ਹੈਦਰਾਬਾਦ: ਕੋਲੇਸਟ੍ਰੋਲ ਦੀ ਸਮੱਸਿਆ ਖਤਰਨਾਕ ਹੋ ਸਕਦੀ ਹੈ। ਉੱਚ ਕੋਲੇਸਟ੍ਰੋਲ ਦੇ ਲੱਛਣ ਜਲਦੀ ਨਜ਼ਰ ਨਹੀਂ ਆਉਦੇ ਹਨ। ਪਰ ਹੌਲੀ-ਹੌਲੀ ਇਹ ਤੁਹਾਡੇ ਦਿਲ ਲਈ ਖਤਰਨਾਕ ਹੋ ਸਕਦਾ ਹੈ। ਕੋਲੈਸਟ੍ਰੋਲ ਇੱਕ ਚਰਬੀ ਵਰਗਾ ਪਦਾਰਥ ਹੈ, ਜੋ ਜਿਗਰ ਦੁਆਰਾ ਪੈਦਾ ਹੁੰਦਾ ਹੈ। ਇਹ ਧਮਨੀਆਂ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਅਤੇ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਸਰੀਰ ਵਿੱਚ ਉੱਚ ਕੋਲੇਸਟ੍ਰੋਲ ਦੇ ਜ਼ਿਆਦਾ ਲੱਛਣ ਨਜ਼ਰ ਨਹੀਂ ਆਉਦੇ। ਪਰ ਮਾਹਰ ਕਹਿੰਦੇ ਹਨ ਕਿ ਤੁਹਾਡੇ ਪੈਰਾਂ ਵਿੱਚ ਬੇਅਰਾਮੀ, ਸੋਜ ਅਤੇ ਦਰਦ ਉੱਚ ਕੋਲੇਸਟ੍ਰੋਲ ਦੇ ਲੱਛਣ ਹੋ ਸਕਦੇ ਹਨ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਬਾਂਹਾਂ ਜਾਂ ਲੱਤਾਂ ਦੀਆਂ ਧਮਨੀਆਂ ਵਿੱਚ ਚਰਬੀ ਜਮ੍ਹਾਂ ਹੋ ਜਾਂਦੀ ਹੈ ਅਤੇ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਡਾਕਟਰ ਇਸ ਨੂੰ ਪੈਰੀਫਿਰਲ ਆਰਟਰੀ ਡਿਜ਼ੀਜ਼ (PAD) ਵੀ ਕਹਿੰਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਕੋਲੇਸਟ੍ਰੋਲ ਦੀ ਸਮੱਸਿਆ ਦਾ ਸਿੱਧੇ ਤੌਰ 'ਤੇ ਨਿਦਾਨ ਨਹੀਂ ਕੀਤਾ ਜਾ ਸਕਦਾ ਹੈ। ਇਹ ਇਕ ਅਜਿਹੀ ਸਮੱਸਿਆ ਹੈ, ਜਿਸਦੇ ਲੱਛਣ ਆਮ ਹੁੰਦੇ ਹਨ। ਬਹੁਤ ਸਾਰੇ ਇਸ ਸਮੱਸਿਆ ਨੂੰ ਬੁਢਾਪੇ ਦੀ ਨਿਸ਼ਾਨੀ ਮੰਨਦੇ ਹਨ। ਦਰਅਸਲ, ਕੋਲੇਸਟ੍ਰੋਲ ਦੀ ਸਮੱਸਿਆ ਉਮਰ ਦੇ ਨਾਲ-ਨਾਲ ਹੋਰ ਗੰਭੀਰ ਹੋ ਜਾਂਦੀ ਹੈ। ਇਸ ਲਈ ਜੇਕਰ ਇਸ ਸਮੱਸਿਆ ਦਾ ਪਹਿਲਾਂ ਪਤਾ ਲਗਾਇਆ ਜਾਵੇ, ਤਾਂ ਦਿਲ ਦੀਆਂ ਸਮੱਸਿਆਵਾਂ ਅਤੇ ਸਟ੍ਰੋਕ ਨੂੰ ਰੋਕਿਆ ਜਾ ਸਕਦਾ ਹੈ।
ਕੋਲੇਸਟ੍ਰੋਲ ਦੇ ਲੱਛਣ:
ਹਮੇਸ਼ਾ ਠੰਡੇ ਪੈਰ: ਜੇਕਰ ਤੁਸੀਂ ਕੋਲੇਸਟ੍ਰੋਲ ਤੋਂ ਪੀੜਤ ਹੋ, ਤਾਂ ਤੁਹਾਡੇ ਪੈਰ ਹਮੇਸ਼ਾ ਠੰਡੇ ਰਹਿਣਗੇ। ਜਦੋਂ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ, ਤਾਂ ਪੈਰ ਗਰਮ ਹੁੰਦੇ ਹਨ। ਸਰੀਰ ਦੇ ਤਾਪਮਾਨ ਵਿੱਚ ਅੰਤਰ ਉਦੋਂ ਹੁੰਦਾ ਹੈ, ਜਦੋਂ ਧਮਨੀਆਂ ਕੋਲੇਸਟ੍ਰੋਲ ਨਾਲ ਬੰਦ ਹੋ ਜਾਂਦੀਆਂ ਹਨ ਅਤੇ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਇਸ ਕਾਰਨ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।
ਸੋਜ: ਕੋਲੇਸਟ੍ਰੋਲ ਕਾਰਨ ਵੀ ਲੱਤਾਂ 'ਚ ਸੋਜ ਹੋ ਸਕਦੀ ਹੈ। ਕਈ ਵਾਰ ਲੱਤਾਂ ਨੂੰ ਲੰਬੇ ਸਮੇਂ ਤੱਕ ਸਥਿਰ ਰੱਖਣ ਨਾਲ ਵੀ ਸੋਜ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਅਕਸਰ ਲੱਤਾਂ 'ਚ ਸੋਜ ਰਹਿੰਦੀ ਹੈ, ਤਾਂ ਇਹ ਕੋਲੇਸਟ੍ਰੋਲ ਦੇ ਲੱਛਣ ਹੋ ਸਕਦੇ ਹਨ।