ਹੈਦਰਾਬਾਦ: ਫਟੀ ਅੱਡੀ ਦੀ ਸਮੱਸਿਆ ਸਿਰਫ਼ ਸਰਦੀਆਂ 'ਚ ਹੀ ਨਹੀਂ, ਸਗੋ ਗਰਮੀਆਂ 'ਚ ਵੀ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਸਮੱਸਿਆ ਕਾਰਨ ਅੱਡੀਆਂ ਵੀ ਖਰਾਬ ਦਿਖਣ ਲੱਗਦੀਆਂ ਹਨ। ਅੱਡੀਆਂ ਫੱਟਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚ ਗੰਦਗੀ, ਖੁਸ਼ਕੀ, ਖਰਾਬ ਚਮੜੀ ਅਤੇ ਹਾਰਮਾਨਸ 'ਚ ਬਦਲਾਅ ਸ਼ਾਮਲ ਹਨ। ਇਸ ਤੋਂ ਇਲਾਵਾ, ਕੁਝ ਵਿਟਾਮਿਨਸ ਦੀ ਕਮੀ ਵੀ ਅੱਡੀਆਂ ਫੱਟਣ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਫਟੀ ਅੱਡੀ ਤੋਂ ਰਾਹਤ ਪਾਉਣ ਦੇ ਘਰੇਲੂ ਉਪਾਅ:
ਸੇਧਾ ਲੂਣ (ਡਲਿਆਂ ਵਾਲਾ ਲੂਣ):ਅੱਡੀਆਂ 'ਚ ਚਮੜੀ ਦੇ ਮਰੇ ਹੋਏ ਸੈੱਲਾਂ ਦੇ ਜਮ੍ਹਾ ਹੋਣ ਕਾਰਨ ਅੱਡੀ ਫਟਣ ਲੱਗਦੀ ਹੈ। ਇਸ ਲਈ ਤੁਸੀਂ ਸੇਧਾ ਲੂਣ ਦਾ ਇਸਤੇਮਾਲ ਕਰ ਸਕਦੇ ਹੋ। ਸੇਧਾ ਲੂਣ ਦੀ ਮਦਦ ਨਾਲ ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾਇਆ ਦਾ ਸਕਦਾ ਹੈ।
ਸੇਧਾ ਲੂਣ ਦਾ ਇਸਤੇਮਾਲ:ਇਸ ਲਈ ਇੱਕ ਕੱਪ 'ਚ ਕੋਸਾ ਪਾਣੀ ਪਾਓ। ਫਿਰ ਇਸ 'ਚ ਦੋ ਛੋਟੇ ਚਮਚ ਸੇਧਾ ਲੂਣ ਦੇ ਮਿਲਾਓ। 5 ਤੋਂ 7 ਮਿੰਟ ਤੱਕ ਇਸ ਪਾਣੀ 'ਚ ਆਪਣੇ ਪੈਰ ਭਿਓ ਕੇ ਰੱਖੋ। ਫਿਰ ਕਿਸੇ ਕੱਪੜੇ ਨਾਲ ਪੈਰਾਂ ਨੂੰ ਪੂੰਝ ਕੇ ਸੁਕਾ ਲਓ। ਇਸ ਤੋਂ ਬਾਅਦ ਪੈਰਾਂ ਨੂੰ ਸਕਰਬ ਕਰਨਾ ਹੈ। ਸਕਰਬ ਕਰਨ ਤੋਂ ਬਾਅਦ ਅੱਡੀ 'ਤੇ ਕਰੀਮ ਲਗਾਓ।