂੰ ਘੱਟ ਕਰਨ 'ਚ ਕਾਫ਼ੀ ਮਦਦ ਮਿਲਦੀ ਹੈ। ਇਸ ਲਈ ਰੋਜ਼ 30 ਮਿੰਟ ਤੱਕ ਕਸਰਤ ਕਰੋ। ਹਾਲਾਂਕਿ, ਸੌਣ ਤੋਂ ਪਹਿਲਾ ਕਸਰਤ ਨਹੀਂ ਕਰਨੀ ਚਾਹੀਦੀ।
ਕੈਫਿਨ ਦਾ ਘੱਟ ਇਸਤੇਮਾਲ: ਰਾਤ ਨੂੰ ਸੌਣ ਤੋਂ ਪਹਿਲਾ ਕੈਫਿਨ ਨਾਲ ਭਰਪੂਰ ਚੀਜ਼ਾਂ ਨਾ ਖਾਓ ਅਤੇ ਪੀਓ। ਕੈਫਿਨ ਕਾਰਨ ਨੀਂਦ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਲਈ ਰਾਤ ਨੂੰ ਚਾਕਲੇਟ, ਕੌਫ਼ੀ ਜਾਂ ਕੈਫਿਨ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ।